Page - 29

Kuch Dost Zindagi De Harf Ban Gaye

ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ,
ਕੁਝ ਮੇਰੀ #ਯਾਰੀ ਪਰਖ ਗਏ,
ਲੱਖ ਬੁਰਾ ਕਿਹਾ ਪਰ ਰੁੱਸੇ ਨਾ,
ਕੁਝ ਬਿਨਾ ਕਹੇ ਹੀ ਹਰਖ ਗਏ,
ਕੁਝ ਵਾਰਦੇ ਸੀ ਜਾਨ ਮੇਰੇ ਤੋਂ,
ਕੁਝ ਆਈ ਮੁਸੀਬਤ ਸਰਕ ਗਏ,
ਕੁਝ ਜਖਮ ਦਿੰਦੇ ਵੀ ਥੱਕੇ ਨਾ,
ਕੁਝ ਸੀਨਾ ਬੰਨ ਕੇ ਤੜਫ ਗਏ,
ਉਹ ਦੋਸਤ ਮੈਨੂੰ ਕਦੇ ਨਹੀਂ ਭੁੱਲਣੇ
ਜੋ ਬਣ ਜਿੰਦਗੀ ਦੇ ਹਰਫ ਗਏ..

Paise Ton Jaruri Hundi Patt Ji

ਗੁੱਸਾ ਨਾਂ ਮਨਾਇਓ ਕਿਸੇ ਗੱਲ ਦਾ
ਛੋਟਿਆਂ ਦੀ ਛੋਟੀ ਹੁੰਦੀ ਮੱਤ ਜੀ
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓ
ਮੈਂ ਤਾਂ ਇਹੋ ਕਢਿਆ ਏ ਤੱਤ ਜੀ
ਦੋਲਤਾਂ ਤਾਂ ਜੱਗ ਤੇ ਬਥੇਰੀਆਂ
ਪੈਸੇ ਤੋਂ ਜਰੂਰੀ ਹੁੰਦੀ ਪੱਤ ਜੀ

Mar Ke Asin Ikk Tara Ban Jana

ਯਾਦਾਂ ਤੇਰੀਆਂ 'ਚ ਜਿਉਦੇ ਹਾਂ,
ਇਕ ਦਿਨ ਯਾਦਾਂ ਵਿਚ ਹੀ ਮਰ ਜਾਵਾਂਗੇ,
ਮਰ ਕੇ ਵੀ ਅਸੀਂ ਇੱਕ ਤਾਰਾ ਬਣ ਜਾਣਾ,
ਫਿਰ ਤੇਰੇ ਲਈ ਕਾਲੀਆਂ ਰਾਤਾਂ ਨੂੰ ਰੁਸ਼ਨਾਵਾਂਗੇ ,
ਦੂਰ ਰਹ ਕੇ ਵੀ 'ਗੁਰਪ੍ਰੀਤ' ਨੇ ਤੈਨੂੰ ਪਾ ਲਿਆ ਏ,
ਜਿਵੇਂ ਚਕੋਰ ਨੇ #ਚੰਨ ਨੂੰ ਪਾਇਆ ਏ,
ਹੁਣ ਤੂੰ ਕਦੇ ਨਾ ਆਉਣਾ ਸਾਡੇ ਵੱਲ,
ਜਿਵੇ ਚੰਨ, ਚਕੋਰ ਲਈ,
ਕਦੇ ਧਰਤੀ ਤੇ ਨਾ ਆਇਆ ਏ...

Zindagi wich Zindagi kade meri na hoyi

ਕਿਸੇ ਵਿਚ ਸ਼ਮਸ਼ਾਨਾਂ ਮੈਂ ਇੱਕ ਫੁੱਲ ਖਿਲਿਆ,
ਕਿਸੇ ਚਿਤਾ ਦੀ ਅੱਗ ਨੇ ਮੈਨੂੰ ਆਣ ਜਲਾ ਦਿੱਤਾ,
ਮੈਂ ਇੱਕ ਪਿਆਸਾ, ਲਭਾਂ ਪਾਣੀ ਤਾਈਂ,
ਖੋਰੇ ਕਿਸ ਚੰਦਰੇ ਨੇ ਮੈਨੂੰ ਪਾਣੀ ਦੀ ਥਾਂ ਜ਼ਹਿਰ ਪਿਲਾ ਦਿੱਤਾ,
ਜ਼ਿੰਦਗੀ ਵਿਚ ਕਦੇ ਜ਼ਿੰਦਗੀ ਮੇਰੀ ਨਾ ਹੋਈ ,
ਲੇਖਾਂ ਦੇ ਇਹਨਾਂ ਚੰਦਰੇ ਗੇੜਾਂ ਨੇ 'ਗੁਰਪ੍ਰੀਤ' ਨੂੰ ਤਾਂ,
ਜਿਉਂਦੇ ਜੀ ਮੌਤ ਨਾਲ ਵਿਆਹ ਦਿੱਤਾ...

Jind bech ke tu mil jandi

ਜੇ ਤੂੰ ਮਿਲਦੀ ਨਾਲ ਫਕੀਰੀ ਦੇ
ਮੈਂ ਚੋਲਾ ਫਕੀਰੀ ਦਾ ਪਾ ਜਾਂਦਾ
ਜੇ ਤੂੰ ਮਿਲਦੀ ਵਿੱਚ ਅਸਮਾਨਾ ਦੇ
ਮੈਂ ਪੰਛੀ ਬਣ ਕੋਈ ਆ ਜਾਂਦਾ
ਜੇ ਤੂੰ ਰਾਹੀ ਹੁੰਦੀ ਮੇਰੀਆਂ ਰਾਹਾਂ ਦੀ
ਧੂੜ ਬਣ ਰਾਹਾਂ 'ਚ ਸਮਾ ਜਾਂਦਾ
ਕਾਸ਼!, ਜਿੰਦ ਬੇਚ ਕੇ ਵੀ ਤੂੰ ਮਿਲ ਜਾਂਦੀ
ਆਪਣੀ ਜਿੰਦ ਵੀ ਲੇਖੇ ਲਾ ਜਾਂਦਾ....