Page - 27

Bewafa zindagi ton wafa chahunde rahe

ਸਾਰੇ ਰਮਜਾਂ ਦੀ ਦਵਾਈ ਮਿਲ ਜਾਂਦੀ ਏ ਇੱਕ ਮੋਤ ਤੋ,
ਐਵੇ ਹੀ ਜਿੰਦਗੀ ਤੋ ਜਖ਼ਮਾ ਤੇ ਮਲਹਮ ਲਗਾਉਂਦੇ ਰਹੇ,

ਸਮਸ਼ਾਨਾਂ ਵਿੱਚ ਸੁੱਕੀਆਂ ਲੱਕੜਾਂ ਉਡੀਕਦੀਆਂ ਰਹੀਆਂ,
ਸਾਰੀ ਜਿੰਦਗੀ ਗਿੱਲੀਆਂ ਲੱਕੜਾਂ ਨੂੰ ਅੱਗ ਲਾਉਂਦੇ ਰਹੇ,

ਹਰ ਇੱਕ ਚੰਗੇ ਮਾੜੇ ਨੂੰ ਗਲ ਨਾਲ ਲਾ ਲੈਂਦੀ ਇਹ ਮੋਤ,
ਮਾੜਾ ਨਾ ਕੋਈ ਕਹਿ ਜੇ ਬੋਚ ਬੋਚ ਪੱਬ ਟਿਕਾਉਂਦੇ ਰਹੇ,

ਮੋਤ ਹੀ ਆਖਿਰ ਕਰਦੀ ਏ ਵਫਾ ਧੋਖੇ ਬਾਜ਼ ਜਿੰਦਗੀ ਤੋ,
ਐਵੇ ਬੇਵਫਾ ਜਿੰਦਗੀ ਤੋ ਸਾਰੀ ਉਮਰ ਵਫਾ ਚਾਹੁੰਦੇ ਰਹੇ...

Asin vi hoye badnaam bade

ਸੁਣ ਬਹੁਤੀਆਂ ਅਕਲਾਂ ਵਾਲੀਏ ਨੀ
ਤੇਰੇ ਸਾਡੇ ਸਿਰ ਇਲਜ਼ਾਮ ਬੜੇ

ਬੱਸ ਕਰ ਹੁਣ ਸੁਣ ਲੈ ਸਾਡੀ ਵੀ
ਅਸੀਂ ਵੀ ਹੋਏ ਆਂ ਬਦਨਾਮ ਬੜੇ

Eh Supna Je ho Jaye Sacha

ਇਹ #ਸੁਫ਼ਨਾ ਜੇ ਹੋ ਜਾਏ ਸੱਚਾ, ਘਿਓ ਦੇ ਦੀਵੇ ਬਾਲਾਂ ਮੈਂ,
ਆਪਣੇ ਸਿਰ ਤੋਂ ਸੜਦਾ-ਬਲਦਾ #ਸੂਰਜ ਢਲਦਾ ਵੇਖ ਰਿਹਾਂ
ਜੀਹਨੇ ਕੱਲ ਤੌਹੀਨ ਸੀ ਸਮਝੀ, ਮੇਰੇ ਨਾਲ ਖਲੋਵਣ ਦੀ ,
ਉਹਨੂੰ ਆਪਣੇ ਪਿੱਛੇ-ਪਿੱਛੇ , ਅੱਜ ਮੈਂ ਚਲਦਾ ਵੇਖ ਰਿਹਾਂ.....

Tan Asin Vi Kise De Dil ch Hunde

ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ #ਨੂਰ ਹੁੰਦੇ ....
ਕਿਸੇ ਦੇ #ਦਿਲ ਦਾ #ਸਰੂਰ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ....
ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ 'ਚ ਜ਼ਰੂਰ ਹੁੰਦੇ ...... :|

Dil Ch Pyar de dive jaga ke rakhi

ਮੁੱਹਬਤ ਨੂੰ ਪਾਉਣਾ ਹੈ ਜੇ ਤੂੰ ਸੱਜਣਾਂ ਦਿਲ ਵਿੱਚ ਹੌਂਸਲੇ ਬਣਾ ਕੇ ਰੱਖੀਂ, 
ਦਰਦਾਂ ਦੇ ਅੱਥਰੂ ਨੇ ਜੋ ਮਿਲੇ ਉਨਾਂ ਨੁੰ ਅੱਖਾਂ ਦੀ ਸੇਜ ਤੇ ਸਜਾ ਕੇ ਰੱਖੀਂ,

ਹਰ ਕੋਈ ਚੁੱਕੀਂ ਫਿਰਦਾ ਹੱਥਾਂ 'ਚ ਨਮਕ ਇੱਥੇ ਜਖ਼ਮਾਂ ਤੇ ਭੁੱਕਣ ਲਈ,
ਨਾ ਇੰਨਾਂ ਜਾਲ਼ਮ ਲੋਕਾਂ ਦੀ ਮਹਿਫਿਲ 'ਚ ਤੂੰ ਸਾਰੇ ਜਖ਼ਮ ਦਿਖਾ ਕੇ ਰੱਖੀਂ,

ਬੁੱਲ੍ਹਾਂ ਤੇ ਸਾਹ ਅਟਕਾ ਕੇ ਪੁੱਜਾਂਗੇ ਜਰੂਰ ਇੱਕ ਦਿਨ ਮੰਜਿਲ ਆਪਣੀ ਤੇ,
ਬੱਸ ਤੂੰ ਆਪਣੇ ਦਿਲ ਵਿੱਚ ਆਸ ਤੇ ਪਿਆਰ ਦੇ ਦੀਵੇ ਜਗਾ ਕੇ ਰੱਖੀਂ.....