ਔਖੇ-ਸੌਖੇ ਹੋ ਕੇ ਜਦੋ ਭੇਜਿਆ ਸੀ ਮਾਪਿਆਂ ਨੇ,
ਸੁਫਨੇ ਉਹ ਪੂਰੇ ਦੱਸੀਂ ਹੋਏ ਕੇ ਨਹੀਂ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ,
ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀਂ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ....

ਬਣ ਕੇ ਸਿਆਣੇ ਅਤੇ ਬਣ ਬੀਬੇ ਰਾਣੇ ਤੁਸੀ,
ਛੇਤੀ-ਛੇਤੀ ਕਰ ਲਉ ਪੜ੍ਹਾਈਆਂ ਪੂਰੀਆ,
ਫੇਰ ਤੁਹਾਡੇ ਵਿਆਹ ਵੀ ਤਾ ਕਰਨੇ ਨੇ,
ਜੋੜ- ਜੋੜ ਰੱਖੀਉ ਕਮਾਈਆਂ ਪੂਰੀਆ,
ਫੇਰ ਤੁਹਾਡੇ ਵਿਆਹ ਵੀ ਤਾ ਕਰਨੇ ਨੇ....
ਅੰਮੀ ਨੂੰ ਵਿਚਾਰੀ ਨੂੰ ਤਾ ਇੱਕੋ ਹੀ ਫਿਕਰ ਰਹਿਦਾ,
ਲਾਲ ਮੇਰੇ ਚੰਗੀ ਤਰਾ ਸੋਏ ਕੇ ਨਹੀਂ ਜੀ....
ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀਂ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ....

Leave a Comment