Page - 194

Kariye Minnat Chhado Jatt Nu Hun

ਮੰਦਰਾਂ ਮਸੀਤਾਂ ਵਾਂਗ ਪੂਜਦੇ ਸੀ ਲੋਕੀਂ ,,
ਤੁਸੀਂ ਕਾਲਜਾਂ, ਸਕੂਲਾਂ ਚ ਪਹੁੰਚਾ ਤੀ ਆਸ਼ਕੀ

ਲੋਕਾਂ ਦਿਆਂ ਮਨਾਂ ਵਿੱਚ ਐਸੀ ਜ਼ਹਿਰ ਬੀਜੀ ,,
ਬੱਸ ਅੱਡਿਆਂ ਦੇ ਉੱਤੇ ਵੀ ਖਿੰਡਾ ਤੀ ਆਸ਼ਕੀ

ਮਾਪਿਆਂ ਦੇ ਸਹੂੰ ਖਾਣ ਜੋਗਿਆਂ ਪੁੱਤਾਂ ਨੂੰ ,,
ਤੁਸੀਂ ਗੀਤਾਂ - ਗੀਤਾਂ ਰਾਹੀਂ ਨੀਂ ਮੰਡੀਰ ਕਰਤਾ

ਕਰੀਏ ਮਿੰਨਤ ਹੁਣ ਹੋਰ ਗੱਲ ਛੇੜੋ ,,,
ਛੱਡੋ ਜੱਟ ਨੂੰ ਬਥੇਰਾ ਲੀਰੋ - ਲੀਰ ਕਰਤਾ.....

Ajj kal time kise kol nahi

ਬਚਪਨ 'ਚ ਕਿਸੇ ਕੋਲ ਘੜੀ ਜਾ ਮੋਬਾਇਲ ਨੀ ਹੁੰਦਾ ਸੀ
ਪਰ ਟਾਇਮ ਸਭ ਕੋਲ ਹੁੰਦਾ ਸੀ
.
ਅੱਜਕੱਲ ਸਭ ਕੋਲ BrAnDed ਘੜੀ ਜਾ ਮੋਬਾਇਲ ਆ
ਪਰ ਟਾਇਮ ਕਿਸੇ ਕੋਲ ਵੀ ਨਹੀ.....

Jehde Ik de ho jaande ne

ਜਿਹਨਾਂ ਇਸ਼ਕ ਨਮਾਜਾਂ ਪੜ੍ਹੀਆਂ ਨੇ
ਉਹ ਦਰ ਦਰ ਤੇ ਸੱਜਦਾ ਨਹੀਂ ਕਰਦੇ,
ਜਿਹੜੇ ਇਕ ਦੇ ਹੋ ਜਾਂਦੇ ਨੇ
ਉਹ ਹਰ ਦੂਜੇ ਤੀਜੇ ਤੇ ਨਹੀਂ ਮਰਦੇ |

Na Gussa Karo Mera Mitro

ਅਜੇ ਦੇਰ ਲੱਗਣੀ
ਪਰ ਘੜਾ ਊਣਾ ਅਕਲ ਦਾ ਭਰ ਜਾਣਾ
ਨਾ ਗੁੱਸਾ ਕਰੋ ਮੇਰਾ ਮਿਤਰੋ
ਮਰਜਾਣੇ ਨੇ ਇੱਕ ਦਿਨ ਮਰ ਜਾਣਾ

Sukh hove na poori fakir kahda

ਫੱਕਰ ਕਾਹਦਾ ਜੋ ਫਿਕਰ ਵਿੱਚ ਰਹੇ ਹਰਦਮ,
ਪਹਿਨੇ ਰੇਸ਼ਮੀ ਕੱਪੜੇ ਉਹ ਫਕੀਰ ਕਾਹਦਾ,
ਸਾਧ ਕਾਹਦਾ ਜੇ ਸਾਧਨਾ ਨਹੀ ਕੀਤੀ,
ਭੁੱਖਾ ਮਰੇ ਜੋ ਦੱਸੋ ਅਮੀਰ ਕਾਹਦਾ,
ਕਾਹਦਾ ਭੂਤ ਜੋ ਗੱਲਾਂ ਨਾਲ ਮੰਨ ਜਾਵੇ,
ਸੁੱਖ ਹੋਵੇ ਨਾ ਪੂਰੀ ਤਾਂ ਪੀਰ ਕਾਹਦਾ.....