Page - 26

Main Aam Jehi Haan

ਮੈਂ ਆਮ ਜਿਹੀ ਹਾਂ, ਆਮ ਜਿਹੇ ਜਜ਼ਬਾਤ ਮੇਰੇ,
ਮੈਂ ਸਦਕੇ ਜਾਵਾਂ ਉਹਨਾਂ ਦੇ, ਜਿੰਨਾਂ ਸਾਂਭੇ ਹਾਲਾਤ ਮੇਰੇ,
ਮੈਂ ਨਫ਼ਰਤ ਵਾਲੇ ਦਿਲਾਂ 'ਚੋਂ, ਮੁਹੱਬਤ ਲੱਭ ਲੈਂਦੀ ਹਾਂ,
ਕੋਈ ਦੇਵੇ ਹੰਕਾਰ ਮੈਨੂੰ, ਮੈਂ ਸੀਨੇ ਵਿੱਚ ਦੱਬ ਲੈਂਦੀ ਹਾਂ...

Pinda Wale Chah Vele

ਆਪਣੇ ਪਿੰਡਾਂ ਵਾਲੇ ਭੋਲੇ-ਭਾਲੇ  😀
ਚਾਹ ਧਰਨ ਵੇਲੇ ਕਹਿਣਗੇ :-
ਪਾਣੀ ਭੋਰਾ ਵੱਧ ਪਾ ਲਿਓ,
ਕੋਈ ਆ ਊ ਜਾਂਦਾ
ਤੇ ਜਦੋਂ ਚਾਹ ਬਣ ਜਾਵੇ  ?
.
.
.
ਫੇਰ ਕਹਿਣਗੇ :- 
ਓਏ ਛੇਤੀ-ਛੇਤੀ ਪੀ ਲੋ,
ਕੋਈ ਆ ਈ ਨਾ ਜਾਵੇl 😀  😂

Jamai Raja Te Pyar

ਇੱਕ ਬੰਦਾ ਜੋ ਬਹੁਤ ਕਾਲੇ ਰੰਗ ਦਾ ਸੀ ਸਹੁਰੇ ਗਿਆ
ਸੱਸ ਕਹਿੰਦੀ :- ਜਮਾਈ ਰਾਜਾ
ਇੱਕ ਮਹੀਨਾ ਹੁਣ ਤੂੰ ਸਾਡੇ ਕੋਲ ਰੁੱਕ ਜਾ !
.
ਦੁੱਧ, ਦਹੀਂ ਖਾ ਅਰਾਮ ਨਾਲ ਐਸ਼  ਕਰ
..
ਜਮਾਈ–  ਸੱਸ ਜੀ 🙄ਅੱਜ ਬੜਾ ਪਿਆਰ ਆਉਂਦਾ
ਜਮਾਈ ਰਾਜੇ ਤੇ 🤔
.
ਸੱਸ- ਪਿਆਰ ਪਿਊਰ ਕੁਝ ਨੀ ਕਾਲੇ ਮੂੰਹ ਵਾਲਿਆ
ਸਾਡੀ 🐃 ਮੱਝ ਦਾ ਕੱਟਾ ਮਰ ਗਿਆ   .
ਘੱਟੋ-ਘੱਟ ਤੇਰੀ ਕਾਲੀ ਬੂਥੀ ਦੇਖ ਕੇ ਦੁੱਧ ਤਾਂ ਦਿੰਦੀ ਰਹੇਗੀ
😂

Kinne Saal Ho Gye

ਕੱਟੀ ਸਾਡੀ .. ਮੱਝ ਬਣ ਗਈ,
ਵੱਛੀ ਬਣ ਗਈ ਰਕਾਨੇ ਸਾਡੀ ਗਾਂ,

.
ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,
ਕਾਹਤੋ ਕਰਦੀ ਨੀ ਟੁੱਟ ਪੈਣੀਏ ਤੂੰ ਹਾਂ 😂😂😂

Mera dil ni padhai vich

ਮੈਂ ਉਹਨੂੰ ਕਿਹਾ :-
ਮੇਰਾ ਦਿਲ ਨੀ ਪੜਾਈ ਵਿੱਚ ਲੱਗਦਾ,
ਨੀਂ ਅੱਖਰਾਂ 'ਚ ਤੂੰ ਦਿੱਸਦੀ 😍

.
ਕਮਲੀ ਕਹਿੰਦੀ :- ਪਾਸ ਤੁਸੀਂ ਵੈਸੇ ਨੀ ਹੋਣਾ,
ਨਾਂ ਮੇਰਾ ਲਾਈ ਜਾਨੇ ਓ 😂😂😂