Page - 13

33 Nu Thirty Three

33 ਨੂੰ "ਥ੍ਰਟੀ ਥ੍ਰੀ" ਕਹਿੰਦੇ ਨੇ,
22 ਨੂੰ "ਟਵੇਂਟੀ ਟੂ"
🙄🤔

ਤੇ ਫੇਰ 11 ਨੂੰ 
"ਵਨਟੀ ਵਨ" ਕਿਉਂ ਨਹੀ ਕਹਿੰਦੇ 🙄
😂😂

Problems of Family Life

ਪਰਵਾਰਕ #ਜੀਵਨ ਦੀ ਕਠਿਨ ਸਮੱਸਿਆ🙄🤔

ਸ਼੍ਰੀਮਾਨ 👨 ਨੂੰ ਮਾਣ ਨਹੀਂ
ਤੇ
ਸ਼੍ਰੀਮਤੀ👩 ਨੂੰ ਮਤੀ ਨਹੀਂ

😂😂😂

Koi Rishta Karva Do

ਜੋ ਮੁੰਡੇ ਕਦੇ ਕਹਿੰਦੇ ਹੁੰਦੇ ਸੀ :-
36 ਜਾਣਗੀਆਂ 36 ਆਉਣਗੀਆਂ


ਅੱਜ ਉਹਨਾਂ ਦੀ ਮੰਮੀ ਕਹਿੰਦੀ ਆ :-
ਮੁੰਡਾ 36 ਦਾ ਹੋ ਗਿਆ
ਕੋਈ ਤਾਂ #ਰਿਸ਼ਤਾ ਕਰਵਾ ਦੋ 🤔

Sharab De Kinne Peg

ਜੇਕਰ ਸੱਚਾਈ ਸੁਣਨੀ ਆ
ਤਾਂ ਤਿੰਨ ਪੈੱਗ ਸਹੀ ਮਾਤਰਾ ਵਿੱਚ ਸ਼ਰਾਬ ਦੇ ਪਿਲਾ ਦਿਓ
ਫਿਰ ਸੁਣ ਲਵੋ ਸੱਚੀਆਂ ਗੱਲਾਂ
ਜੇ ਅੰਗਰੇਜ਼ੀ ਸੁਣਨੀ ਆ
ਤਾਂ ਚਾਰ ਪੈੱਗ ਪਿਲਾ ਦਿਓ,
ਗਾਲਾਂ ਸੁਣਨੀਆਂ ਫਿਰ ਪੰਜ ਪੈੱਗ ਪਿਲਾ ਦਿਓ,
ਜੇਕਰ ਗੰਦ ਪਵਾਉਣਾ ਤਾ ਜਿੰਨੀ ਮਰਜ਼ੀ ਪਿਲਾ ਦਿਓ 😜

Film Di Shooting

ਇੱਕ ਵਾਰ ਕੀਤੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ
ਇੱਕ ਬਜ਼ੁਰਗ ਵੀ ਦੇਖ ਰਿਹਾ ਸੀ ,
ਬਜ਼ੁਰਗ ਨੇ ਇਕ ਮੁੰਡੇ ਨੂੰ ਪੁੱਛ ਲਿਆ " ਕਾਕਾ ਇਹ ਕੀ ਹੋ ਰਿਹਾ ਏ , ?
ਮੁੰਡੇ ਜਵਾਬ ਦਿੱਤਾ " ਬਾਬਾ ਜੀ , ਫਿਲਮ ਦੀ ਸ਼ੂਟਿੰਗ ਹੋ ਰਹੀ ਏ , .
ਬਜ਼ੁਰਗ ਨੇ ਪੁੱਛਿਆ, " ਆਹ ਜਿਹੜਾ ਕੁੜੀ ਨੂੰ ਛੇੜੀ ਜਾਂਦਾ ਏ , ਇਹ ਕੌਣ ਏ ?
ਮੁੰਡੇ ਨੇ ਜਵਾਬ ਦਿਤਾ " ਬਾਬਾ ਜੀ , ਫਿਲਮ ਦਾ ਹੀਰੋ ਏ , ਬੰਬਈ ਦਾ .
ਬੁਜਰਗ : ਅੱਛਾ ਅੱਛਾ , ਤੇ ਇਹ ਬੀਬੀ ਕੌਣ ਏ ?
ਮੁੰਡਾ : ਇਹ ਹੀਰੋਇਨ ਏ , ਮਦਰਾਸ ਦੀ
ਬਾਬਾ : ਅੱਛਾ ਅੱਛਾ , ਤੇ ਆਹ ਜਿਹੜਾ ਡੱਬੇ ਵਿੱਚ ਵੇਖ ਰਿਹਾ ਏ , ਇਹ ਕੌਣ ਏ ?
ਮੁੰਡਾ : ਇਹ ਕੈਮਰਾ ਮੈਨ ਏ ਜੀ , ਦਿੱਲੀ ਦਾ .
ਬਾਬਾ : ਅੱਛਾ ਅੱਛਾ , ਤੇ ਆਹ ਜਿਹੜਾ ਰੌਲ਼ਾ ਪਾ ਰਿਹਾ ਏ , ਇਹ ਕੌਣ ਏ ?
ਮੁੰਡਾ : ਬਾਬਾ ਜੀ ਇਹ ਡਰੈਕਟਰ ਏ , ਕਲਕੱਤੇ ਦਾ .
ਬਾਬਾ : ਅੱਛਾ ਅੱਛਾ ਮੈ ਵੀ ਸੋਚਦਾ ਸੀ !!!!
ਮੁੰਡਾ : ਬਾਬਾ ਜੀ ਕੀ ਸੋਚਦੇ ਸੀ ?
ਬਾਬਾ : ਆਹੀ ਕੇ , ਇੰਨੇ ਕੰਜਰ ਇੱਕ ਪਿੰਡ ਦੇ ਤਾਂ ਹੋ ਨਹੀਂ ਸਕਦੇ 😜 😂