Ohda naam lain ton darde haan
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
ਓਹ ਮੇਰੀ ਰੂਹ ਦਾ ਹਿੱਸਾ ਏਂ, ਸ਼ਰੇਆਮ ਕਹਿਣ ਤੋਂ ਡਰਦੇ ਹਾਂ___
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
ਓਹ ਮੇਰੀ ਰੂਹ ਦਾ ਹਿੱਸਾ ਏਂ, ਸ਼ਰੇਆਮ ਕਹਿਣ ਤੋਂ ਡਰਦੇ ਹਾਂ___
ਇਹ ਇਸ਼ਕ ਚੀਜ਼ ਹੀ ਐਸੀ ,
ਸਾਰੀ ਦੁਨੀਆ ਦਾ ਮੋਂਹ ਭੁਲਾ ਦਿੰਦਾ ,
ਬਿਨਾਂ ਸੱਜਣ ਤੋਂ ਦਿਖਦਾ ਨਾ ਹੋਰ ਕੋਈ ,
ਉਹਦੇ ਦਰ ਤੋਂ ਬਿਨਾਂ ਬੰਦ ਕਰ ਸਾਰੇ ਰਾਹ ਦਿੰਦਾ ,
ਕਈ ਤਾਂ ਇਸ ਦੀ ਕਰਨ ਪੂਜਾ ,
ਇਹ ਫਿਰ ਵੀ ਜਿੰਦਗੀ ਕਰ ਤਬਾਹ ਦਿੰਦਾ ,
ਕੋਈ ਕੋਈ ਹੀ ਇਸ ਦੇ ਰੰਗਾਂ ਵਿੱਚ ਖੇਡੇ ,
ਇਹ ਕਿਸੇ ਨੂੰ ਵੀ ਉਧਾਰੇ ਨਹੀਂ ਸਾਹ ਦਿੰਦਾ ।
ਕੋਣ ਕਹਿੰਦਾ ਕੇ ਤੈਨੂੰ ਭੁੱਲ ਗਈ ਹਾਂ ਮੈਂ
ਕਿਹੜਾ ਜਾਣਦਾ ਏ ਹਾਲ ਮੇਰੇ ਦਿਲਦਾ
ਦੱਸ ਝੱਲਿਆ ਕਿੱਦਾਂ ਤੈਨੂੰ ਗੁਵਾ ਦਈਏ
ਸੋਹਣਾ ਸੱਜਣ ਤਾਂ ਨਾਲ ਕਰਮਾ ਮਿਲਦਾ
ਵੇ ਇਥੇ #ਲੋਕੀ ਤਾਂ ਨਿੱਤ #ਯਾਰ ਵੇਹੰਦੇ ਨੇ
ਅਸੀਂ ਇੱਕੋ ਬਣਾਇਆ ਉਹ ਵੀ ਅਧੂਰਾ ਹਜੇ
ਹਰ ਹਾਲ ਤੈਨੂੰ #ਪ੍ਰੀਤ ਨੇ ਪਾ ਲੈਣਾਂ ਏ
ਵੇ ਤੇਰੇ ਬਿਨਾ ਕੀ ਦੱਸ ਵਜੂਦ #ਗਿੱਲ ਦਾ
ਸੁਣੋ ਮੈਂ ਸੁਣਾਵਾਂ ਕੁਝ ਗੱਲਾਂ ਸੱਚੀਆਂ
ਧੀਆਂ ਭੈਣਾਂ ਸਭ ਦੀਆਂ ਇੱਕੋ ਜਿਕੀਆਂ
ਕੋਈ ਆਖੇ ਚਿਜੀਆਂ ਜਾ ਲੋਂਗ ਲਾਚੀਆਂ
ਧੀਆਂ ਭੈਣਾਂ ਲੋਕੋ ਹੁੰਦੀਆਂ ਨਾਂ ਟਾਫੀਆਂ
ਧੀਆਂ ਭੈਣਾਂ ਲੋਕੋ ਹੁੰਦੀਆਂ ਨਾ ਟਾਫੀਆਂ
ਪੰਜਾਬ ਵਿਚ ਸਿੰਗਰਾ ਦਾ ਹੜ੍ਹ ਆ ਗਿਆ
ਸੁਰ ਤਾਲ ਦੇ ਨਾ ਭਾਵੇ ਲੰਗੇ ਕੋਲ ਜੀ
ਵੇਚ ਬਾਪੂ ਦੀ ਜਮੀਨ ਕਿੱਲਾ 90 ਲੱਖ ਦਾ
ਅੱਜ ਜਣਾ ਖਣਾ ਦੇਖੋ ਕੈਸਟ ਕਢਾ ਗਿਆ
ਨਾਲੇ ਫੇਸਬੁਕ ਓਤੇ ਫੈਨ ਪੇਜ ਬਣਾ ਗਿਆ
ਪਹਿਲਾਂ ਲਚਰ ਕਿਉਂ ਗਾਉਂਦੇ ਫਿਰ ਮੰਗੋ ਮਾਫੀਆਂ
ਧੀਆਂ ਭੈਣਾਂ ਲੋਕੋ ਹੁੰਦੀਆ ਨਾਂ ਟਾਫੀਆਂ
ਧੀਆਂ ਭੈਣਾਂ ਲੋਕੋ ਹੁੰਦੀਆ ਨਾਂ ਟਾਫੀਆਂ
ਅਸੀਂ ਪਾਣੀ ਦੀਆਂ ਛੱਲਾਂ ਨਾਲ ਕੰਢੇਆ ਤੇ
ਆਉਣ ਵਾਲੇ ਸਿੱਪੀਆਂ ਤੇ ਘੋਗੇ ਹਾਂ
ਬੱਸ ਧੀਆਂ ਭੈਣਾਂ ਨੂੰ ਹੀ ਸਮਝਾਉਣ ਜੋਗੇਹਾਂ
ਸਾਡੇ ਆਲੇ ਦਾਲੇ ਸਬ ਕੁਝ ਹੁੰਦਾ ਰਹਿੰਦਾ ਹੈ
ਰੱਬ ਦਿੱਤੀ ਹੈ ਜੁਬਾਨ ਸਾਨੂੰ ਬੋਲਣੇ ਲਈ
ਫਿਰ ਸਾਡੀਆਂ ਜੁਬਾਨਾਂ ਤੇ ਕਿਉਂ ਕੁੰਡਾ ਰਹਿੰਦਾ ਹੈ
"ਪ੍ਰੀਤ" ਧੀਆ ਭੈਣਾਂ ਨੂੰ ਵੀ ਸਤਿਕਾਰ ਚਾਹੀਦਾ
ਬੱਸ ਉੱਚੀ ਸੁੱਚੀ ਸਾਡੀ ਇੱਕੋ ਸੋਚ ਕਾਫੀ ਆ
ਧੀਆਂ ਭੈਣਾਂ ਲੋਕੋ ਹੁੰਦੀਆ ਨਾਂ ਟਾਫੀਆਂ
ਧੀਆਂ ਭੈਣਾਂ ਲੋਕੋ ਹੁੰਦੀਆ ਨਾਂ ਟਾਫੀਆਂ.....
< ਜਸਪ੍ਰੀਤ ਕੌਰ ਗਿੱਲ ਆਸਟ੍ਰੇਲੀਆ >