Page - 231

Ik Milya Naa Pyaar

Jiven Langdi Hawa Sukke Patian Cho,
Ove Naina Cho Hoke Supne Langde Rahe,
Bina Mangia Hi Dukh Sanu Mil Gaye Bathere
Ik Milia Na Pyar Jo Assi Hamesha Mangde Rahe.
ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋ,._
ਓਵੇਂ ਨੈਣਾਂ 'ਚੋਂ ਹੋਕੇ ਸੁਪਨੇ ਲੰਘਦੇ ਰਹੇ,._
ਬਿਨਾਂ ਮੰਗਿਆਂ ਹੀਂ ਦੁੱਖ ਸਾਨੂੰ ਮਿਲ ਗਏ ਬਥੇਰੇ,._
ਇੱਕ ਮਿਲਿਆ ਨਾਂ ਪਿਆਰ ਜੋ ਅਸੀਂ ਹਮੇਸ਼ਾ ਮੰਗਦੇ ਰਹੇ,._

Zindaa Fir Vi Rehna Penda Hai

ਪਿਆਰ ਹੋਵੇ ਜਾ ਗੰਮ,
ਜਿਆਦਾ ਹੋਵੇ ਜਾ ਥੋੜਾ, ਆਖਿਰ ਸਹਿਣਾ ਪੇਂਦਾ ਹੈ__,

ਭਾਵੇ ਖਾਬ ਹਕੀਕਤ ਨਾ ਹੋ ਪਾਵੇ, ਜਿੰਦਗੀ ਮੁਸੀਬਤ ਬਣ ਜਾਵੇ,,,
ਜਿੰਦਾ ਫਿਰ ਵੀ ਰਹਿਣਾ ਪੇਂਦਾ ਹੈ.....

Ik Ardass Rabba Aini Ku Taufeek Devi

ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ,
ik ardas Rabba ini k tofeek devi,
ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ,
chaar sajan te chaar k shrik devi,
ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ,
chnge marre taang te udeek devi,
ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ ....
pahuncha manjil te ik din oh tareek devi...

Udaasi De Din Hun Bitaaye Nahin Jaande

ਉਦਾਸੀ ਦੇ ਦਿਨ ਹੁਣ ਬਿਤਾਏ ਨਹੀ ਜਾਂਦੇ,
ਤੇਰੇ ਨਕਸ਼ ਦਿਲ ਤੋਂ ਮਿਟਾਏ ਨਹੀਂ ਜਾਂਦੇ,
ਕਿਸੇ ਵਕਤ ਵੀ ਉਹ ਭੁਲਾਏ ਨਹੀਂ ਜਾਂਦੇ,
..ਦਿਖਾਵਾ ਮੁਹਬੱਤ ਦਾ ਪੱਥਰ ਕਰਦੀ ਹੈ ਦੁਨੀਆਂ,
... ਮੁਹਬੱਤ ਦੇ ਕਾਇਦੇ ਨਿਭਾਏ ਨਹੀਂ ਜਾਂਦੇ..,
... ਦਿਲੀ ਨਿੱਘ ਦਿੱਤਾ ਮੈਂ ਇਹਨਾਂ ਦਿਲਾਂ ਨੂੰ,
ਤੇਰੇ ਨਾਲ ਜੋ ਪਲ ਗੁਜ਼ਾਰੇ ਖੁਸ਼ੀ ਵਿਚ,
ਬੇਦਰਦਾਂ ਦੇ ਦਿਲ ਵੀ ਦੁਖਾਏ

Baldaa Birakh Haan

ਬਲਦਾ ਬਿਰਖ ਹਾਂ ਖ਼ਤਮ ਹਾਂ ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ।
ਮੈਂ ਤਾਂ ਨਹੀਂ ਰਹਾਗਾਂ , ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ ,ਮੈਂ ਪਾਣੀ ਤੇ ਲੀਕ ਹਾਂ
ਜਿਸ ਨਾਲੋਂ ਚੀਰ ਕੇ ਮੈਨੂੰ ਵੰਝਲੀ ਬਣਾ ਲਿਆ
ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ ।