Page - 14

Oh Chete Aundi Aa

ਲਿਖਣਾ ਨਹੀਂ ਸੀ ਆਉਂਦਾ,
ਉਹਦੀ ਯਾਦ ਲਿਖਾਉਂਦੀ ਆ…
ਜਿਹਨੂੰ ਸਾਡਾ ਖਿਆਲ ਨਹੀ,
ਉਹ ਚੇਤੇ ਆਉਂਦੀ ਆ…
.
ਮੈਂ ਆਖਾਂ ਸਦਾ ਰੱਬ ਨੂੰ,
ਉਹਨੂੰ ਦੁੱਖ ਨਾ ਕੋਈ ਹੋਵੇ…
ਸਾਡੀ ਮੌਤ ਤੇ ਵੀ ਹੱਸੇ ਉਹ ਚਿਹਰਾ,
ਉਹਦੀ ਅੱਖ ਕਦੇ ਨਾ ਰੋਵੇ….

Asin Hun Rona Chadd Ta

ਤੈਨੂੰ ਹੀ ਸੀ ਮੈਂ #ਪਿਆਰ ਕਰਦਾ
ਬੱਸ ਤੈਨੂੰ ਹੀ ਮੈਂ ਚਾਹੁੰਦਾਂ ਸੀ …
ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾ ,
ਨਹੀਂ ਤਾਂ ਹੱਸਣਾ ਮੈਨੂੰ ਵੀ ਆਉਦਾ ਸੀ…
.
ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ
ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢ ਤਾ,
ਕੋਈ ਨੀ ਦੇਖਦਾ ਇਹਨਾਂ ਹੰਝੂਆਂ ਨੂੰ…
ਇਹੀ ਸੋਚ ਕੇ ਅਸੀ ਹੁਣ ਰੋਣਾ ਹੀ ਛੱਡ ਤਾ

Apne Hi Luttde Ne

ਹੱਸ ਹੱਸ ਮਿਲਦੇ ਗਲ ਜਿਹੜੇ
ਗਲ ਆਖਿਰ ਉਹੀ ਘੁੱਟਦੇ ਨੇ !
ਸਾਨੂੰ ਗੈਰਾਂ ਤੋਂ ਡਰਨ ਦੀ ਲੋੜ ਨਹੀਂ
ਆਪਣੇ ਹੀ ਅੱਜ-ਕੱਲ ਲੁੱਟਦੇ ਨੇ !!! ☹

Tainu Sahara Ditta Si

ਮੁਸ਼ਕਿਲਾਂ ਦੇ ਵਿਚ ਰਹਿ ਕੇ ਵੀ ਤੈਨੂੰ ਸਹਾਰਾ ਦਿੱਤਾ ਸੀ
ਖੋਇਆ ਹੋਇਆ ਸਨਮਾਨ ਤੇਰਾ ਤੈਨੂੰ ਦੁਬਾਰਾ ਦਿੱਤਾ ਸੀ !
ਕਾਲ ਕੋਠੜੀ ਦੁੱਖਾਂ ਦੀ ਵਿਚ ਮੈਂ ਰਹਿਣ ਦਾ ਫੈਂਸਲਾ ਕਰਿਆ
ਖੁਸੀਆ ਦੇ ਨਾਲ ਘਿਰਿਆ ਤਾਂ ਹੀ ਤੈਨੂੰ ਚੁਬਾਰਾ ਦਿੱਤਾ ਸੀ !

ਮੇਰਾ ਵੀ ਦਿਲ ਕਰਦਾ ਸੀ ਕੇ ਮੈਂ ਐਸ਼ ਉਡਾਵਾਂ ਜਿੰਦਗੀ ਚ
ਪਰ ਤੈਨੂੰ ਖੁਸ ਵੇਖਣ ਲਈ ਆਪਣਾ ਹਰ ਇਕ ਨਜਾਰਾ ਦਿੱਤਾ ਸੀ !
ਕਿਤੇ ਆਉਂਦੇ ਜਾਂਦੇ ਵੇਖ ਲਓ ਤੁਸੀਂ ਹਾਲਤ ਮੇਰੇ ਸਬਰਾਂ ਦੀ
ਕੀ ਤੋਂ ਕੀ ਮੈਂ ਹੋ ਗਿਆ ਜਿਦਣ ਦਾ ਓਹਨਾ ਨਾਮ ਅਵਾਰਾ ਦਿੱਤਾ ਸੀ !
ਘੁੱਗੀਆਂ ਕਬੂਤਰ ਬੋਲਦੇ ਅੱਜ ਦਿਲ ਦੇ ਮਹਿਲ ਅੰਦਰ
ਓਹਨਾ ਦੀ ਲਾਠੀ ਦਿੱਤੀ ਜਿਨ੍ਹਾਂ ਨੂੰ ਕਦੇ ਪਲ ਕੁਵਾਰਾ ਦਿੱਤਾ ਸੀ !

Ki Rishta Tere Mera?

ਮੜ੍ਹੀਆਂ ਦੇ ਵਿਚ ਚਾਨਣ ਅਤੇ ਸ਼ਹਿਰਾਂ ਦੇ ਵਿਚ ਹਨੇਰਾ,
ਕਾਲਖ ਵਰਗੀਆਂ ਰਾਤਾਂ ਵਿਚ ਹੋਇਆ ਏ ਗੁੰਮ ਸਵੇਰਾ !
ਕੌਣ ਹੈ ਤੂੰ ਤੇ ਕਿਧਰੋਂ ਆਇਆ ਕੁਝ ਤਾਂ ਦੱਸ ਕੇ ਜਾਵੀਂ,
ਜਿੰਦਗੀ ਦੇ ਫੋਲੇ ਮੇਥੋ ਵਰਕੇ ਕੀ ਰਿਸ਼ਤਾ ਤੇਰਾ ਤੇ ਮੇਰਾ !

ਅੱਜ ਖਾਮੋਸ਼ੀ ਦੇ ਵਿਚ ਤੇਰੇ ਨੈਣੋਂ ਬੱਦਲ ਕਿਉਂ ਨੇ ਵਰਦੇ ਦੱਸੀ
ਆਪਣਾ ਆਪ ਪਹਿਚਾਣ ਬੋਲ ਕਿਵੇਂ ਭਜਾ ਖੁਸੀਆ ਦਾ ਲਾਵੇਰਾ !
ਗ਼ਮ ਦੀ ਰੱਥ ਤੇ ਬਹਿ ਕੇ ਕਿਉਂ ਲੰਮੀਆਂ ਵਾਟਾਂ ਤਹਿ ਕਰਦਾ
ਵੱਸ ਲਗੇ ਤਾ ਟੋਹ ਕੇ ਵੇਖੀਂ ਕਿਸੇ ਦੇ ਹੱਸਿਆ ਦਾ ਬਨੇਰਾ !

ਸੋਚਾਂ ਦਾ ਗਲ ਘੁੱਟ ਕੇ ਬੇਫਿਕਰਿਆ ਵਾਂਗੂ ਜੀਣਾ ਸਿਖਲੇ
ਸੁੱਤੇ ਵਕਤ ਵੀ ਜਾਗ ਆਉਣਗੇ ਪਰ ਰੱਖਣਾ ਪਊ ਥੋੜਾ ਜੇਰਾ !