Page - 24

Muhabbat layi apna aap lutauna painda

ਮੁੱਹਬਤ ਨੂੰ ਪਾਉਣ ਲਈ ਅਪਣੀ ਹਸਤੀ ਨੂੰ ਮਿਟਾਉਣਾ ਪੈਂਦਾ ਏ,
ਸੱਜ਼ਣ ਦੀਆ ਬਾਹਾਂ ਚ ਸੌਣ ਲਈ ਲੰਮਾ ਤਾਪ ਹੰਢਾਉਣਾ ਪੈਂਦਾ ਏ,
ਲੋਕਾਂ ਦਾ ਕੀ ਲੋਕ ਤਾ ਆਸ਼ਿਕ ਜਾ ਪਾਗਲ ਕਹਿਕੇ ਨੇ ਸਾਰ ਦੇਂਦੇ,
ਇੱਕ ਪੈਰ ਕੰਢਿਆਂ ਤੇ ਦੂਜਾ ਵਰਦੀ ਅੱਗ ਤੇ ਟਿਕਾਉਣਾ ਪੈਂਦਾ ਏ,
ਜ਼ਿੰਦਗੀ ਚ ਮਸ਼ਹੂਰ ਹੋਣ ਲਈ ਲੋਕ ਬੋਚ ਬੋਚ ਕਦਮ ਟਿਕਾਉਂਦੇ,
ਮੁੱਹਬਤ ਚ ਬਦਨਾਮ ਹੋਣ ਲਈ ਵੀ ਜ਼ਿਗਰਾ ਬਣਾਉਣਾ ਪੈਂਦਾ ਏ,
ਇੰਨੇ ਨੇੜੇ ਵੀ ਨੀ ਦਰਵਾਜੇ ਸੱਚੀ ਮੁੱਹਬਤ ਦੇ ਸੱਚੇ ਆਸ਼ਕਾ ਲਈ,
ਆਖਰੀ ਸਾਹ ਤੱਕ ਰੱਬ ਵਾਂਗ ਸੱਜ਼ਣਾਂ ਦਾ ਨਾਂ ਧਿਆਉਣਾ ਪੈਂਦਾ ਏ,
ਫਿਕਰ ਨਾ ਕਰੀ ਕੀ ਕੌਲ ਆ ਤੇਰੇ ਕੀ ਮੁੱਹਬਤ ਵਿੱਚ ਗੁਆ ਬੈਠੇ,
“ਧਰਮ“ ਸੱਜ਼ਣਾਂ ਨੂੰ ਪਾਉਣ ਲਈ ਆਪਣਾ ਆਪ ਲੁਟਾਉਣਾ ਪੈਂਦਾ ਏ,

Asin ohde te oh mere khyal wich ne

ਕੁਝ ਪਲਾਂ ਦੇ ਪਲ ਹੁਣ ਸਾਲ ਵਿੱਚ ਨੇ,
ਅਸੀਂ ਉਹਦੇ ਤੇ ਉਹ ਮੇਰੇ ਖਿਆਲ ਵਿੱਚ ਨੇ,
ਇਕੱਲਾ ਸੀ ਪਹਿਲਾਂ ਤਾਂ ਬੇ-ਪਰਵਾਹ ਸੀ ਜਿੰਦਗੀ,
ਹੁਣ ਫਿਕਰ ਲੱਗੀ ਰਹਿੰਦੀ ਹੈ ਕਿ ਉਹ ਕਿਸ ਹਾਲ ਵਿੱਚ ਨੇ..

