Page - 864

Nachhatar Gill - Hasdi ne dil mangeya

♥ ਹੱਸਦੀ ਨੇ ਦਿਲ ਮੰਗਿਆ, ਮੁੰਡਾ ਜਾਨ ਦੇਣ ਤੱਕ ਜਾਵੇ ♥
ਹੱਸਦੀ ਨੇ ਦਿਲ ਮੰਗਿਆ, ਮੁੰਡਾ ਜਾਨ ਦੇਣ ਤੱਕ ਜਾਵੇ……
ਇਸ਼ਕੇ ਦਾ… ਹਾਏ ਨੀ ਇਸ਼ਕੇ ਦਾ….
ਇਸ਼ਕੇ ਦਾ ਰੋਗ ਚੰਦਰਾ, ਜਿਹਨੂੰ ਲੱਗ ਜੇ ਰਾਸ ਨਾ ਆਵੇ….
ਹੱਸਦੀ ਨੇ ਦਿਲ ਮੰਗਿਆ, ਮੁੰਡਾ ਜਾਨ ਦੇਣ ਤੱਕ ਜਾਵੇ……

ਚੰਨ ਜਿਹਾ ਮੁੰਡਾ, ਵਿਚ ਜੁਲਫਾਂ ਲਕੋ ਲਿਆ,
ਸੱਤ ਪੱਤਣਾਂ ਦਾ ਤਾਰੂ, ਨੈਣਾਂ ਚ ਡਬੋ ਲਿਆ…..
ਚੰਨ ਜਿਹਾ ਮੁੰਡਾ, ਵਿਚ ਜੁਲਫਾਂ ਲਕੋ ਲਿਆ,
ਸੱਤ ਪੱਤਣਾਂ ਦਾ ਤਾਰੂ, ਨੈਣਾਂ ਚ ਡਬੋ ਲਿਆ…..
ਦਿਨ ਰਾਤ….ਹਾਏ ਨੀ ਦਿਨ ਰਾਤ…
ਦਿਨ ਰਾਤ ਲੈਂਦਾ ਸੂਫਨੇ, ਦੱਸੋ ਨੀਂਦ ਯਾਰੋਂ ਕਿਥੋਂ ਲਿਆਵੇ….
ਹੱਸਦੀ ਨੇ ਦਿਲ ਮੰਗਿਆ, ਮੁੰਡਾ ਜਾਨ ਦੇਣ ਤੱਕ ਜਾਵੇ……
ਇਸ਼ਕੇ ਦਾ… ਹਾਏ ਨੀ ਇਸ਼ਕੇ ਦਾ….
ਇਸ਼ਕੇ ਦਾ ਰੋਗ ਚੰਦਰਾ, ਜਿਹਨੂੰ ਲੱਗ ਜੇ ਰਾਸ ਨਾ ਆਵੇ….
ਹੱਸਦੀ ਨੇ ਦਿਲ ਮੰਗਿਆ, ਮੁੰਡਾ ਜਾਨ ਦੇਣ ਤੱਕ ਜਾਵੇ……

ਹਾਸੇ ਉਹਦੇ ਖਿੜੇ ਹੋਏ ਗੁਲਾਬ ਦੀਆਂ ਪੱਤੀਆਂ,
ਹੁਸਨਾਂ ਦਾ ਮੁੱਲ ਹੈ, ਕਰੌੜਾਂ ਵਿਚ ਰੱਤੀਆਂ…..
ਐਸਾ ਜਾਲ…. ਹਾਏ ਨੀ ਐਸਾ ਜਾਲ….
ਐਸਾ ਜਾਲ ਪਾਈਆ ਮਿੱਤਰੋਂ, ਕਿਸੇ ਪਾਸਿਓਂ ਨਿਕਲ ਨਾ ਪਾਵੇ….
ਹੱਸਦੀ ਨੇ ਦਿਲ ਮੰਗਿਆ, ਮੁੰਡਾ ਜਾਨ ਦੇਣ ਤੱਕ ਜਾਵੇ……
ਇਸ਼ਕੇ ਦਾ… ਹਾਏ ਨੀ ਇਸ਼ਕੇ ਦਾ….
ਇਸ਼ਕੇ ਦਾ ਰੋਗ ਚੰਦਰਾ, ਜਿਹਨੂੰ ਲੱਗ ਜੇ ਰਾਸ ਨਾ ਆਵੇ….
ਹੱਸਦੀ ਨੇ ਦਿਲ ਮੰਗਿਆ, ਮੁੰਡਾ ਜਾਨ ਦੇਣ ਤੱਕ ਜਾਵੇ……

