Page - 25

Jaavo Sade Sohneya De Desh Nu

ਲਹਿਰੋ ਨੀ ਲਹਿਰੋ ਜਾਵੋ ਸਾਡੇ ਸੋਹਣਿਆਂ ਦੇ ਦੇਸ਼ ਨੂੰ,
ਨੀ ਤੁਸੀਂ ਜਾ ਕੇ ਉਹਨਾਂ ਨੂੰ ਮੋੜ ਲੈ ਆਵੋ,
ਸਾਡੀ ਬੇਵੱਸੀ ਤੇ ਹਲੀਮੀ ਦੀ ਉਨਾਂ ਨੂੰ ਸੂਹ ਦੇਣਾ,
ਨੀ ਖੈਰ ਕੁਝ ਪੁੱਛਣੀ ਸਾਡਾ ਹਾਲ ਸੁਣਾਵੋ,

ਕਾਂਵਾਂ ਵੇ ਕਾਂਵਾਂ ਵੇ ਉੱਡੀ ਕਾਂਵਾਂ ਵੇ ਕੁੱਟ ਚੂਰੀ ਪਾਂਵਾਂ,
ਉਡ ਉਡ ਜਾਵੀਂ ਮਾਰ ਤੂੰ ਕਿਤੇ ਦੂਰ ਉਡਾਰੀਆਂ,
ਵੇ ਪੁੱਛੀਂ ਕਿਉਂ ਬੇਦਰਦੀ ਨੂੰ ਤਰਸ ਨਾ ਆਵੇ,
ਵਿਰਕ ਦੀਆਂ ਰੋਵਣ ਸੱਧਰਾਂ ਵੀਚਾਰੀਆਂ,

ਰਾਹ ਦੇਈਂ ਉਹ ਰੱਬਾ ਔਖਾਂ ਨਾ ਕੋਈ ਸਾਹ ਦੇਈਂ,
ਸਾਡੇ ਡੁੱਬਦੇ ਜਾਂਦੇ ਜੀਵਨ ਬੇੜੇ ਨੂੰ ਮਲਾਹ ਦੇਈਂ,
ਤੇਰੇ ਸਾਰੇ ਈ ਜਾਏ ਬਣ ਗਏ ‪‎ਅਮਨਿੰਦਰ‬ ਲਈ ਕਾਫ਼ਰ ਨੇ,
ਮੈਨੂੰ ਦੁਨੀਆਵੀ ਮੁੱਕਦਮੇ ਲੜਨੇ ਨੂੰ ਇੱਕ ਗਵਾਹ ਦੇਈਂ....

Ni Main Kade Hawa Banke Aavanga

ਆਵਾਂਗਾ ਨੀ ਆਵਾਂਗਾ ਮੈਂ ਕਦੇ ਪੁਰੇ ਦੀ ਹਵਾ ਬਣਕੇ ਆਵਾਂਗਾ,
ਤੇਰੇ ਸ਼ਹਿਰ ਤੋਂ ਮੇਰੇ ਪਿੰਡ ਵਲ ਆਉਂਦਾ ਰਾਹ ਬਣਕੇ ਆਵਾਂਗਾ,
ਝੋਲੀ ਵਿੱਚ ਲੈ ਹਾਰਾਂ ਤੇਰੀਆਂ ਜਿੱਤਾਂ ਦਾ ਗਵਾਹ ਬਣਕੇ ਆਵਾਂਗਾ,
ਵਗਦੀਆਂ ਇਸ਼ਕ ਹਬੀਬੀ ਲਹਿਰਾਂ ਤੇਰਾ ਸਾਹ ਬਣਕੇ ਆਵਾਂਗਾ,
ਗ਼ਮਗੀਨੀਆਂ ਮਗਰੂਰੀਆਂ ਨੂੰ ਮਗਰੋਂ ਲਾਕੇ ਚਾਅ ਬਣਕੇ ਆਵਾਂਗਾ,
ਤੇਰੇ ਕਦਮਾਂ ਚ ਮੁੱਕਣਾ ਉੱਡਦੀ ਸੀਵਿਆਂ ਦੀ ਸੁਆਹ ਬਣਕੇ ਆਵਾਂਗਾ,
ਰੱਖ ਲਵੀਂ ਅਮਨਿੰਦਰ ਨੂੰ ਦਿਲ ਦੇ ਵੀਰਾਨਿਆਂ ਚ ਸਾਂਭ ਕੇ,
ਕਰੀਂ ਇੰਤਜ਼ਾਰ ਬੇਸਹਾਰਿਆਂ ਨੂੰ ਮਿਲੀ ਪਨਾਹ ਬਣਕੇ ਆਵਾਂਗਾ,
ਆਵਾਂਗਾ ਨੀ ਆਵਾਂਗਾ ਮੈਂ ਕਦੇ ਪੁਰੇ ਦੀ ਹਵਾ ਬਣਕੇ ਆਵਾਂਗਾ....

