Page - 10

Yaar Purane Chete Aunde

ਰੂਹ ਤੱਕ ਲੀਰਾਂ ਜਦ ਹੋ ਜਾਵੇ,
ਕੀਤੇ ਤੇ ਪਛਤਾਉਣਾ ਕੀ ?
ਤੋੜ ਕੇ ਜਿਸਨੂੰ ਸੁੱਟਿਆ ਹੋਵੇ,
ਉਸਨੇ ਨੇੜੇ ਆਉਣਾ ਕੀ ?
ਨਹਿਰ ਦੇ ਕੰਡਿਆਂ ਖੁਰਨਾ ਹੁੰਦੈ,
ਵਕਤ ਨੇ ਵੀ ਕਦ ਮੁੜਨਾ ਹੁੰਦੈ,
ਰੱਬ ਤੋ ਔਖੇ ਹੁੰਦੇ #ਯਾਰ ਮਨਾਉਣੇ ਨੀ,
ਆਖਰ ਨੂੰ ਚੇਤੇ ਆਉਂਦੇ ਯਾਰ ਪੁਰਾਣੇ ਨੀ...
 

Gall Aap Ban Jandi

ਮਾਂ ਤਾਂ ਹੁੰਦੀ ਏ ਬੋਹੜ ਦੀ ਛਾਂ,
ਬੱਚਿਆ ਨੂੰ ਰੱਖਦੀ ਏ ਸੁੱਕੀ ਥਾਂ,
ਮਾਂ ਤਾਂ ਹੁੰਦੀ ਸਭ ਨੂੰ ਪਿਆਰੀ,
ਜੋ ਦੁਨੀਆ ਵਿੱਚ ਵਿਚਰਦਾ ਏ,
ਗੱਲ ਆਪੇ ਈ ਬਣ ਜਾਂਦੀ,
ਯਾਰੋ ਮੈ ਨਹੀ ਕੋਈ ਲਿਖਾਰੀ...

ਮੁੰਡੇ ਤਾਂ ਅੱਜ ਕੱਲ ਦੇ ਨਸ਼ਿਆਂ ਦੇ ਵਿੱਚ ਪੈ ਗਏ ਨੇ,
ਭੁੱਲ ਕੇ ਆਪਣੀ ਅਣਖ ਨੂੰ ਜਵਾਨੀ ਕਿਧਰ ਨੂੰ ਲੈ ਗਏ ਨੇ,
ਖਾਂਦੇ ਨੇ ਡੋਡੇ ਤੇ ਪੀਂਦੇ ਨੇ ਸ਼ਰਾਬ ਆਪਣੀ ਜ਼ਿੰਦਗੀ ਜਾਣ ਉਜਾੜੀ,
ਜੋ ਦੁਨੀਆ ਵਿੱਚ ਵਿਚਰਦਾ ਏ, ਗੱਲ ਆਪੇ ਈ ਬਣ ਜਾਂਦੀ...

ਵਿੱਚ ਕਾਲਜਾਂ ਦੇ ਪੜਦੇ ਨੇ, ਪੜਨ ਤਾਂ ਕੋਈ ਜਾਂਦਾ ਨਹੀ,
ਕੁੜੀਆਂ ਲਈ ਗੇਟਾਂ ਉੱਤੇ ਖੜਦੇ ਨੇ,
ਰਿਸ਼ਵਤ ਚਾੜਕੇ ਕਰਦੇ ਨੇ ਨੋਕਰੀ ਸਰਕਾਰੀ,
ਜੋ ਦੁਨੀਆ ਵਿੱਚ ਵਿਚਰਦਾ ਏ, ਗੱਲ ਆਪੇ ਈ ਬਣ ਜਾਦੀ...