ਉਹਦੀਆਂ ਸਵਾਲਾਂ ਦੇ, ਜਵਾਬਾਂ ਵਾਲਾ ਕੋਈ ਨਾ,
ਨਵੇਂ ਫਾਰਮੂਲੇ ਨੇ, ਕਿਤਾਬਾਂ ਵਾਲਾ ਕੋਈ ਨਾ….
ਉਹਦੀਆਂ ਸਵਾਲਾਂ ਦੇ, ਜਵਾਬਾਂ ਵਾਲਾ ਕੋਈ ਨਾ,
ਨਵੇਂ ਫਾਰਮੂਲੇ ਨੇ, ਕਿਤਾਬਾਂ ਵਾਲਾ ਕੋਈ ਨਾ……
ਫਤਿਹਗੜ…..ਫਤਿਹਗੜ
ਫਤਿਹਗੜ ਜੱਟਾਂ ਵਾਲੀਆ, ਇਕ ਸਮਝੇ ਦੂਜਾ ਸਮਝਾਵੇ……
ਹੱਸਦੀ ਨੇ ਦਿਲ ਮੰਗਿਆ, ਮੁੰਡਾ ਜਾਨ ਦੇਣ ਤੱਕ ਜਾਵੇ……
ਇਸ਼ਕੇ ਦਾ… ਹਾਏ ਨੀ ਇਸ਼ਕੇ ਦਾ….
ਇਸ਼ਕੇ ਦਾ ਰੋਗ ਚੰਦਰਾ, ਜਿਹਨੂੰ ਲੱਗ ਜੇ ਰਾਸ ਨਾ ਆਵੇ….
ਹੱਸਦੀ ਨੇ ਦਿਲ ਮੰਗਿਆ, ਮੁੰਡਾ ਜਾਨ ਦੇਣ ਤੱਕ ਜਾਵੇ……

Manmohan Waris - Sutti Payi Nu Hichkiyan

ਤੇਰੇ ਦਿਲ ਵਿੱਚ ਜਦ ਵੀ ਮੇਰੀਆਂ ਯਾਦਾਂ ਫੇਰੇ ਪਾਉਂਣਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਆਉਣਗੀਆਂ...

ਜਿਥੇ ਪਹਿਲੀ ਵਾਰ ਮਿਲੇ ਸੀ ਯਾਦ ਆਊ ਓ ਥਾਂ ਤੈਂਨੂੰ
ਜਿਸ ਉੱਤੇ ਸਿਰ ਧਰ ਸਾਉਂਦੀ ਸੇਂ ਨਾਂ ਭੁੱਲਣੀ ਮੇਰੀ ਬਾਂਹ ਤੈਨੂੰ
ਬੀਤੀਆਂ ਯਾਦਾਂ ਜਿੰਦ ਤੇਰੀ ਨੂੰ ਹਿਜਰ ਦੇ ਫਾਹੇ ਲਾਉਂਣਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਆਉਣਗੀਆਂ...

ਸਾਉਣ ਮਹੀਨਾਂ ਸਰਦ ਹਵਾਂਵਾਂ ਰਾਸ ਨਾ ਇਸ਼ਕ ਬਿਮਾਰਾਂ ਨੂੰ
ਮੈਨੂੰ ਕੱਲੀ ਰਹਿਣ ਦਿਓ ਤੂੰ ਆਖੇਂਗੀ ਮੁਟਿਆਰਾਂ ਨੂੰ
ਕਾਲੀਆਂ ਕੋਇਲਾਂ ਰੋਂਦੀ ਹੋਈ ਨੂੰ ਆਕੇ ਹੋਰ ਰਵਾਉਣਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਆਉਣਗੀਆਂ...

ਯਾਦ ਸੱਜਣ ਦੀ ਸੱਪ ਵਰਗੀ ਤੇਰੇ ਤਨ ਮਨ ਜ਼ਹਿਰ ਸਮੋ ਜਾਊ
ਜਿਉਣਾ ਤਾਂ ਇਕ ਪਾਸੇ ਤੈਨੂੰ ਮਰਨਾ ਔਖਾ ਹੋ ਜਾਊ
ਮੰਗਲ ਵਾਜੋਂ ਜਾਨ ਨਾਂ ਨਿਕਲੂ ਅੱਖੀਆਂ ਮੀਂਹ ਵਰਸਾਉਂਣਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਆਉਣਗੀਆਂ...

Geeta Zaildar - Tere Nalo Changi Daru

ਇਹਨੂੰ ਮਿੰਨਤਾਂ ਕਰਕੇ ਤੇਰੇ ਵਾਂਗ ਮਨਾਉਣਾ ਨਹੀਂ ਪੈਂਦਾ,
ਅੱਜ ਮਿਲਣਾ ਏ ਕਦੇ ਵੀ ਇਹ ਸਮਝਾਉਣਾ ਨਹੀਂ ਪੈਂਦਾ….(2)
ਇਹਨੂੰ ਤੱਕ ਕੇ ਰੂਹ ਸ਼ਾਮ ਨੂੰ ਖਿਲ ਤਾਂ ਜਾਂਦੀ ਆ…..
ਤੇਰੇ ਨਾਲੋਂ ਦਾਰੂ……
ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ…….

ਬੁੱਲਾਂ ਦੇ ਨਾਲ ਲੱਗ ਕੇ ਢਾਡਾ ਪਿਆਰ ਜਤਾਉਂਦੀ ਆ..
ਤੇਰੀ ਗੈਰਹਾਜ਼ਰੀ ਵਿਚ ਸਾਡ ਸਾਥ ਨਿਭਾਉਂਦੀ ਆ…..(2)
ਲਾਲ ਪਰੀ ਸਾਨੂੰ ਲੱਗਦੀ ਜਿਉਂ ਤੇਰੀ ਲਾਲ ਪਰਾਂਦੀ ਆ..
ਤੇਰੇ ਨਾਲੋਂ ਦਾਰੂ……
ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ…….

ਦਿਨੇ ਤੇਰੇ ਲਾਰੀਆਂ ਦੇ ਤੜਫਾਏ ਹੁੰਦੇ ਆਂ,
ਏਸੇ ਕਰਕੇ ਸ਼ਾਮ ਨੂੰ ਠੇਕੇ ਆਏ ਹੁੰਦੇ ਆਂ…..(2)
ਮਿਲਆ ਵੀ ਕਰ ਜਾਨੇ ਜਿੰਦਗੀ ਲੰਘਦੀ ਜਾਂਦੀ ਆ…
ਤੇਰੇ ਨਾਲੋਂ ਦਾਰੂ……
ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ…….

ਕਰਿਆ ਨਾ ਕਰ ਅੜੀਆਂ ਯਾਰ ਸੁਖਾਲੇ ਨਹੀਂ ਮਿਲਦੇ,
” ਹੈਪੀ ” ਵਰਗੇ ਨਿੱਤ ਕਟਾਣੀਉ ਭਾਲੇ ਨਹੀਂ ਮਿਲਦੇ…..(2)
” ਜ਼ੈਲਦਾਰ ” ਲਈ ਤੂੰ ਹੀ ਦੇਸ਼ੀ ਅਤੇ ਬਰੰਡੀ ਆ……
ਤੇਰੇ ਨਾਲੋਂ ਦਾਰੂ……
ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ…….

