Le Jaande Number Naklaa Wale Jo
ਗੱਲ ਬੇਅਕਲੀ ਕਰ ਜਾਂਦੇ ਬਹੁਤੀ ਅਕਲਾਂ ਵਾਲੇ ਜੋ
ਦਿਲ ਤੋੜਕੇ ਹੱਥੀਂ ਧਰ ਜਾਂਦੇ ਸੋਹਣੀ ਸ਼ਕਲਾਂ ਵਾਲੇ ਜੋ
ਜੋ ਰੌਲਾ ਪਾਉਦੇ ਗਰਜ ਗਰਜ ਕੇ ਸੱਭ ਨੂੰ ਦੱਸਦੇ ਨੇ
ਔ ਕਦੇ ਨਈ ਵਰ੍ਹਦੇ ਅੰਬਰ ਕਾਲੇ ਬਦਲਾਂ ਵਾਲੇ ਜੋ
ਬੰਨ੍ਹਦੇ ਰੱਖਾਂ, ਮੰਗਦੇ ਖੈਰਾਂ, ਰੁੱਖਾਂ ਨੂੰ ਧੂਫ ਚੜ੍ਹਾਉਦੇ ਨੇ
ਵਿੱਛੜ ਹੀ ਜਾਂਦੇ ਜੱਗ ਦੀ ਕਰਤੂਤੀਂ ਵਸਲਾਂ ਵਾਲੇ ਜੋ
ਪੌਡ ਬਚਾ ਕੇ ਭੇਜਣ ਰੱਖਕੇ ਖਾਲ੍ਹੀ ਆਪਣੇ ਢਿੱਡਾ ਨੂੰ
ਤੇ ਬੈਠੇ ਕਰਦੇ ਨੇ ਏਹ ਐਛਾਂ ਪਿੱਛੇ ਵਤਨਾਂ ਵਾਲੇ ਜੋ
ਜਾਗਕੇ ਰਾਤੀ ਮਾਰੇ ਮੱਥੇ ਪਰ ਅਵਲ ਨਾ ਆ ਪਾਏ
ਤੇ ਬਿੰਨ੍ਹ ਪੜ੍ਹਿਆ ਲੈ ਜਾਂਦੇ ਨੰਬਰ ਨਕਲਾਂ ਵਾਲੇ ਜੋ