ਮੁਹੱਬਤ ਕੋਲੋਂ ਅੱਖ ਬਚਾ ਕੇ ਆ ਗਏ ਆ,
ਹੁਣ ਅੱਖਾਂ ਦੇ ਵਿੱਚ ਜੁਮੇਵਾਰੀਆਂ ਰੜਕਦੀਆਂ,
ਜੋਬਨ ਰੁੱਤੇ ਨੋਟ ਤਾਂ ਸਾਰੇ ਖ਼ਰਚ ਲਏ,
ਹੁਣ ਭਾਂਨ ਦੇ ਵਾਂਗੂੰ ਜੇਭ 'ਚ ਯਾਦਾਂ ਖੜਕਦੀਆਂ,

ਪਹਿਲਾ ਜਹੇ ਹਾਲਾਤ ਰਹੇ ਨਾ,
ਵਸਲਾਂ ਦੇ ਦਿਨ ਰਾਤ ਰਹੇ ਨਾ,
ਸਦਾ ਕਿਸੇ ਦਾ ਸਾਥ ਰਹੇ ਨਾ,
ਪਲਕਾਂ ਤੇ ਜੁਲਫਾਂ ਦੀਆਂ ਛਾਵਾਂ ਢੱਲ ਚੁੱਕੀਆਂ,
ਸਿਰ ਤੇ ਹੁਣ ਫਿਕਰਾਂ ਦੀਆਂ ਧੁੱਪਾਂ ਕੜਕਦੀਆਂ,
ਜੋਬਨ ਰੁੱਤੇ ਨੋਟ ਤਾਂ ਸਾਰੇ ਖ਼ਰਚ ਲਏ,
ਹੁਣ ਭਾਂਨ ਦੇ ਵਾਂਗੂੰ ਜੇਭ 'ਚ ਯਾਦਾਂ ਖੜਕਦੀਆਂ,

ਮੰਨਿਆ ਪਿਆਰ ਜਰੂਰੀ ਸੱਜਣਾ
ਪੇਟ ਦੀ ਵੀ ਮਜ਼ਬੂਰੀ ਸੱਜਣਾ
ਰਹੀ ਨਾ ਹੁਣ ਮਸ਼ਹੂਰੀ ਸੱਜਣਾ
ਮੰਨਿਆ ਅੱਜ ਕੱਲ ਚਰਚੇ ਤੇਰੇ ਨਖਰੇ ਦੇ
ਹੁੰਦੀਆਂ ਸੀ ਕਦੇ ਗੱਲਾਂ ਸਾਡੀ ਮੜਕ ਦੀਆਂ
ਜੋਬਨ ਰੁੱਤੇ ਨੋਟ ਤਾਂ ਸਾਰੇ ਖਰਚ ਲਏ
ਹੁਣ ਭਾਣ ਦੇ ਵਾਂਗੂੰ ਜੇਬ ਚ ਯਾਦਾਂ ਖੜਕ ਦੀਆਂ

ਹੌਲੀ ਹੌਲੀ ਖਿਆਲ ਬਦਲ ਗਏ,
ਯਾਰ ਸਮੇਂ ਦੇ ਨਾਲ ਬਦਲ ਗਏ,
ਪੁੱਛਣਾਂ ਸੀ ਜੀਨ੍ਹਾਂ ਹਾਲ ਬਦਲ ਗਏ,
ਅਸੀਂ ਨਹੀਂ ਚੇਤੇ ਹੋਣੇ ਉਹਨਾਂ ਸੂਰਤਾਂ ਨੂੰ,
ਸਾਡੇ ਦਿਲ ਵਿੱਚ ਹਾਲੇ ਵੀ ਜੀ ਧੜਕਦੀਆਂ,
ਜੋਬਨ ਰੁੱਤੇ ਨੋਟ ਤਾਂ ਸਾਰੇ ਖ਼ਰਚ ਲਏ,
ਹੁਣ ਭਾਂਨ ਦੇ ਵਾਂਗੂੰ ਜੇਭ 'ਚ ਯਾਦਾਂ ਖੜਕਦੀਆਂ,

ਪਤਾ ਸਤਾ ਹਰ ਹਾਲ ਹੀ ਲੈਦੇ,
**ਦੇਬੀ** ਅਕਸਰ ਭਾਲ ਹੀ ਲੈਦੇ,
ਬਹੁਤਾ ਕਰਕੇ ਨਾਲ ਹੀ ਰਹਿੰਦੇ,
ਸਾਇਕਲ, ਉੱਡਦੀ ਚੁੰਨੀ, ਸ਼ਕਲ ਮਾਸੂਮ ਜਹੀ,
ਗੱਲਾਂ ਨਿੱਕੇ ਪਿੰਡ ਦੀ ਕੱਚੀ ਸੜਕ ਦੀਆਂ,
ਜੋਬਨ ਰੁੱਤੇ ਨੋਟ ਤਾਂ ਸਾਰੇ ਖ਼ਰਚ ਲਏ,
ਹੁਣ ਭਾਂਨ ਦੇ ਵਾਂਗੂੰ ਜੇਭ 'ਚ ਯਾਦਾਂ ਖੜਕਦੀਆਂ.....

Leave a Comment