ਤੈਨੂੰ ਕੀ ਸਮਝਾਵਾਂ, ਕੁਝ ਸਮਝ ਨਾਂ ਪਾਵਾਂ,
ਉਸ ਰਬ ਦੇ ਵਰਗਾ, ਇਕ ਲਫ਼ਜ਼ ਬਣਾਵਾ,
ਭੁਲ ਕੇ ਹਰ ਇਕ ਨਾਮ ਨੂੰ ਇਹ ਦਿਲ ਜਦ ਵੀ ਲਬਾਂ ਨੂੰ ਖੋਲਦਾ,
ਬੋਲਦਾ-ਬੋਲਦਾ ਦਿਲ ਸਾਈਆਂ-ਸਾਈਆਂ ਬੋਲਦਾ….

ਤੇਰੀ ਨਜ਼ਰ ਵਿਚ ਨਜ਼ਰ ਰਵੇ, ਮੇਰੀ ਮੇਰੀ
ਦੁਨੀਆ ਭੁਲ ਜਾਵਾ ਮੈ ਖਬਰ ਰਵੇ, ਤੇਰੀ ਤੇਰੀ
ਤੇਰੇ ਬਿਨਾ ਸਾਹ ਨਾ ਹੋਵੇ, ਜੀਣ ਦਾ ਰਾਹ ਨਾ ਹੋਵੇ,
ਤੂੰ ਹੀ ਮੰਜਿਲ ਹੈ ਤੇਰੇ ਹੀ ਕਦਮਾ ਵਿਚ ਦਿਲ ਡੋਲਦਾ,
ਬੋਲਦਾ-ਬੋਲਦਾ ਦਿਲ ਸਾਈਆਂ-ਸਾਈਆਂ ਬੋਲਦਾ….

ਤੇਰੀ ਯਾਦ ਵਿਚ ਰਾਤ ਕਟੇ, ਸਾਰੀ ਸਾਰੀ
ਚੈਨ ਵੀ ਤੇਥੋ ਵਾਰਿਆ, ਨੀਂਦਰ ਹਾਰੀ ਹਾਰੀ
ਤੂੰ ਹੀ ਇਕ ਸੋਹਣਾ ਇਥੇ, ਤੂੰ ਹੀ ਇਕ ਰਹਣਾ ਚੇਤੇ,
ਨੈਣਾ ਦੇ ਵਿੱਚ ਰੱਖ ਕੇ ਤੈਨੂੰ ਚੰਦ ਦੇ ਬਰਾਬਰ ਤੋਲਦਾ,
ਬੋਲਦਾ-ਬੋਲਦਾ ਦਿਲ ਸਾਈਆਂ-ਸਾਈਆਂ ਬੋਲਦਾ….

Leave a Comment