Page - 23

Asin Pyar Karde Rhe

ਤੂੰ ਟਿੱਚਰਾਂ ਕਰਦੀ ਰਹੀ,
ਅਸੀਂ ਤਾਂ ਵੀ #ਪਿਆਰ ਕਰਦੇ ਰਹੇ
ਤੈਨੂੰ ਝਾਕ ਸੀ ਗੈਰਾਂ ਦੀ,
ਅਸੀਂ ਐਵੇਂ ਤੇਰੇ ਤੇ ਮਰਦੇ ਰਹੇ !!!

Akhian Nu Udeek Teri

ਇਹਨਾਂ ਅੱਖੀਆਂ ਨੂੰ ਉਡੀਕ ਤੇਰੀ ,
ਕਿਸੇ ਹੋਰ ਵੱਲ ਨਹੀ ਤਕਦਿਆਂ..
ਜੇ ਕਰ ਹੁੰਦਾ ਰਹੇ ਦੀਦਾਰ ਤੇਰਾ,
ਇਹ ਸਦੀਆਂ ਤੱਕ ਨਹੀ ਥਕਦੀਆਂ..
ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾਨੂੰ,,
ਮੌਤ ਤੋਂ ਬਾਅਦ ਇਹ ਖੁੱਲ ਨੀ ਸਕਦੀਆਂ....

Ishq de raah jo tur painda

ishq nikama ishq bura eh,
ishq da koi bhed na pa ve ,
#ishq de raah te jo tur painda ,
oh pair pair te dhokhe khave.

har aashiq fer rabb toh mangda,
tu kyn rabba jind sulli tangda,
har sukh tu sadi jholi pade,
vichreya tu sanu yaar milade

Mera Dil Bedard Nahi

ਮੰਨਿਆ ਕਿ ਮੇਰੇ ਇਸ਼ਕ਼ ਵਿਚ #ਦਰਦ ਨਹੀਂ ਸੀ,
ਪਰ #ਦਿਲ ਮੇਰਾ ਬੇਦਰਦ ਨਹੀਂ ਸੀ,
ਹੋ ਰਹੀ ਸੀ ਮੇਰੀਅਾਂ ਅੱਖਾਂ ਚੋ ਹੰਝੂਅਾਂ ਦੀ ਬਾਰਿਸ਼
ਪਰ ਉਹਨਾਂ ਲਈ ਹੰਝੂ ਤੇ ਪਾਣੀ ਵਿਚ ਕੋਈ ਫ਼ਰਕ ਨਹੀ ਸੀ..‪.

Matam Mere Pyar Da

ਮੇਰੀ ਰੂਹ ਦੇ ਭਾਂਬੜ ਕੱਡ ਗਿਆ ਸਿਵਾ ਮੱਚਦੇ ਯਾਰ ਦਾ,
ਸ਼ੀਤ ਹਵਾਵਾਂ ਹੌਲ ਗਈਆਂ ਸੁਣ ਮਾਤਮ ਮੇਰੇ ਪਿਆਰ ਦਾ,
ਨਾ ਦਿੱਤੀ ਪਿੰਡ ਨੇ ਲੱਕੜੀ ਨਾ ਦਿੱਤਾ ਬੋਲ ਸਤਿਕਾਰ ਦਾ,
ਅਸੀਂ ਕੱਲਿਆਂ ਮੋਢੀਂ ਚੱਕਿਆ ਜ਼ਨਾਜਾ ਚੰਦਰੇ ਯਾਰ ਦਾ,
ਉਹਦੇ ਹੱਢੀਂ ਕੋਲਾ ਮਘ ਰਿਹਾ ਜਿਵੇਂ ਆਇਰਨ ਕਿਸੇ ਲੁਹਾਰ ਦਾ,
ਧੁਸ ਜਾਣਾ ਚੱਮ ਵਿੱਚ ਸ਼ੂਕਦਾ, ਲੋਹ ਬਣ ਕੇ ਤਿੱਖੀ ਧਾਰ ਦਾ,
ਧੁੱਪ ਪੱਲੜੇ ਕਰ ਕਰ ਵੇਖਦੀ, ਪੁੱਤ ਸਮਝੇ ਮੱਚਦੇ ਥਾਰ ਦਾ,
ਇਹਨੇ ਮੋਹ ਕਦ ਹੈ ਸੇਕਿਆ, ਇਹਦੇ ਦਿਲ ਵਿੱਚ ਮੱਚਦੀ ਠਾਰ ਦਾ,
ਝੁੰਡ ਬੱਦਲਾਂ ਦੇ ਵੀ ਥਿੜ ਗਏ, ਘੁੰਡ ਕੱਢ ਕੇ ਛੁੱਟੜ ਨਾਰ ਦਾ,
ਤਿਰਕਾਲਾਂ ਆ ਆ ਸੇਕ ਗਈਆਂ, ਪਿੰਜਰ ਮੱਚਦਾ ਮੇਰੇ ਯਾਰ ਦਾ,
ਵਹਿੰਦੇ ਦਰਿਆ ਠਹਿਰ ਗਏ, ਵੇਖ ਠੀਕਰ ਉਸਦੀ ਰਾਖ ਦਾ,
ਅਸੀਂ ਜ਼ਹਿਰ ਪਾ ਪਾ ਪੀ ਲਿਆ ਉਹਦੀ ਫੁੱਲਾਂ ਵਾਲੀ ਖਾਰ ਦਾ,
ਰਹੇ ਨੇਤਰ ਜ਼ਰਦੇ ਰਾਤ ਤੱਕ ਮੇਰੇ ਸਿਰ ਨੂੰ ਚੜੀ ਖੁਮਾਰ ਦਾ,
ਉਹਦੇ ਬੁਝਦਿਆਂ ਬੁਝਦਿਆਂ ਲਾ ਗਏ ਅਸੀਂ ਦੀਵਾ ਕੌਲ ਕਰਾਰ ਦਾ...