Page - 213

Asin khurde insaan dekhe ne

ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ
ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ____!

ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ
ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ____!

ਗਿਰਗਿਟ ਕੀ ਏ, ਮੌਸਮ ਦੀ ਤਾ ਗੱਲ ਹੀ ਛੱਡੋ
ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ____!

ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ
ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ____!

ਤੁਸੀਂ ਕੱਚਾ ਘੜਾ ਤਾਂ ਖੁਰਦਾ ਦੇਖਿਆ ਹੋਣਾ
ਅਸੀਂ ਅੰਦਰੋ ਅੰਦਰੀ ਖੁਰਦੇ ਇਨਸਾਨ ਦੇਖੇ ਨੇ____!

Kehndi c gwah ne chann taare

ਕਹਿੰਦੀ ਸੀ ਗਵਾਹ ਨੇ ਇਹ ਚੰਦ-ਸਿਤਾਰੇ....
ਆਪਣੇ ਪਿਆਰ ਦੇ...
ਉਹ ਜਾਣਦੀ ਸੀ...
ਗਵਾਹੀ ਦੇਣ ..ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ..

Ohna da kal ik paigaam aaya

ਬੜੀ ਮੁਦੱਤ ਬਾਅਦ ਉਹਨਾਂ ਦਾ ਕੱਲ ਇੱਕ ਪੈਗਾਮ ਆਇਆ..
ਅਸੀਂ ਸੋਚੇਆ ਉਹਨਾਂ ਤੋਂ ਗਲਤੀ ਹੋ ਗਈ ਪਰ ਸੱਚੀ ਉਹ ਸਾਡੇ ਨਾਮ ਆਇਆ..
ਪੜਦੇ-ਪੜਦੇ ਬੀਤੇ ਵਕਤ ਦਾ ਹਰ ਇੱਕ ਪਲ ਯਾਦ ਆਇਆ
ਲਿਖੇ ਸੀ ਸ਼ਬਦ ਉਹਨਾਂ ਹੀ ਹੱਥਾਂ ਨੇ,
ਜਿਹਨਾਂ ਸਾਡੇ ਗਲ ਹੰਝੂਆਂ ਦਾ ਹਾਰ ਪਾਇਆ
ਕੋਈ ਗੱਲ ਨਹੀਂ ਸੀ ਬੀਤੇ ਵਕਤ ਦੀ ਬੱਸ ਸਾਡੇ ਲਈ ਇੱਕ ਸੀ ਸਵਾਲ ਪਾਇਆ
ਪਰ ਤੇਰੇ ਵਰਗਾ ਨਾਂ ਕੋਈ ਦੂਜੀ ਵਾਰ ਆਇਆ
ਉਹਦੇ ਹਰ ਇੱਕ ਸ਼ਬਦ ਨੇ ਦਿੱਤਾ ਦਰਦ ਰੂਹ ਨੂੰ
ਪਰ ਆਖਿਰ 'ਚ' ਕੁਝ ਆਰਾਮ ਆਇਆ

Asin khushiyan nu kad miliye

ਕੀ ਕਰਨਗੀਆਂ ਤਕਦੀਰਾ
ਜਦ ਲੇਖਾਂ ਵਿਚ ਹੀ ਮੇਲ ਨਹੀਂ ..
ਅਸੀਂ ਖੁਸ਼ੀਆਂ ਨੂੰ ਕਦ ਮਿਲੀਏ_
ਸਾਨੂੰ ਦੁਖਾਂ ਤੋਂ ਹੀ ਵੇਹਲ ਨਹੀਂ .. !! :(

Haalat Mohabbat wich Dil de

ਅਜੀਬ ਹਾਲਾਤ ਹੁੰਦੇ ਨੇ ਮੁਹੱਬਤ ਵਿੱਚ
ਇਸ ਦਿਲ ਦੇ_____
ਜਦੌ ਵੀ ਯਾਰ ਉਦਾਸ ਹੋਵੇ___
ਕਸੂਰ ਆਪਣਾ ਹੀ ਲੱਗਦਾ