ਉਠ ਜਾਗ ਮੁਸਾਫਰ ਤੂੰ, ਹੋਈ ਭੌਰ ਨਗਾਰੇ ਵੱਜੇ !
ਜੋ ਕਰਨਾ ਅਬ ਕਰ ਲੈ , ਕਰਨਾ ਕਲ ਸੋ ਕਰ ਲੈ ਅੱਜੇ !
ਗਫਲਤ ਵਿਚ ਬੀਤ ਗਿਆ, ਮੁੜ ਕੇ ਹਥ ਨੀ ਆਉਨਾ ਵੇਲਾ !
ਹੈ ਆਉਣ ਜਾਣ ਬਣਿਆ , ਦੁਨਿਯਾ ਚਹੁੰ ਕਾ ਦਿਨਾ ਦਾ ਖੇਲਾ !
ਹੈ ਆਉਣ ਜਾਣ ਬਣਿਆ , ਦੁਨਿਯਾ ਚਹੁੰ ਕਾ ਦਿਨਾ ਦਾ ਮੇਲਾ !
ਫਲ ਟਹਿਣੀ ਲੱਗਣੇ ਨਾ , ਵਾਪਿਸ ਲੇਹਰਾਂ ਕਦੇ ਨੀ ਮੁੜੀਆਂ !
ਕੱਠ ਨਾਲ ਸਬਬਾਂ ਦੇ, ਬੇੜੀ ਪੂਰ ਤ੍ਰਿਝਨੀ ਕੁੜੀਆਂ !
ਨਚ ਰਹੀਆਂ ਪੂਤਨੀਆਂ ,ਜਗਤ ਮਦਾਰੀ ਵਾਲਾ ਮੇਲਾ !
ਹੈ ਆਉਣ ਜਾਣ ਬਣਿਆ , ਦੁਨਿਯਾ ਚਹੁੰ ਕਾ ਦਿਨਾ ਦਾ ਖੇਲਾ !
ਹੈ ਆਉਣ ਜਾਣ ਬਣਿਆ , ਦੁਨਿਯਾ ਚਹੁੰ ਕਾ ਦਿਨਾ ਦਾ ਮੇਲਾ !