Pyar Jo Roohan De Andar Takk Jave

ਯਾਰ ਦੀ ਜੋ ਪਿੱਠ ਤੱਕੇ ਉਹ ਯਾਰ ਨਹੀਂਓ ਚੰਗਾ,
ਮੋਕੇ ਤੇ ਜੋ ਨਾਂ ਚੱਲੇ ਉਹ ਹਥਿਆਰ ਨਹੀਂਓ ਚੰਗਾ,
ਨਾ ਕਦੇ ਰਿਹਾ ਕਿਸੇ ਕੋਲ ਜੋ ਨਾ ਹੀ ਕਦੇ ਰਹਿਣਾ,
ਪੈਸੇ, ਸਰੀਰ ਦਾ ਕੀਤਾ ਕਦੇ ਹੰਕਾਰ ਨਹੀਂਓ ਚੰਗਾ,
ਆਸ਼ਿਕ ਉਹ ਜੋ ਯਾਰੀ ਲਾ ਕੇ ਫਿਰ ਤੋੜ ਨਿਭਾਵੇ,
ਯਾਰੀ ਦੀ ਕਦਰ ਨਾ ਕਰੇ ਦਿਲਦਾਰ ਨਹੀਂਓ ਚੰਗਾ,
ਮਾੜੇ ਬੁਰੇ ਕੰਮ ਤੋ ਹਮੇਸ਼ਾ ਪਾਸਾ ਵੱਟ ਲੰਘ ਜਾਈਏ,
ਮਾਪਿਆਂ ਦੀ ਇੱਜ਼ਤ ਘਟਾਵੇ ਕੰਮਕਾਰ ਨਹੀਂਓ ਚੰਗਾ,
ਪਿਆਰ ਉਹ ਜੋ ਯਾਰੋ ਰੂਹਾਂ ਅੰਦਰ ਘਰ ਕਰ ਜਾਵੇ,
ਪਿਆਰ 'ਚ ਜ਼ਿਸਮਾਂ ਦਾ ਕਦੇ ਵਪਾਰ ਨਹੀਂਓ ਚੰਗਾ...

Vishvas Tod Ishq Kade Ladaiye Na

ਲੱਖ ਰੰਗ ਰੂਪ ਦੀ ਸੋਹਣੀ ਸ਼ੁਨੱਖੀ ਹੋਵੇ ਨਾਰ
ਉਹਦੇ ਪਿੱਛੇ ਅਪਣਾ ਯਾਰ ਕਦੇ ਗਵਾਈਏ ਨਾਂ,
ਜ਼ਿੰਦਗੀ ਵਿੱਚ ਭਾਵੇਂ ਦੁੱਖ ਆਵੇ ਜਾ ਸੁੱਖ ਆਵੇ,
ਰੱਬ ਤੇ ਯਾਰ ਤੋਂ ਕੋਈ ਗੱਲ ਕਦੇ ਛੁਪਾਈਏ ਨਾਂ,
ਯਾਰੀ ਲਾਕੇ ਫਿਰ ਸਾਰੀ ਉਮਰ ਤੋੜ ਨਿਭਾਈਏ,
ਮਾੜੀ ਮੋਟੀ ਗੱਲ ਦਿੱਲ ਉੱਤੇ ਕਦੇ ਲਾਈਏ ਨਾਂ,
ਬੇਸ਼ੱਕ ਲੱਖ ਉਚਾਈਆਂ ਛੂ ਲਈਏ ਜ਼ਿੰਦਗੀ ਚ,
ਮਾੜਾ ਵਕਤ,ਅਪਣੀ ਔਕਾਤ ਕਦੇ ਭੁਲਾਈਏ ਨਾਂ,
ਜੇ ਪਤਾ ਹੈ ਨੀਵਿਆਂ ਸੰਗ ਉਨਾਂ ਦੀ ਨਹੀ ਨਿਭਣੀ,
ਫੇਰ ਭੁੱਲ ਕੇ ਯਾਰੀ ਉੱਚਿਆਂ ਸੰਗ ਕਦੇ ਪਾਈਏ ਨਾਂ,
ਜੇ ਇਸ਼ਕ ਕਰਨਾ ਹੈ ਤਾਂ ਦੁਨੀਆਂ ਤੁਰੀ ਫਿਰਦੀ,
ਐਵੇ ਯਾਰ ਬਣਾ ਕਿਸੇ ਦੀ ਭੈਣ ਕਦੇ ਤਕਾਈੲੇ ਨਾਂ,
ਕਿਸੇ ਮਜਬੂਰ, ਬੇਵੱਸ ਦੀ ਮਦਦ ਚ ਰੱਬ ਵਸਦਾ,
ਮੱਦਦ ਕਰ ਕਿਸੇ ਦੀ ਅਹਿਸਾਨ ਕਦੇ ਜਤਾਈਏ ਨਾਂ,
ਸੱਚੇ ਇਸ਼ਕ ਵਿੱਚ ਹੈ ਹਮੇਸ਼ਾ ਰੱਬ ਦਾ ਵਾਸ ਹੁੰਦਾਂ,
ਵਿਸਵਾਸ਼ ਤੋੜ ਕਿਸੇ ਦਾ ਇਸ਼ਕ ਕਦੇ ਲੜਾਈਏ ਨਾਂ...

Sajjan da Sath Nahi Chadi Da

ਜਿਸ ਦਰਖਤ ਛਾਵੇਂ ਬਹੀਏ,
ਉਸਨੂੰ ਕਦੇ ਵੱਢੀ ਦਾ ਨੀ ਹੁੰਦਾ,
ਸੱਜਣ ਰੁੱਸੇ ਭਾਵੇਂ ਲੱਖ ਵਾਰ,
ਸਾਥ ਕਦੇ ਛੱਡੀ ਦਾ ਨੀ ਹੁੰਦਾ,
ਲੱਖ ਦੂਰ ਹੋਵੇ ਸੱਜਣ ਅੱਖਾਂ ਤੋਂ,
ਦਿਲ ਚੋਂ ਕਦੇ ਕੱਢੀ ਦਾ ਨੀ ਹੁੰਦਾ,
ਇੱਕ ਦੀ ਹੋ ਜਾ ਇੱਕ ਦੀ ਬਣ ਜਾ,
ਹਰ ਅੱਗੇ ਪੱਲਾ ਅੱਡੀ ਦਾ ਨੀ ਹੁੰਦਾ...