Babbu Maan - Ucchian imaartaan de supne

ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਰੰਨਾਂ-ਸੋਹਣੀਆਂ ਦੀ ਬੁੱਕਲ ਚ’ ਦਗੇ-ਬਾਜ਼ੀਆਂ,
ਲੋੜ ਪੈਣ ਤੇ ਜ਼ੁਬਾਨੋਂ ਫ਼ਿਰ ਜਾਂਦੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਕਾਦੇ ਰਿਸ਼ਤੇ ਤੇ ਨਾਤੇ,
ਇਹ ਨੇਂ ਨਿਰੇ ਖਾਲੀ ਖਾਤੇ..
ਕੁੱਤੇ ਖਾਂਦੇ ਨੇਂ ਬਰੈਡਾਂ,
ਖਾਲੀ ਬੰਦਿਆਂ ਦੇ ਬਾਟੇ..
ਤੋੜ ਕੇ ਪਹਾੜ,
ਨਹਿਰ ਕੱਢ ਦਿੰਦੇ ਯਾਰ..
ਜਦੋਂ ਭਿੜਨ ਪਹਾੜਾਂ ਨਾਲ ਤੇਸੇ-ਕਾਂਡੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਬੱਤੀ ਲਾਲ ਜਦੋਂ ਲੰਘੇ,
ਸਾਡੇ ਮਾਰਦੀ ਏ ਡੰਡੇ..
ਪੰਜ ਸਾਲਾਂ ਲਈ ਆਪਾਂ,
ਆਪੇ ਬੀਜੇ ਇਹੇ ਕੰਢੇ..
ਕਰਜੇ ਦੀ ਮਾਰ,
ਇੱਕ ਲੋਟੂ ਸਰਕਾਰ..
ਨਹੀਂਓ ਛੱਲੀਆਂ ਖਵਾਇਆ ਕਰਦੀਆਂ ਟਾਂਡੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਮੋਢੇ ਪੱਲੀ – ਹੱਥ ਦਾਤੀ,
ਸਾਨੂੰ ਜਾਣੀ ਨਾਂ ਦਿਹਾਤੀ..
ਜਾਕੇ ਸਿਨਮੇ ਚ’ ਦੇਖ,
ਘੁੱਤੀ ਹਸ਼ਰ ਨੇਂ ਪਾ ਤੀ..
ਜਾਕੇ ਕਰ ਨੈੱਟ ਚੈੱਕ,
ਲਾਤੇ ਮਿੱਤਰਾਂ ਨੇਂ ਜੈੱਕ..
ਮੇਲਾਂ ਉੱਡੀਆਂ ਕਬੂਤਰੀ ਦੇ ਵਾਂਗ ਜਾਂਦੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

Manmohan Waris - Ik kudi mainu aje vi chete

ਆਪਣੇ ਕਈ ਬੇਗਾਨੇ ਚਿਹਰੇ ਭੁੱਲ ਗਏ,
ਟਾਂਵੇ-ਟਾਂਵੇ ਯਾਦ, ਬਥੇਰੇ ਭੁੱਲ ਗਏ,
ਆਪਣੇ ਕਈ ਬੇਗਾਨੇ, ਚਿਹਰੇ ਭੁੱਲ ਗਏ,
ਟਾਂਵੇ-ਟਾਂਵੇ ਯਾਦ, ਬਥੇਰੇ ਭੁੱਲ ਗਏ,
ਬੈਠਿਆਂ ਸੁੱਤੀਆਂ ਯਾਦ ਕੋਈ, ਤੜਫਾਉਂਦੀ ਰਹਿੰਦੀ ਏ,
ਇਕ ਕੁੜੀ ਮੈਨੂੰ ਅਜੇ ਵੀ ਚੇਤੇ, ਆਉਂਦੀ ਰਹਿੰਦੀ ਏ...

