Page - 191

Sikh da sees sardarian layi

ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ।
ਓਸ ਕੌਮ ਨੂੰ ਸਦਾ ਇਤਿਹਾਸ ਪੁੱਜੇ, ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ ।
ਸਿਰ ਦੇ ਕੇ ਸਰਦਾਰ ਕਹਾਏ ਆਪਾਂ, ਤਾਹੀਉਂ ਸਿਰੀ ਦਸਤਾਰਾਂ ਸੋਂਹਦੀਆਂ ਨੇ ।
ਤਾਹੀਉਂ ਅਸਾਂ ਨੂੰ ਸਿੰਘ ਹੈ ਕਿਹਾ ਜਾਂਦਾ, ਤਾਹੀਉਂ ਅਸਾਂ ਤੋਂ ਮੌਤ ਹੈ ਡਰ ਜਾਂਦੀ ।
ਝੁਕਣ ਲਈ ਨਹੀ ਅੱਖੀਆਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ ।
ਦੋਹਾਂ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ

Maavan Salamat Rehan

ਜਿਥੇ ਮਹੁੱਬਤਾ ਵਸਦੀਆ ਥਾਵਾਂ, ਸਲਾਮਤ ਰਹਿਣ
ਸੱਜਣਾ ਦੇ ਪਿੰਡ ਨੂੰ ਜਾਂਦੀਆ ਰਾਹਵਾ, ਸਲਾਮਤ ਰਹਿਣ
ਗਰਮੀ ਤੋ ਜੋ ਬਚਾਓਦੀਆ ਹਵਾਵਾਂ, ਸਲਾਮਤ ਰਹਿਣ
ਸੰਧੂ ਨਿਆਣਿਆ ਦੀਆ ਮਾਵਾਂ, ਸਲਾਮਤ ਰਹਿਣ

Thodi jaan Good Morning kehndi

ਆਪਣੀ ਖੇਸੀ ਚਕਣੀ ਪੈਂਦੀ ਏ ,
ਸਾਡੀ ਤੇ ਕੋਈ ਮਿਸ ਪੂਜਾ ਵੀ ਨਹੀਂ
ਜੋ ਕਹੇ, ਉਠੋ ਜੀ ਥੋਡੀ ਜਾਨ
good morning ਕਹਿਂਦੀ ਏ..

Mera data hi bakhshan hara

ਖਾਕ ਜਿੰਨੀ ਔਕਾਤ ਨਾਂ ਮੇਰੀ

ਮੈਥੋਂ ਉੱਪਰ ਇਹ ਜੱਗ ਸਾਰਾ

ਨਾਂ ਹੀ ਮੇਰੇ ਵਿੱਚ ਗੁਣ ਕੋਈ

ਮੇਰਾ ਦਾਤਾ ਹੀ ਬਖਸ਼ਣਹਾਰਾ...

Kuch bande baaltian varge

ਕੁਝ ਬੰਦੇ ਸਟੇਸ਼ਨ ’ਤੇ ਟੰਗੀਆਂ
ਲਾਲ ਰੰਗ ਦੀਆਂ ਬਾਲਟੀਆਂ ਵਰਗੇ ਹੁੰਦੇ ਹਨ,
ਜਿਨ੍ਹਾਂ ਦੇ ਉਤੇ ਤਾਂ ਅੱਗ ਲਿਖਿਆ ਹੁੰਦੇ ਹੈ
ਪਰ ਅੰਦਰ ਰੇਤ ਭਰੀ ਹੁੰਦੀ ਹੈ...!!!