Page - 6

Tainu Pyar Karde Aa

ਤੈਨੂੰ ਪਿਆਰ ਤਾਂ ਕਰਦੇ ਆ ਪਰ ਕਹਿ ਨੀ ਹੁੰਦਾ,
ਜੇ ਤੈਨੂੰ ਦੁੱਖ ਹੋਵੇ ਕੋਈ ਤਾਂ ਸਾਥੋਂ ਸਹਿ ਨੀ ਹੁੰਦਾ।।
ਤੈਥੋਂ ਦੂਰ ਜਾਣ ਦਾ ਗਮ ਅਸੀਂ ਸਹਿ ਨਾ ਪਾਵਾਂਗੇ,
ਜੇ ਸਾਥੋਂ ਤੈਨੂੰ ਕੋਈ ਹੋਰ ਲੈ ਗਿਆ ਖੋਹ ਕੇ,
ਸੋਂਹ ਰੱਬ ਦੀ ਨੀ ਅਸੀਂ ਤਾਂ ਮਰ ਹੀ ਜਾਵਾਂਗੇ !!!

Sachha Pyar Kardi

Sachha Pyar Kardi punjabi love status

ਜਿਹੜੀ ਕਰਦੀ ਏ ਸੱਚਾ #ਪਿਆਰ ਤੁਹਾਨੂੰ…
ਓਹੋ ਛੱਡ ਕੇ ਕਦੇ ਨਾ ਜਾਊਗੀ…
ਲੱਖ ਹੋਵੇ ਗੁੱਸੇ ਨਾਲ ਥੋਡੇ,
ਮੁੜ ਥੋਡੇ ਕੋਲ ਹੀ ਆਉਗੀ !!!
.
.
ਨਾਲੇ ਰੋਉਗੀ ਜੱਫੀ ਪਾ ਕੇ ਉਹ,
ਗੱਲ ਇੱਕ ਹੀ ਫਿਰ ਦੁਹਰਾਉਗੀ ……
ਕਦੇ ਛੱਡ ਕੇ ਨਾ ਜਾਈ ਸੋਹਣਿਆ,
ਮੈਂ ਬਿਨ ਤੇਰੇ ਮਰਜਾਉਂਗੀ 😔

Teri Lod Sajjna

ਮੈਨੂੰ ਸਾਹਾਂ ਨਾਲੋ ਵੱਧ ਤੇਰੀ ਲੋੜ ਸੱਜਣਾ,
ਤੇਰੇ ਦਿਨ ਰਾਤ ਰਹਾਂ ਖਾਬ ਬੁਣਦਾ।
ਤੇਰੇ ਤੋਂ ਵੱਖ ਹੋਣ ਦਾ ਕਦੇ ਸੋਚਿਆ ਵੀ ਨਹੀਂ,
ਤੈਨੂੰ ਪਾਉਣ ਖਾਤਰ ਰੋਜ਼ ਰੱਬ ਅੱਗੇ ਹੱਥ ਜੋੜਦਾ।
 

Tu Hi Mere Dil Andar

Tu Hi Mere Dil Andar punjabi love status

ਤੈਨੂੰ ਆਪਣੀ ਜਾਨ ਬਣਾ ਬੈਠਾ,
ਤੇਰੀ ਦੀਦ ਦਾ ਚਸਕਾ ਲਾ ਬੈਠਾ
ਤੂੰ ਹੀ ਧੜਕੇ ਮੇਰੇ #ਦਿਲ 💓 ਅੰਦਰ,
ਤੈਨੂੰ ਸਾਹਾਂ ਵਿੱਚ ਵਸਾ ਬੈਠਾ ❤

Chete Aa Janda Hai

ਉਹ ਜਦ ਵੀ ਚੇਤੇ ਆ ਜਾਂਦਾ ਹੈ
ਆ ਦਿਲ ਦਾ ਬੋਜ ਵਧਾ ਜਾਂਦਾ ਹੈ
ਕਦੇ ਉੱਚੇ ਨੀਵੇਂ ਦਾ ਮੇਲ ਨੀ ਹੁੰਦਾ
ਮੈਨੂੰ ਆਣ ਵੀ ਸਮਝਾ ਜਾਂਦਾ ਹੈ
ਰੋਗ ਇਸ਼ਕ ਦਾ ਬਾਹਲਾ ਚੰਦਰਾ
ਜੋ ਕੇ ਬੁੱਲੇ ਵਾਂਗ ਨਚਾ ਜਾਂਦਾ ਹੈ
ਕਾਲੀਆ ਹੋ ਜਾਣ ਰੋ ਰੋ ਅੱਖੀਆਂ
ਜਦ ਹੱਸਦੀ ਹੋਈ ਰਵਾ ਜਾਂਦਾ ਹੈ
ਰੋਜ਼ ਤਾਜ਼ੇ ਦਰਦ ਅਵੱਲੇ ਦੇ ਕਰ
ਇਕ ਗ਼ਮ ਦੀ ਪੀਂਘ ਝੜਾ ਜਾਂਦਾ ਹੈ
ਨਾ ਕਮਲਾ ਜਾਏ ਫ਼ੁੱਲ ਇਸ਼ਕ ਦਾ
ਪਿਆਰ ਦਾ ਪਾਣੀ ਵੀ ਪਾ ਜਾਂਦਾ ਹੈ
ਮੈਂ ਵੀ ਨਾ ਕਿਤੇ ਦੀਦ ਨੂੰ ਤਰਸਾ
ਆ ਦਰਦੀ ਮੁੱਖ ਵਿਖਾ ਜਾਂਦਾ ਹੈ 😍