Bass Saah Baaki Ne
YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ ...
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ ...
YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ ...
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ ...
ਇੱਕ ਤਾਰਾ ਟੁੱਟਿਆ ਰਾਤਾਂ ਦਾ
ਤੇਰੇ ਮੇਰੇ ਜਜ਼ਬਾਤਾਂ ਦਾ
ਉਹ ਸਾਂਭ ਰੱਖੀਆ ਸੌਗਾਤਾਂ ਦਾ
ਜੋ ਪੁਰੀਆ ਨਾਂ ਕਦੀ ਹੋ ਪਾਈਆ
ਜੋ ਮੰਗਿਆ ਸੀ ਅਰਦਾਸਾਂ ਦਾ,
ਇੱਕ ਤਾਰਾ ਟੁੱਟਿਆ ਰਾਤਾਂ ਦਾ...
ਮੈਂ ਹੰਝੂ ਛਲਕਦੇ ਵੇਖੇ ਸੀ,
ਉਹ ਪੱਥਰ ਦਿਲ ਇੰਨਸਾਨ ਦੇ ,
ਜੋ ਟੁੱਟਿਆ ਸੀ ਪ੍ਰਭਾਤਾਂ ਦਾ
ਨਾਂ ਭੁੱਲਣ ਲਈ ਮਜਬੂਰ ਕਰਦੀਆਂ,
ਕੁਝ ਪਈਆਂ ਤੇਰੀਆ ਸੌਗਾਤਾਂ ਦਾ
ਇੱਕ #ਤਾਰਾ ਟੁੱਟਿਆ ਰਾਤਾਂ ਦਾ
ਤੇਰੇ ਮੇਰੇ ਜਜ਼ਬਾਤਾਂ ਦਾ......
ਕਦੀ ਤਾਂ ਜਾਪੇ ਜੀਕਰ ਸੋਨ ਸਵੇਰਾ ਹੈ,
ਕਦੀ ਕਦੀ ਇਉਂ ਜਾਪੇ ਘੋਰ ਹਨੇਰਾ ਹੈ,
ਦਿਲ ਦੇ ਬੂਹੇ ਖੋਲ ਕੇ ਜਦ ਵੀ ਤਕਿਆ ਹੈ,
ਹਰ ਪਾਸੇ ਹੀ ਦਿਸਿਆ ਉਸ ਦਾ ਚੇਹਰਾ ਹੈ,
ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,
ਜ਼ਿੰਦਗੀ ਨੇ ਫੇਰ ਨਾਂ ਪਾਉਣਾ ਫੇਰਾ ਹੈ,
ਹੰਝੂ,ਹਾਉਕੇ, ਨਖਰੇ, ਰੋਸ, ਮੁੱਹਬਤ ਹੈ,
ਪਿਆਰ ਦਾ ਦੇਖੋ ਕਿੰਨਾ ਚੌੜਾ ਘੇਰਾ ਹੈ,
ਦੇਖਦਿਆਂ ਹੀ ਉਸ ਨੂੰ ਮੈਨੂੰ ਭੁੱਲ ਜਾਵੇ,
ਲਗਦਾ ਹੈ ਹੁਣ ਮੇਰਾ ਦਿਲ ਨਾਂ ਮੇਰਾ ਹੈ,
ਜਦ ਤੱਕ ਤੋਰੋ ਅਸੀਂ ਤਾਂ ਤੁਰਦੇ ਜਾਣਾ ਹੈ,
ਸਾਡੇ ਕੋਲ ਤਾਂ ਨਦੀਆਂ ਵਾਲਾ ਜੇਰਾ ਹੈ,
ਉਸ ਦੀ ਖਾਤਿਰ ਛੱਡੀਆਂ ਆਦਤਾਂ ਸਾਰੀਆਂ ਨੇ,
ਚਿੱਟੇ ਕਾਗਜ਼ ਵਰਗਾ ਹੁਣ ਇਹ ਮਨ ਮੇਰਾ ਹੈ...
ਪੀੜ ਪਰਾਈ ਹਰਦਮ ਜਰਦਾ ਰਹਿੰਦਾ ਹਾਂ,
ਹਿਜ਼ਰ ਤੇਰੇ ਦੀ ਅੱਗ ਵਿੱਚ ਸੜਦਾ ਰਹਿੰਦਾ ਹਾਂ,
ਯਾਦ ਨਾ ਤੇਰੀ ਦਿਲ ‘ਚੋ ਮੇਰੇ ਵਿਸਰ ਜਾਏ,
ਸਾਂਭ ਕੇ ਰੱਖੇ ਖ਼ਤ ਮੈ ਪੜ੍ਹਦਾ ਰਹਿੰਦਾ ਹਾਂ,
ਦੁਸ਼ਮਣ ਤਾਂ ਦੁਸ਼ਮਣ ਨੇ ਉਹਦਾ ਡਰ ਕਾਹਦਾ,
ਸੱਜਣਾਂ ਕੋਲੋਂ ਅੱਜਕਲ ਡਰਦਾਂ ਰਹਿੰਦਾਂ ਹਾਂ,
ਉਹ ਵੀ ਦਿਨ ਸਨ ਪੋਹ ਵਿੱਚ ਨੰਗੇ ਫ਼ਿਰਦੇ ਸੀ,
ਹਾੜ ਮਹੀਨੇ ਅੱਜਕਲ ਠਰਦਾ ਰਹਿੰਦਾ ਹਾਂ,
ਹੱਥ ਨਾ ਆਇਆ ਵੇਲਾ ਹੱਥੋਂ ਨਿਕਲ ਗਿਆ,
ਵਾਂਗ ਸ਼ੁਦਾਈਆਂ ਭੱਜ ਭੱਜ ਫ਼ੜਦਾ ਰਹਿੰਦਾ ਹਾਂ,
ਸਾਰੀ ਉਮਰ ਨਾ ਮੰਦਰ ਕਦੇ ਮਸੀਤ ਗਿਆ,
ਬੁੱਢਾ ਹੋਇਆ ਰੱਬ ਰੱਬ ਕਰਦਾ ਰਹਿੰਦਾ ਹਾਂ,
ਸ਼ੌਂਕ ਸੀ ਮੈਨੂੰ ਅੱਗਾਂ ਦੇ ਨਾਲ ਖੇਡਣ ਦਾ,
ਜੁਗਨੂੰਆਂ ਕੋਲੋਂ ਅੱਜਕਲ ਡਰਦਾ ਰਹਿੰਦਾ ਹਾਂ...