Duniya Wich Dildaar Labhna Aukha E

ਇਸ ਮਤਲਬ ਖ਼ੋਰੀ ਦੁਨੀਆਂ ਵਿੱਚੋ ਸੱਚਾ ਯਾਰ ਲੱਭਣਾ ਔਖਾ ਏ,
ਨਫ਼ਰਤ ਭਰੇ ਦਿਲਾਂ ਵਿੱਚੋ ਅੱਜ ਕੱਲ ਪਿਆਰ ਲੱਭਣਾ ਔਖਾ ਏ,
ਜਿਸਮਾਂ ਦੀ ਭਾਲ ਚ “ਧਰਮ“ ਲਾਇਨਾਂ ਲੱਗੀਆਂ ਨੇ ਚਾਰੇ ਪਾਸੇ,
ਰੂਹਾਂ ਦੀ ਲੱਗੀ ਜੋ ਸਿਰੇ ਚੜਾਦੇ ਉਹ ਦਿਲਦਾਰ ਲੱਭਣਾ ਔਖਾ ਏ,

Yaaran da sath kade naa chhado

ਕਿਸੇ ਦੇ ਮੋਢੇ ਰੱਖ ਗੋਲੀ ਕਦੇ ਚਲਾਈ ਦੀ ਨੀ ਹੁੰਦੀ,
ਰਾਹ ਜਾਂਦੇ ਨਾਲ “ਯਾਰੀ“ ਕਦੇ ਪਾਈ ਦੀ ਨੀ ਹੁੰਦੀ,
ਪੈਸੇ ਦੀ ਗੱਲ ਨਾਂ ਕਦੇ ਵੀ ਵਿੱਚ ਯਾਰੀ ਦੇ ਪਾਈਏ,
ਯਾਰੀ ਦੋਸਤੀ 'ਚ ਕੁੜੀ ਕਦੇ ਲਿਆਈ ਦੀ ਨੀ ਹੁੰਦੀ,
ਮਾੜੇ ਵਕਤ ਵਿੱਚ ਨਾਂ ਕਦੇ ਯਾਰਾਂ ਦਾ ਸਾਥ ਛੱਡੀਏ,
ਅਪਣੀ ਔਕਾਤ “ਧਰਮ“ ਕਦੇ ਭੁਲਾਈ ਦੀ ਨੀ ਹੁੰਦੀ

Te Mahiwal hona udeekda

ਹੋ ਚੱਲੀ ਏ ਮੁਲਾਕਾਤ ਦੀ ਰਾਤ ਤੇ ਮਾਹੀਵਾਲ ਹੋਣਾ ਉਡੀਕਦਾ,
ਪੱਤਣ ਤੇ ਹੋਣਾ ਮਹਿਬੂਬ ਟੋਲਦਾ ਤੇ ਨਾਮ ਸੋਹਣੀ ਦਾ ਉਲੀਕਦਾ,
ਹਾਲ ਵੇ ਰੱਬਾ ਵੇ ਤੂੰ ਦੇ ਕਿਸਮਤ ਨਾਲ ਮਿਲਣ ਦੀ ਮਨਜ਼ੂਰੀ ਵੇ,
ਸੁਣ ਘੜਿਆ ਵੇ ਪਾਰ ਲੰਘਾਵੀ ਮਾਹੀਵਾਲ ਨੂੰ ਮਿਲਣਾ ਜ਼ਰੂਰੀ ਵੇ,
ਨਾਂ ਉਏ ਝਨਾਵਾ ਨਾਂ ਤੂੰ ਇੰਝ ਨਾਂ ਹੁਣ ਮੇਰੇ ਤੇ ਕਹਿਰ ਗੁਜ਼ਾਰੀ ਵੇ,
ਮੈਂਨੂੰ ਮਿਲ ਲੈਣ ਦੇ ਮਾਹੀਏ ਨੂੰ ਨਾਂ ਡੋਬ ਅੱਧ ਵਿਚਕਾਰੇ ਮਾਰੀ ਵੇ,
ਹਾਏ ਨੀ ਕਾਲੀ ਰਾਤੇ ਨੀ ਤੈਨੂੰ ਅਰਜ਼ ਕਰਾਂ ਤੂੰ ਪਰਦਾ ਰੱਖ ਲਵੀਂ,
ਮਾਹੀਵਾਲ ਮੇਰੇ ਕੋਲ ਹੋਵੇ ਨੀ ਤੂੰ ਆਉਂਦੇ ਸਵੇਰਿਆਂ ਨੂੰ ਡੱਕ ਲਵੀਂ.....