Page - 82

Ki Ho Gya Insan Nu?

ਜਾਤ ਪਾਤ ਵਿਚ ਪਉਂਦੇ ਵੰਡੀਆਂ ਕੀ ਹੋ ਗਿਆ ਹੈ ਇਨਸਾਨਾਂ ਨੂੰ !
ਖਾਲੀ ਹੱਥ ਆਏ ਤੇ ਖਾਲੀ ਮੁੜ ਜਾਣਾ ਨਾ ਆਏ ਸਮਝ ਨਾਦਾਨਾ ਨੂੰ !
ਜੱਗ ਹੈ ਮੇਲਾ ਚਾਰ ਦਿਨਾਂ ਦਾ ਰਲ ਮੁਕਾ ਲਾਓ ਸਭ ਝਗੜੇ
ਤਾਲੇ ਇਕ ਦਿਨ ਲੱਗ ਜਾਣੇ ਨੇ ਸਾਹਾਂ ਦੀਆਂ ਇਨਾ ਦੁਕਾਨਾਂ ਨੂੰ !

ਪੈਸੇ ਦੇ ਨਾਲ ਬਦਲ ਜਾਂਦੀਆਂ ਨੇ ਦਫ਼ਾ ਧਾਰਾਵਾਂ ਲੱਗੀਆਂ ਜੋ
ਕੌਣ ਪੁੱਛਦਾ ਹੈ ਇਥੇ ਕਚਹਿਰੀ ਵਿਚ ਦਿੱਤੇ ਹੋਏ ਬਿਆਨਾਂ ਨੂੰ !
ਰੱਬ ਤਾਂ ਹਰ ਇਕ ਇਨਸਾਨ ਦੇ ਹਿਰਦੇ ਵਿਚ ਵਸਦਾ ਹੈ
ਫਿਰ ਕਾਹਤੋਂ ਲੋਕ ਪੂਜਦੇ ਨੇ ਇਥੇ ਪੱਥਰ ਦੇ ਭਗਵਾਨਾਂ ਨੂੰ !

ਮੇਰੀ ਮੇਰੀ ਕਰਦੇ ਸਾਰੇ ਸਭ ਕੁੱਝ ਇਥੇ ਬੇਗਾਨਾ ਹੈ
ਆਖਿਰ ਦਰਦੀ ਤੁਰ ਜਾਣਾ ਹਰ ਇਕ ਹੀ ਸ਼ਮਸ਼ਾਨਾ ਨੂੰ !!!
 

Samjhda Jazbatan Nu

ਜੇ ਉਸਦੇ ਅੰਦਰ ਸ਼ਾਇਰ ਹੁੰਦਾ
ਸਮਝਦਾ ਉਹ ਜਜਬਾਤਾਂ ਨੂੰ !!!
ਆਪਣੇ ਗਲ ਨਾਲ ਲਾ ਕੇ
ਕਾਬੂ ਰੱਖਦਾ ਨਿੱਤ ਰੋਜ਼ ਹਾਲਾਤਾਂ ਨੂੰ !!!
ਬਿਨ ਦੱਸਿਆ ਹੀ ਉਹ ਬੁੱਝ ਲੈਂਦਾ
ਕਿ ਕੀ-ਕੀ #ਦਿਲ ਤੇ ਬੀਤ ਰਿਹਾ !!!
ਨਹੀਂ ਤਾ ਆਣ ਲੈ ਜਾਂਦਾ
ਦਿੱਤੀਆਂ ਸੋ ਵਿਚ ਸੱਤ ਸੁਗਾਤਾਂ ਨੂੰ !!!

Kuch Karan Di Himmat

ਬਦਨਾਮੀ ਜਾ ਮਸ਼ਹੂਰੀ
ਉਸ ਬੰਦੇ ਦੀ ਹੁੰਦੀ ਏ..
ਜੋ ਕੁਝ ਕਰਨ ਦੀ ਹਿੰਮਤ ਰੱਖਦਾ ਹੋਵੇ ..
.
.
ਘਰੇ ਲੁਕ ਕੇ ਬੈਠਣ ਵਾਲਿਆਂ ਦੀ …???
.
.
.
.
.
ਗੱਲ…
ਤੇ ਘਰ ਦੇ ਵੀ ਨੀ ਕਰਦੇ..

Dukhde Sare Dil De

ਕਲਮ ਰਾਹੀਂ ਬਿਆਨ ਕਰਾਂ ਦੁਖੜੇ ਸਾਰੇ ਦਿਲ ਦੇ,
ਚੁੱਪ ਚਾਪ ਬੈਠੇ ਰਹੀਏ ਨਿਤ ਆਪਾਂ ਹਾਰੇ ਦਿਲ ਦੇ !!!
ਹੰਜੂਆਂ ਦੇ ਮੋਤੀ ਪਾ ਪਾ ਇਕ ਪਰੋਈ ਮਾਲਾ ਗ਼ਮ ਦੀ,
ਜਿਸ ਦੇ ਨਾਲ ਮੈਂ ਤਾ ਸਭ ਚਾਅ ਸਿੰਗਾਰੇ #ਦਿਲ ਦੇ !!!

Yaar Yaar Aakhde

ਵਾਲਾ ਸੀ ਜਿਹੜੇ ਯਾਰ ਯਾਰ ਅਾਖਦੇ
ਪਤਾ ੳੁਦੋ ਲੱਗਾ ਜਦੋ ਛੱਡ ਕੇ ਮੈਦਾਨ ਭੱਜ ਗੲੇ.
ਹੈ ਨੀ ਸੀ  ਯਕੀਨ ਭੋਰਾ ਜਿੰਨਾ ਤੇ...
ਓ ੳੁਹੀ ਬੰਦੇ ਅੱਜ ਹਿੱਕ ਠੋਕ ਨਾਲ ਖੜ ਗੲੇ..