Page - 30

Hoya Ki Je Asin Sharab Pinde

ਨਾਲੇ ਪੀਣ ਦੀ ਵਜਾਹ ਨੂੰ ਜਾਣਦੇ ਹੋ,
ਪੁੱਛਿਆ ਖਤ ਵਿੱਚ ਕਿਉਂ #ਜਨਾਬ ਪੀਦੇਂ,
ਜੀਹਨੂੰ ਪੜ ਕੇ ਤੁਸੀਂ ਹੋ ਮਤ ਦਿੰਦੇ,
ਆਪਾਂ ਘੋਲ ਕੇ ਹੈ ਉਹ #ਕਿਤਾਬ ਪੀਦੇਂ,

ਤੁਹਾਡੇ ਲੱਖ #ਇਲਜ਼ਾਮ ਨੇ ਸਿਰ ਮੱਥੇ,
ਸਾਡਾ ਇੱਕੋ ਇਲਜ਼ਾਮ ਏ ਲੱਖ ਵਰਗਾ,
ਸਾਡੇ ਜਿਗਰ ਦਾ ਤੁਸਾਂ ਹੈ ਖੂਨ ਪੀਤਾ,
ਹੋਇਆ ਕੀ ਜੇ ਅਸੀ ਹਾਂ #ਸ਼ਰਾਬ ਪੀਂਦੇ....

Kinne masoom si par bewafai kar gye

ਮੈਂ ਦੂਰੀਆ ਨੂੰ ਮਿਟਾਇਆ ਤੇ ਉਹ #ਜੁਦਾਈ ਕਰ ਗਏ__
ਕਿੰਨੇ ਮਾਸੂਮ ਸੀ ਪਰ #ਬੇਵਫਾਈ ਕਰ ਗਏ,

ਸਿਖਾ ਦਿੱਤਾ ਮੇਨੂੰ ਵੀ ਕਿਸੇ ਤੇ #ਇਤਬਾਰ ਨਾ ਕਰੀ__
ਕਿੰਨੀ #ਬੁਰਾਈ ਕਰ ਕੇ ਵੀ ਇੱਕ #ਅਛਾਈ ਕਰ ਗਏ.......

Mann Ni Kaabu Aunda Hashar Takk

ਭਾਲੇ #ਹੀਰੇ ਨਾ ਲੱਭਣ ਘੋਗੇ, ਨਾ ਨੂੰ ਦਿਲ ਦੀ ਕਿਸੇ ਨੂੰ ਦੱਸੇ
ਉਸ ਦੋਲਤ ਦੇ ਲੁੱਟਣ ਬਾਦੋਂ, ਬੰਦਿਆਂ ਤੂੰ #ਪਰਛਾਵੇਂ ਵੱਲ ਨੱਸੇ

ਚੰਗਾ ਹੋਵੇ ਤਾਂ ਫਿਰ #ਮੌਤ ਆ ਜਾਵੇ, ਇਸ ਜੱਗ ‘ਤੇ ਕੀਕਣ ਵੱਸੇਂ
ਚਾਰ ਦਹਾੜੇ ਮਾਪੇ ਰੋਵਣ, ਤੇ ਜੱਗ ਪਲ਼ ਭਰ ਦੇ ਵਿੱਚ ਹੱਸੇ

ਮਨ ਨ੍ਹੀ ਕਾਬੂ ਆਉਂਦਾ #ਹਸ਼ਰ ਤੱਕ, ਭਾਂਵੇਂ ਬੰਨ੍ਹੀਏ ਲੈ ਕੇ ਰੱਸੇ
ਲਾਵੇਂ #ਯਾਰੀ ਤੁੰ ਉਸ ਜੋਗੀ ਨਾਲ਼, ਜਿਹੜਾ ਦਿਨ ਚੜਦੇ ਸ਼ਹਿਰ ਨੂੰ ਨੱਸੇ...

Yaar te Rabb wich fark na koi

Yaar te Rabb wich fark na koi,, Duniya pai vadhave..
Yaar Naina de saanwe rehnda,,Rabb nazar na aave..
Yaar jo takkiye Rabb milda,,Parda kon uthave..
Jihne Jalwa Yaar da takkeya,,Mud Masjid na jaave..

Fir Main Bannda Kinjh Likhari

ਚਿੜੀ ਦੇਖਕੇ ਪਿੰਜਰੇ ਦੇ ਵਿੱਚ ਬੈਠੀ ਬਿੱਲੀ ਸੋਚੇ,
ਜੇ ਹੁੰਦੀ ਇਹ ਬਾਹਰ ਤਾਂ ਅੱਜ ਮੈਂ ਖਾ ਜਾਣੀ ਸੀ ਸਾਰੀ।
ਨੀਲਾ ਦੇਖ ਅਕਾਸ਼ ਚਿੜੀ ਦੇ ਵਿੱਚ ਖਿਆਲੀਂ ਆਇਆ
ਜੇ ਨਾ ਹੁੰਦੀ ਪਿੰਜਰੇ ਦੇ ਵਿੱਚ ਅੰਬਰੀ ਲਉਂਦੀ ਉਡਾਰੀ।
ਇਓ ਹੀ ਪਾਗਲ ਦਿਲ ਸੋਚੇ"ਹਾਏ ਲੰਬੇ ਇਸ਼ਕ ਦੇ ਪੈਂਡੇ"
ਜੇ ਨਾ ਕਰਦੇ ਪਿਆਰ ਤਾਂ ਜਾਂਦੀ ਸੌਖੀ ਉਮਰ ਗੁਜ਼ਾਰੀ
ਵਿੱਚ ਖਿਆਲਾਂ ਘਿਰਿਓ ਦਿਲ ਨੂੰ ਦੇਖ "ਕਮਲ ਹੀਰ" ਪਿਆ ਆਖੇ
ਜੇ ਨਾ ਹੁੰਦੇ ਖਿਆਲ ਤਾਂ ਫਿਰ ਮੈਂ ਬਣਦਾ ਕਿੰਝ ਲਿਖਾਰੀ।