Page - 9

Kinna Karde Si Pyar Tainu

ਅਸੀ ਕਿੰਨਾ ਕਰਦੇ ਸੀ #ਪਿਆਰ ਤੈਨੂੰ ਕਦੇ ਕਹਿਣਾ ਨਾ ਆਇਆ
ਅੱਡੀਆਂ ਚੁੱਕ- ਚੁੱਕ ਦੇਖਦੇ ਸੀ ਤੈਨੂੰ ਰੋਜ ਸਵੇਰੇ ਪਰ ਕਦੇ ਤੱਕਣਾ ਨਾ ਆਇਆ
ਤੁਹਾਡੇ# ਦਿਲ ਚ ਬਣੇ ਕੁਝ ਵੱਖਰੀ ਜਗ੍ਹਾ ਇਹ ਕੰਮ ਕਦੇ ਕਰਨਾ ਨਾ ਆਇਆ
ਮੰਗਦੇ ਸੀ ਰੋਜ ਰੱਬ ਤੌ ਤੁਹਾਨੂੰ ਪਰ ਸਾਨੂੰ ਸੱਚੇ ਦਿਲੋਂ ਮੰਗਣਾ ਨਾ ਆਇਆ
ਕੀਤਾ ਸੀ #ਵਾਅਦਾ ਕਿ ਨਹੀ ਕਰਾਂਗੇ ਕਦੇ ਤੰਗ ਓਸ ਨੂੰ
ਪਰ ਸਾਨੂੰ ਤਾਂ ਆਪਣੇ ਵਾਅਦੇ ਤੇ ਵੀ ਟਿਕਣਾ ਨਾ ਆਇਆ।

Ki Khoya Te Ki Paya?

ਸੱਜਣਾ ਤੇਰੇ ਲਈ ਅਸੀਂ
ਆਪਣਾ ਆਪ ਗੁਆਇਆ ਐ ,
ਪਰ #ਦਿਲ ਤੇਰੇ ਨੂੰ
ਹਜੇ ਸਕੂਨ ਨਾ ਆਇਆ ਐ ,
ਪੁੱਛ ਕੇ ਦੇਖ ਯਾਰਾ ਮੈਨੂੰ
”ਮੈਂ ਕੀ ਖੋਇਆ ਐ ‘
ਤੇ ਕੀ ਪਾਇਆ ਐ !!!

Din aa jande ne

ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ...
ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ
ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ,
ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ....

Aina sokha nahi likhna

ਇਨਾ ਸੌਖਾ ਵੀ ਨਹੀਂ ਲਿਖਣਾ,
ਨਾਲ ਖੇਡਣਾ ਪੈਂਦਾ ਜਜ਼ਬਾਤਾਂ ਦੇ,
ਛੱਡ ਦੁਨੀਆ ਦਾਰੀ ਨੂੰ ਮਿੱਤਰਾ,
ਨਾਲ ਬੈਠਣਾ ਪੈਂਦਾ ਰਾਤਾਂ ਦੇ,
ਪੈਂਦਾ ਪੋਹ ਦੇ ਪਾਲੇ ਵਿਚ ਜਾਣਾ,
ਕਦੇ ਸਾਉਣ ਦੀਆਂ ਬਰਸਾਤਾਂ ਦੇ
ਇਨਾ ਸੌਖਾ ਵੀ ਨਹੀ ਲਿਖਣਾ,
ਨਾਲ ਖੇਡਣਾ ਪੈਂਦਾ ਜਜ਼ਬਾਤਾਂ ਦੇ !!!

Feeling Na Aayi Sohniye

ਬਾਦ ਪੇਪਰਾਂਂ ਦੇ ਈਦ ਵਾਲਾ ਚੰਨ ਹੋ ਗਈ,
ਨੀ ਰਾਹ ਚੋਂ ਲੰਘਦੀ ਵੀ ਨਜ਼ਰੀੰ ਨਾ ਆਈ ਸੋਹਣੀਏਂ
ਕੀਤੀ ਕੋਸ਼ਿਸ਼ ਗੋਪੀ ਨੇ ਗੀਤ ਲਿਖਾਂ ਪਿਆਰ ਦਾ,
ਇਂਝ ਲਗੇ ਜਿਵੇਂ ਭੁੱਲ ਗਈ ਲਿਖਾਈ ਸੋਹਣੀਏਂ ।
ਜਿਹੜੀ ਤੈਨੂੰ ਚੋਰੀ ਚੋਰੀ ਤੱਕ ਕੇ ਆਉਂਦੀ ਸੀ,
ਮੁੜ ਉਹੋ ਜਿਹੀ #Feeling ਨਾ ਆਈ ਸੋਹਣੀਏਂ ।।