Page - 155

Mitro apna vi azadi divas aa giya

Baar Baar dekhde ne apne mukh nu
sara din chad de ni ‪#‎Facebook‬ nu

‪#‎FB‬ de utte Mitran ne pakka dera la lya
Ro Ro ke kehndi vichari kardo azaad
kyon ki mitro apna vi azadi divas aa gya !!!

Ki eh Azadi hai

ਤਰਸ ਆਉਂਦਾ ਉਹਨਾਂ ਤੇ,
ਜਿਹੜੇ ਸਭ ਕੁਝ ਦੇਖਦੇ ਤੇ ਸੁਣਦੇ ਹੋਏ ਵੀ ਕਹਿੰਦੇ ਨੇ..
ਆਜ਼ਾਦੀ ਦਿਵਸ ਦੀਆਂ ਵਧਾਈਆਂ..

ਜਿੱਥੇ ਔਰਤ ਦੀ ਇੱਜਤ ਅਤੇ ਸਤਿਕਾਰ ਨਹੀਂ
ਜਿੱਥੇ ਪੜੇ-ਲਿਖਿਆਂ ਲਈ ਕੋਈ ਰੁਜਗਾਰ ਨਹੀਂ
ਜਿੱਥੇ ਕਿਸਾਨ ਫਾਹੇ ਲੈਂਦੇ,ਲੈਂਦਾ ਕੋਈ ਸਾਰ ਨਹੀ
ਜਿੱਥੇ ਨੇਤਾ ਜੀ ਦੇ ਦਿਲ 'ਚ ਕਿਸੇ ਲਈ ਪਿਆਰ ਨਹੀਂ
.............ਕੀ ਇਹ ਆਜ਼ਾਦੀ ਹੈ ??????????

ਜਿੱਥੇ ਸਚ ਦੇ ਪੈਣ ਜੁੱਤੀਆਂ,ਝੂਠ ਨੂੰ ਮਿਲਣ ਸਿਰੋਪੇ ਜੀ
ਜਿੱਥੇ ਚੋਰਾਂ ਨਾਲ ਕੁੱਤੀ ਰਲੀ ਹੋਵੇ,ਕੌਣ ਕਿਸੇ ਨੂੰ ਰੋਕੇ ਜੀ ?
ਜਿੱਥੇ ਲੋਕਾਂ ਦਾ ਖੂਨ ਚੂਸਦੇ ਹੋਣ,ਪਾਕੇ ਨੇਤਾਗਿਰੀ ਦੇ ਟੋਪੇ ਜੀ
ਜਿੱਥੇ ਚਲਦਾ ਗੁੰਡਾਰਾਜ ਹੋਵੇ, ਨਾ ਕੋਈ ਕਿਸੇ ਨੂੰ ਟੋਕੇ ਜੀ
................ਕੀ ਇਹ ਆਜ਼ਾਦੀ ਹੈ ?????????

ਅੱਖਾਂ ਖੋਲ ਕੇ ਦੇਖੋ,ਤੇ ਕੰਨਾਂ ਵਿੱਚ ਪੈਂਦੀਆਂ ਚੀਕਾਂ ਨੂੰ ਸੁਣੋ
ਜਿੱਥੇ ਬੇ-ਇਨਸਾਫੀ ਦੀ ਝੰਡੀ,ਹੁੰਦਾ ਕੋਈ ਇਨਸਾਫ਼ ਨਹੀਂ
ਜਿੱਥੇ ਜਨਤਾ ਦਾ ਦਮ ਨੱਕ ਚ,ਰਾਜੇ ਤੇ ਕੋਈ ਅਸਰ ਨਹੀਂ
ਜਿੱਥੇ ਲੁੱਟਣ ਦੇ ਵਿੱਚ ਮੰਤਰੀ ਜੀ ਵੀ, ਛੱਡਦੇ ਕੋਈ ਕਸਰ ਨਹੀਂ
............ਕੀ ਇਹ ਆਜ਼ਾਦੀ ਹੈ ???????????

Sadiye azadiye Ni dass kithe rehni aan

ਹਰ ਵਾਰ ਲੋਕਾਂ ਕੋਲੋਂ ਮੂੰਹ ਫੇਰ ਲੈਨੀ ਐਂ
ਸਾਡੀਏ ਅਜ਼ਾਦੀਏ ਨੀ ਦੱਸ ਕਿੱਥੇ ਰਹਿੰਨੀ ਐਂ ???

ਕਿੰਨੀਆਂ 26 ਜਨਵਰੀਆਂ ਲੰਘੀਆਂ ਕਿੰਨੇ 15 ਅਗਸਤ
ਆਮ ਲੋਕਾਂ ਦੀ ਕਿਸਮਤ ਵਾਲਾ ਸੂਰਜ ਕਿਉਂ ਹੈ ਅਸਤ.... !!!

Main Bharat da aam Manukh

ਇਕ ਅੱਖ ਦੇ ਸੰਗ ਸੁਪਨਾ ਵਹਿੰਦਾ
ਇਕ ਅੱਖ ਹੰਝੂ ਵਹਾਉਂਦਾ

ਅੱਧੇ ਸਾਹ ਨਾਲ ਹਉਕਾ ਲੈਂਦਾ
ਅੱਧੇ ਸਾਹ ਨਾਲ ਗਾਉਂਦਾ

ਅੱਧੀ ਜੀਭ ਨਾ' ਨਾਅਰੇ ਲਾਵਾਂ
ਅੱਧੀ ਜੀਭ ਨਾ' ਰਹਿੰਦਾ ਚੁੱਪ

ਮੈਂ ਭਾਰਤ ਦਾ ਆਮ ਮਨੁੱਖ!
ਮੈਂ ਭਾਰਤ ਦਾ ਆਮ ਮਨੁੱਖ!!!!

Main punjabi bolni nahi chhad sakda

ਮੈਂ ਪੰਜਾਬੀ ਬੋਲਣੀ ਨਹੀਂ ਛੱਡ ਸਕਦਾ
.
.
ਕਿਉਂਕਿ #ਪੰਜਾਬੀ ਵਿੱਚ ਹੀ ਮੈਨੂੰ ਮੇਰੀ ਬੇਬੇ ਨੇ ਲੋਰੀਆਂ ਸੁਣਾਈਆਂ
ਤੇ
#ਪੰਜਾਬੀ ਵਿੱਚ ਹੀ ਮੇਰੇ ਬਾਪੂ ਜੀ ਨੇ ਮੈਨੂੰ ਗਾਲਾਂ ਕੱਢੀਆਂ