ਨੇਤਾ ਤੇ ਸਾਰੇ ਕੁਰਸੀ ਪਿੱਛੇ ਲੜਦੇ ਨੇ,
ਮੈ ਏ ਕਰਦੂੰ ਮੈ ਓ ਕਰਦੂੰ ਗੱਲਾ ਹੀ ਕਰਦੇ ਨੇ,
ਵੋਟਾਂ ਲੈਣ ਲਈ ਆ ਜਾਦੇ ਨੇ ਬਣ ਕੇ ਵੱਡੇ ਭਿਖਾਰੀ,
ਜੋ ਦੁਨੀਆ ਵਿੱਚ ਵਿਚਰਦਾ ਏ, ਗੱਲ ਆਪੇ ਈ ਬਣ ਜਾਦੀ...

Main Eho Jeha Insan Nahi

ਕਮੀਆਂ ਮੇਰੇ ਵਿੱਚ ਵੀ ਨੇ,
ਪਰ ਮੈ #ਬੇਈਮਾਨ ਨਹੀਂ,
ਮੈ ਸਭ ਨੂੰ ਆਪਣਾ ਬਣਾਉਦਾ ਹਾਂ,
ਕੋਈ ਸੋਚਦਾ ਨਫਾ ਨੁਕਸਾਨ ਨਹੀ,
ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਇਦਾ,
ਜਦ ਸਾਡੇ ਕੋਲ ਕਮਾਨ ਨਹੀ,
ਇੱਕ ਸ਼ੌਕ ਹੈ ਖਾਮੋਸ਼ੀ ਨਾਲ ਜੀਣ ਦਾ,
ਕੋਈ ਮੇਰੇ ਵਿੱਚ ਗੁਮਾਨ ਨਹੀ,
ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ,
ਅਸੀ ਇਹੋ ਜਿਹੇ ਇਨਸਾਨ ਨਹੀ...

Jis tha vasse yaar mera

ਚਿੰਤਾ ਵਰਗੀ ਪੀੜ ਨਹੀ,
ਵਹਿਮ ਜਿਹਾ ਕੋਈ ਰੋਗ ਨਹੀ,
ਜੋਬਨ ਵਰਗੀ ਰੁੱਤ ਨਾ ਕੋਈ,
ਗੁਣ ਵਰਗੀ ਕੋਈ ਮਾਇਆ ਹੈ ਨੀ,
ਹਰਖ ਤੋਂ ਮਾਰੂ ਜਹਿਰ ਨਹੀ,
ਜਿਸ ਥਾਂ ਵਸੇ ਯਾਰ ਮੇਰਾ,
ਉਸ ਥਾਂ ਵਰਗਾ ਕੋਈ ਸ਼ਹਿਰ ਨਹੀ...

ਪੱਥਰ ਜਿਹਾ ਕਠੋਰ ਨਹੀ
ਤੇ ਫੁੱਲਾ ਜਿਹਾ ਕੋਈ ਨਰਮ ਨਹੀ,
#ਮਹਿਕ ਨਹੀ ਕਸਤੂਰੀ ਵਰਗੀ,
ੳੁਸ ਦਾ ਕੋਈ ਧਰਮ ਨਹੀ,
#ਯਾਰੀ ਵਿਗੜ ਕੇ ਪੈ ਜੇ ਦੁਸ਼ਮਣੀ,
ਇਸ ਤੋਂ ਵੱਡਾ ਵੈਰ ਨਹੀ,
ਜਿਸ ਥਾਂ ਵਸੇ ਯਾਰ ਮੇਰਾ,
ਉਸ ਥਾਂ ਵਰਗਾ ਕੋਈ #ਸ਼ਹਿਰ ਨਹੀ...

Dil Di Sohni Kudi

ਸੋਹਣੀ ਕੁੜੀ ਇੱਥੇ ਹਰ ਕੋਈ ਭਾਲਦਾ,
ਪਰ #ਦਿਲ ਦੀ ਸੋਹਣੀ ਹੁੰਦੀ ਕੋਈ ਮਿੱਤਰੋ...
ਦੁੱਖ ਓਹਨੂੰ ਮੇਰੇ ਨਾਲੋ ਵੱਧ ਯਾਰੋ ਹੋਵੇ,
ਜਦੋ ਕਦੇ ਅੱਖ ਮੇਰੀ ਰੋਈ ਮਿੱਤਰੋ...