Page - 22

Ajj Vi Reejh Tainu Milan Di

ਅੱਜ ਵੀ ਤੈਨੂੰ ਦੇਖਣ ਲਈ ਇਹ ਅੱਖੀਆਂ ਤਰਸ ਦੀਆਂ
ਦਿਲ ਮੇਰੇ ਦੀਆਂ ਧੜਕਨਾਂ ਤੇਰੇ ਪਿਆਰ 'ਚ ਧੜਕ ਦੀਆਂ
ਤੂੰ ਵਾਪਸ ਮੁੜਿਆ ਉਡੀਕ ਤੇਰੀ ਵਿਚ ਬੈਠਾ ਰਹਿੰਦਾ ਹਾਂ
ਦਿਨ ਰਾਤ ਤੇਰੀਆਂ ਸੋਚਾਂ ਸੋਚ ਕੇ ਕੱਟਦਾ ਰਹਿੰਦਾ ਹਾਂ
ਕੀਤੇ ਰਹਿ ਨਾ ਜਾਵੇ ਰੀਝ ਮਿਲਣ ਦੀ ਤੈਨੂੰ ਕਮਲੇ ਦੀ
ਬੱਸ ਇਸੇ ਗੱਲ ਤੋ ਚੰਦਰੀ ਮੌਤ ਤੋ ਡਰਦਾ ਰਹਿੰਦਾ ਹਾਂ

Jism Dekh Pyar Nibhaya Nahi Janda

ਰੰਗ ਬਿਰੰਗੇ ਫੁੱਲ ਨੇ ਦੁਨੀਆਂ ਤੇ, ਹਰ ਨਾਲ ਦਿਲ ਪਰਚਾਇਆ ਨੀ ਜਾਂਦਾ
ਬੱਸ ਹੱਥ ਮਿਲਾ ਕੇ ਹੀ ਕਿਸੇ ਦੇ ਨਾਲ, ਉਹਨੂੰ ਯਾਰ ਬਣਾਇਆ ਨੀ ਜਾਂਦਾ
ਜਿੰਨਾਂ ਦੀ ਯਾਰੀ ਹੋਵੇ ਕੰਡਿਆਂ ਨਾਲ ਫੁੱਲਾਂ ਨਾਲ ਦਿਲ ਲਾਇਆ ਨੀ ਜਾਂਦਾ
ਰੂਹਾਂ ਦਾ ਸਾਥ ਨਿਭਦਾ ਸੋਹਣੇ ਜਿਸਮ ਦੇਖ ਪਿਆਰ ਨਿਭਾਇਆ ਨੀ ਜਾਂਦਾ

Zindagi jeeni eni aasan nahi

Jo Zindagi ch hoya ohi geetan wich main likheya ,
changa ya maada thokra kha kha ke main sikheya

par hun pta lagga #Zindagi jeeni eni aasan nahi,
paise ton bina ethe kise di koi shaan nahi....

Sajjna nu saah vech kharid lainde

ਤੈਨੂੰ ਆਪਣੇ ਸਾਹ ਵੇਚ ਕੇ ਵੀ ਸੱਜਣਾ ਪਾ ਲੈਂਦੇ,
ਜੇ ਜੱਗ ਤੇ ਕਿਤੇ ਲੱਗਦੀ ਹੁੰਦੀ ਸਾਹਾਂ ਦੀ ਮੰਡੀ,
ਤੇਰੀ ਮੁੱਹਬਤ ਨੂੰ ਜਾਂਦੇ ਸਾਰੇ ਰਾਹ ਖਰੀਦ ਲੈਂਦੇ,
ਜੇ ਜੱਗ ਤੇ ਕੀਤੇ ਲੱਗਦੀ ਹੁੰਦੀ ਰਾਹਾਂ ਦੀ ਮੰਡੀ,
ਤੇਰੇ ਸਾਰੇ ਗੁਨਾਹ ਅਸੀਂ ਆਪਣੇ ਨਾਮ ਕਰ ਲੈਂਦੇ,
ਜੇ ਜੱਗ ਤੇ ਕੀਤੇ ਲੱਗਦੀ ਹੁੰਦੀ ਗੁਨਾਹਾਂ ਦੀ ਮੰਡੀ...

Ki Roohani Pyar Hunda E

ਕੀ ਦੱਸਾਂ ਯਾਰੋ ਕੀ ਰੂਹਾਨੀ ਪਿਆਰ ਹੁੰਦਾ ਏ,
ਬੇ ਇਲਾਜ ਉਹ ਜੋ ਇਹਦਾ ਬਿਮਾਰ ਹੁੰਦਾ ਏ,
ਲੈ ਕੇ ਹੰਝੂ ਅੱਖਾਂ ਵਿੱਚ ਆਪਣੇ ਸ਼ੱਜਣਾਂ ਲਈ,
ਜ਼ਿੰਦਗੀ ਭਰ ਦਿਲ ਵਿੱਚ ਇੰਤਜ਼ਾਰ ਹੁੰਦਾ ਏ