Page - 16

Dil da haal kihnu sunayiye

Jehdiya akhan wich arman kde dekhe c
Ajj ohi akhiyan cho hanjhu vehnde ne
Eh kamle dil da haal kihnu sunayiye
Ajj door ohi ho gye jehde nede ehde rehde c

Tere hath di lakeer

ਤੇਰੇ ਹੱਥਾਂ ਤੇ ਬਣੀ ਹੋਈ ਲਕੀਰ ਹਾਂ ਮੈਂ,
ਤੇਰੇ ਪੈਰਾਂ ਵਿਚ ਜੋ ਪਈ ਹੈ ਉਹ ਜ਼ੰਜੀਰ ਹਾਂ ਮੈਂ,
ਪੂਰਾ ਕਰਦੇ ਕਰਦੇ ਜਿਸ ਨੂੰ ਤੂੰ ਅਧੂਰਾ ਛੱਡ ਦਿੱਤਾ,
ਤੇਰੇ ਹੱਥਾਂ ਦੀ ਬਣੀ ਹੋਈ ਉਹ ਤਸਵੀਰ ਹਾਂ ਮੈਂ,
ਇੱਕ ਤੇਰੇ ਬਿਨਾਂ ਹੋਰ ਸਾਰਾ ਕੁਝ ਹੈ ਮੇਰੇ ਕੋਲ,
ਪਰ ਹੁਣ ਤੇਰੇ ਲਈ ਸਿਰਫ ਮਿੱਟੀ ਦਾ ਇੱਕ ਸ਼ਰੀਰ ਹਾਂ ਮੈ,
ਸਿਰਫ ਇੱਕ ਹੀ ਚੀਜ਼ ਦੀ ਕਮੀ ਹੈ ਜ਼ਿੰਦਗੀ ਵਿਚ,
ਹਾਂ ਪਿਆਰ ਦੇ ਮਾਮਲੇ ਦੇ ਵਿਚ ਇੱਕ ਫਕੀਰ ਹਾਂ ਮੈਂ...

Mein sda layi kho java

Koi sukkh chandreya sukkh aisi
Ke mein neend sda di so java.
Tere chehre te khushi Lyon layi
Khud hi khaak mein ho java.
Mere karke jo lagge ilzaam tere te
Oh sda sda layi dho java.
Shamshan de suneya raahan ch
Mein sda sda layi kho java...
Teri akh da atthru ho java...
Tere bullan te mukkdi ho java...

Kise Nu Nafrat Hai

ਕਿਸੇ ਨੂੰ ਨਫਰਤ ਹੈ ਮੇਰੇ ਨਾਲ,
ਤੇ ਕੋਈ #ਪਿਆਰ ਕਰੀ ਬੈਠਾ ਹੈ,
ਕਿਸੇ ਨੂੰ #ਯਕੀਨ ਨਹੀਂ ਹੈ ਮੇਰਾ,
ਤੇ ਕੋਈ #ਇਤਬਾਰ ਕਰੀ ਬੈਠਾ ਹੈ,
ਕਿੰਨੀ ਅਜੀਬ ਹੈ ਇਹ ਦੁਨੀਆ ਯਾਰੋ,
ਕੋਈ ਮਿਲਣਾ ਨਹੀਂ ਚਾਹੁੰਦਾ,
ਤੇ ਕੋਈ ਮਿਲਣ ਦਾ ਇੰਤਜ਼ਾਰ ਕਰੀ ਬੈਠਾ ਹੈ...

Chali Gayi Takdeer Cho

ਕੋਈ ਗਲਤੀ ਹੋਈ ਨਹੀਂ ਸੀ ਮੇਰੇ ਤੋ,
ਕਿਉਂ ਚਲੀ ਗਈ ਮੇਰੀ ਤਕਦੀਰ ਚੋ...
ਜਿਹੜੀ ਕਦੇ ਵੱਖ ਹੋਣਾ ਨਹੀਂ ਚਾਹੁੰਦੀ ਸੀ,
ਅੱਜ ਦਿਸਦੀ ਨਹੀਂ ਹੱਥਾਂ ਦੀ ਲਕੀਰ ਚੋ...