Page - 187

Hun mili Toronto aa ke ni

ਵੇਖ ਮਰਸਡੀ ਚੇਤਾ ਭੁੱਲ ਗਈ ਸੀ ਦੋ-ਪਹੀਏ ਦਾ,,,,,
ਡਾਲਰ ਮੂਹਰੇ ਕੀ ਚੱਲਣਾ ਸੀ ਜੋਰ ਰੁਪਈਐ ਦਾ,,,,,,
ਹੁੱਣ ਛੱਡ ਕੀ ਲੈਣਾ ਅੇਵੈ ਬਹੁੱਤੀ ਗੱਲ ਵਧਾ ਕੇ ਨੀ,,,,
ਵਿਛੜੀ ਸੀ ਲੁਧਿਆਣੇ ਮਿਲੀ ਟੋਰਾਟੋਂ ਆ ਕੇ ਨੀ,,,,,,

ਪੈਰ ਨਾ ਭੂੰਜੇ ਲਗਦੇ ਸੀ ਜਦ ਵੀਜਾ ਆਇਆ ਸੀ
ਓਸੇ ਦਿਨ ਤੋਂ ਸੰਧੂ ਹੋ ਗਿਆ ਪਰਾਇਆ ਸੀ
ਲੈ ਆਇਆ ਸੀ ਕਾਂਗ ਪੰਜਾਬੋ ਕੁਛ ਉਡਾ ਕੇ ਨੀ
ਵਿਛੜੀ ਸੀ ਪਿੰਡ ਹੁਣ ਮਿਲੀ ਟੋਰਾਟੋਂ ਆ ਕੇ ਨੀ.....

Kise di shakal dekh ke akal

ਕਿਸੇ ਦੀ ਸ਼ਕਲ ਦੇਖ ਕੇ ਅਕਲ ..
ਸ਼ਰੀਰ ਦੇਖ ਕੇ ਤਾਕਤ ..
ਤੇ ਕਪੜੇ ਦੇਖ ਕੇ ਹੈਸੀਅਤ ਦਾ..
ਅੰਦਾਜ਼ਾ ਲਗਾਓਨ ਵਾਲਾ
ਸਬ ਤੋਂ ਵੱਡਾ ਮੂਰਖ ਹੁੰਦਾ

Sanu data tere hi sahare

ਦਰ ਹੋਰ ਵੀ ਬਥੇਰੇ ਅਸੀਂ ਤੇਰੇ ਹਾਂ ਸਵਾਲੀ,
ਸੱਚਾ ਦਰ ਓਹੀ ਜਿਥੋਂ ਕੋਈ ਪਰਤੇ ਨਾ ਖਾਲੀ,
ਹੋਣ ਅਮਲਾਂ ਤੇ ਲੇਖੇ ਕੋਈ ਜਾਤ ਨਾ ਵਿਚਾਰੇ,
ਬੇ-ਸਹਾਰਿਆਂ ਨੂੰ ਸਾਨੂੰ ਦਾਤਾ ਤੇਰੇ ਹੀ ਸਹਾਰੇ...

Kehndi hamare Chandigarh ka Rose Garden

ਕਹਿੰਦੀ ਹਮਾਰੇ ਚੰਡ੍ਹੀਗੜ ਕਾ ਰੋਜ ਗਾਰਡਨ
ਤੁਮਾਰੇ ਮੋਟਰ ਕੇ ਬਾਗ ਸੇ ਬੜੀਆ ਹੈ___
ਮੈਂ ਕਿਹਾ ਸੁਣ ਕੁੜੀਏ ਗਾਰਡਨ ਤੇਰੇ ਬਾਪੂ ਦਾ ਨੀ,
ਮੋਟਰ ਆਲਾ ਬਾਗ ਸਾਡੀ ਜੱਦੀ ਜਮੀਨ ਚ' ਆ__

Odon taras punjab te aaunda e

ਜਦੋਂ ਨਬਜ਼ ਰੁੱਕੇ ਕਿਸੇ ਪੱਤੇ ਦੀ,
ਜਦੋਂ ਬਣੇ ਕਲੋਨੀ ਖੱਤੇ ਦੀ,
ਜਦੋਂ ਚੜੀ ਜਵਾਨੀ ਢੇਰ ਹੁੰਦੀ,
ਜਦੋਂ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ,
ਜਦੋਂ ਆਖੇ ਕਲਮ ਪਟਵਾਰੀ ਦੀ,
ਤਕਸੀਮ ਕਰਵਾ ਲਉ ਸਾਰੀ ਦੀ,
ਜਦੋ ਵੱਡਾ ਪੋਤਾ ਦਾਦੇ ਨੂੰ,
ਵਸੀਅਤ ਦੀ ਯਾਦ ਦਵਾਉਂਦਾ ਏ,
ਉਦੋ ਤਰਸ 'ਪੰਜਾਬ' ਤੇ ਆਉਦਾ ਏ.....