ਉਸਨੂੰ ਮੇਰੀ ਜਿੰਦਗੀ ਵਾਲੀ, ਕਹਾਣੀ ਆਖ ਲਵੋ,
ਜਾਂ ਫੇਰ ਮੇਰੇ ਸਭ ਗੀਤਾਂ ਦੀ, ਰਾਣੀ ਆਖ ਲਵੋ,
ਉਸਨੂੰ ਮੇਰੀ ਜਿੰਦਗੀ ਵਾਲੀ ਕਹਾਣੀ ਆਖ ਲਵੋ,
ਜਾਂ ਫੇਰ ਮੇਰੇ ਸਭ ਗੀਤਾਂ ਦੀ, ਰਾਣੀ ਆਖ ਲਵੋ,
ਵਿਛੜ ਕੇ ਯਾਦਾਂ ਰਾਹੀਂ ਹੁਕਮ, ਚਲਾਉਂਦੀ ਰਹਿੰਦੀ ਏ
ਇਕ ਕੁੜੀ ਮੈਨੂੰ ਅਜੇ ਵੀ ਚੇਤੇ, ਆਉਂਦੀ ਰਹਿੰਦੀ ਏ...

ਦੁਨੀਆਂ ਕਿਸਮਤ ਹਾਲਾਤਾਂ ਤੇ, ਰੱਜ ਕੇ ਰੋ ਚੁੱਕਿਆਂ,
ਉਹ ਕਿਸੇ ਦੀ ਹੋ ਚੁੱਕੀ, ਮੈਂ ਕਿਸੇ ਦਾ ਹੋ ਚੁੱਕਿਆਂ..
ਦੁਨੀਆਂ ਕਿਸਮਤ ਹਾਲਾਤਾਂ ਤੇ, ਰੱਜ ਕੇ ਰੋ ਚੁੱਕਿਆਂ,
ਉਹ ਕਿਸੇ ਦੀ ਹੋ ਚੁੱਕੀ, ਮੈਂ ਕਿਸੇ ਦਾ ਹੋ ਚੁੱਕਿਆਂ..
ਦੁਨੀਆਂ ਦੀਆਂ ਬਣਾਈਆਂ ਕੰਧਾਂ, ਢਾਉਂਦੀ ਰਹਿੰਦੀ ਏ...
ਇਕ ਕੁੜੀ ਮੈਨੂੰ ਅਜੇ ਵੀ ਚੇਤੇ, ਆਉਂਦੀ ਰਹਿੰਦੀ ਏ...

ਖੁਦ ਕਿਸ ਹਾਲ ਚ ਖਬਰੇ, ਜੋ ਦੁਆਵਾਂ ਲਿਖਦੀ ਏ,
ਜ਼ਿਗਰੇ ਵਾਲੀ ਨਾ ਆਪਣਾ, ਸਿਰਨਾਵਾਂ ਲਿਖਦੀ ਏ.
ਖੁਦ ਕਿਸ ਹਾਲ ਚ ਖਬਰੇ, ਜੋ ਦੁਆਵਾਂ ਲਿਖਦੀ ਏ...
ਜ਼ਿਗਰੇ ਵਾਲੀ ਨਾ ਆਪਣਾ, ਸਿਰਨਾਵਾਂ ਲਿਖਦੀ ਏ...
“ਦੇਬੀ” ਨੂੰ ਹਰ ਸਾਲ ਕਾਰਡ, ਇਕ ਪਾਉਂਦੀ ਰਹਿੰਦੀ ਏ.
ਇਕ ਕੁੜੀ ਮੈਨੂੰ ਅਜੇ ਵੀ ਚੇਤੇ, ਆਉਂਦੀ ਰਹਿੰਦੀ ਏ...