Bhavein Keh Le Bewafa...
ਭਾਵੇ ਕਹਿ ਲੈ ਬੇਵਫਾ ,,ਹੋਣਾ ਹੋਜਾ ਤੂੰ ਖਫਾ,,,
ਪਾਣੀ ਸਿਰ ਤੋ ਦੀ ਲੰਘਾ ਗੱਲ ਬੱਸ ਦੀ ਨਾ ਰਹੀ
ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,,
ਅਸੀ ਦੁੱਖਾ ਨੂੰ ਲੁਕੋ ਕੇ ਤੈਨੂੰ ਰਹੇ ਸੀ ਹਸਾਉਦੇ
...ਤੇਰੀ ਇੱਕੋ ਹਾਕ ਉੱਤੇ ਰਹੇ ਨੰਗੇ ਪੈਰੀ ਆਉਦੇ
ਸਾਡੇ ਔਖੇ ਵੇਲੇ ਤੈਥੋ ਇੱਕ ਚਿੱਠੀ ਵੀ ਨਾ ਪਈ
ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,,
ਗੈਰਾ ਅੱਗੇ ਸਾਡੇ ਪਿਆਰ ਦਾ ਮਜਾਕ ਤੂੰ ਉੜਾਵੇ
ਸਾਡਾ ਬਣਾਕੇ ਤੂੰ ਤਮਾਸ਼ਾ ਸਦਾ ਦਿਲ ਪਰਚਾਵੇ
ਤੂੰ ਕੀ ਜਾਣੇ ਸਾਡੇ ਦਿਲ ਨੇ ਕੀ ਕੀ ਸਹੀ
ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,,
ਕੋਣ ਹਾਸਿਆ ਨਾਲ ਹੱਸੂ ਔਖੇ ਵੇਲੇ ਦਉ ਸਾਥ
ਤੈਨੂੰ ਜਿੰਦਗੀ ਚ ਪਵਨ ਦੀ ਰੜਕੇਗੀ ਘਾਟ
ਹਉਕੇ ਭਰੇਗੀ ਜਦੋ ਕਿਸੇ ਸਾਰ ਨਾ ਲਈ
ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,,