Page - 45

Dil Daan Wich De Ja

ਵੇ ਲੋਕਾਂ ਵਿੱਚ ਫਿਰਦਾ ਏ ਦਾਨੀ ਬਣਿਆ,
ਦਾਨ 'ਚ ਹੀ ਦੇ ਜਾ ਵੇ ਤੂੰ #ਦਿਲ ਨਾਰ ਨੂੰ...
ਵੇ ਲੰਘਿਆ ਨਾਂ ਕਰ ਪਰਾਂ ਮੂੰਹ ਕਰਕੇ,
ਨਈ ਤਾਂ ਰੋਕ ਲੈਣਾ ਕਿਸੇ ਦਿਨ ਤੇਰੀ ਕਾਰ ਨੂੰ...

Chalo Dawai La Devan

ਪਾਰਟੀ 'ਚ ਸੋਹਣੀ ਕੁੜੀ ਨਾਲ
ਹੱਸ ਹੱਸ ਕੇ ਗੱਲਾਂ ਕਰ ਰਹੇ
ਪਤੀ ਦੇ ਕੋਲ ਪਤਨੀ ਆਈ ਤੇ ਬੋਲੀ ,
ਚਲੋ ਘਰ ਜਾ ਕੇ
ਤੁਹਾਡੀ ਸੱਟ ਤੇ ਦਵਾਈ ਲਾ ਦੇਵਾਂ
ਪਤੀ – ਪਰ ਮੈਨੂੰ ਸੱਟ ਲੱਗੀ ਕਿੱਥੇ ਆ ?
ਪਤਨੀ – ਹਾਲੇ ਆਪਾਂ ਘਰ ਵੀ ਕਿੱਥੇ ਪਹੁੰਚੇ 😂

Birthday wali dress

ਬ੍ਰੇਕਅਪ ਤੋਂ 2 ਸਾਲ ਬਾਅਦ ਮੁੰਡੇ ਨੇ ਕੁੜੀ ਨੂੰ
ਫੇਰ ਫੋਨ ਕੀਤਾ ਓਹਦੇ ਜਨਮ ਦਿਨ ਤੇ
ਮੁੰਡਾ – ਤੈਨੂੰ ਉਹ #Dress ਯਾਦ ਆ
ਜਿਹੜੀ ਮੈਂ ਤੈਨੂੰ ਤੇਰੇ ਜਨਮ ਦਿਨ ਤੇ ਦਿੱਤੀ ਸੀ ?
ਕੁੜੀ (ਅੱਖਾਂ ਚ ਹੰਝੂ) – ਹਾਂ ਹਾਂ ਯਾਦ ਆ
ਮੁੰਡਾ – ਮੇਰੀ ਭੈਣ ਹੁਣ ਵਾਪਿਸ ਮੰਗ ਰਹੀ ਆ 😜 😂

Beautiful girl in window

ਅੱਜ ਸਵੇਰੇ ਇੱਕ ਸੋਹਣੀ ਜਿਹੀ ਕੁੜੀ
ਖਿੜਕੀ 'ਚ ਖੜੀ ਹੋ ਕੇ ਹੱਥ ਹਿਲਾ ਰਹੀ ਸੀ 🙋
ਮੈਂ ਵੀ 15 ਮਿੰਟ ਤੱਕ ਖੜਾ ਹੱਥ ਹਿਲਾਉਂਦਾ ਰਿਹਾ
ਫਿਰ ਮੈਨੂੰ ਪਤਾ ਲੱਗਿਆ
ਉਹ ਤੇ ਖਿੜਕੀਆਂ ਸਾਫ ਕਰ ਰਹੀ ਸੀ
ਦੀਵਾਲੀ ਆਉਣ ਵਾਲੀ ਆ 😀😜

Moonh Te Kehnde

ਜੇ ਕਹਿਣੀ ਹੁੰਦੀ ਤਾ ਮੂੰਹ ਤੇ ਕਹਿੰਦੇ
ਜਵਾਬ ਕਰਾਰਾ ਫਿਰ ਸਾਡੇ ਤੋਂ ਲੈਂਦੇ.
ਅੱਗ ਸਮਝਣ ਜੋ ਬੋਲ ਕਰ ਉੱਚੀ
ਚੁੱਪ-ਚਾਪ ਫਿਰ ਕੁਝ ਦਿਨ ਬਹਿੰਦੇ

ਸ਼ਰਮ ਹਜ੍ਹਾ ਤਾਂ ਖਾ ਗਏ ਨੇ ਸੁੱਕੀ
ਵੱਡਿਆਂ ਅੱਗੇ ਨਾ ਬੋਲਣੋ ਰਹਿੰਦੇ
ਸਾਡਾ ਸਰ ਗਿਆ ਸਰ ਹੀ ਜਾਣਾ
ਕਿਰਤ ਕਮਾਈ ਦਊਂ ਜਦ ਤਕ ਚੰਦੇ

ਮਨ ਵਿਚ ਰੱਬ ਨੂੰ ਯਾਦ ਕਰੀਦਾ
ਭਾਵੇਂ ਗਲ ਵਿਚ ਨੀ ਪਾਏ ਖੰਡੇ
ਐਸ਼ ਪਰਸਤੀ ਵਾਲੀ ਸੀਗੀ ਜਿੰਦਗੀ
ਗ਼ਮ ਕਿਸੇ ਦਾ ਅੱਜ ਪਾ ਗਿਆ ਮੰਜੇ

ਹਾਲ ਕੀ ਪੁੱਛਣਾ ਪੁੱਛਣ ਵਾਲਿਆਂ ਨੇ
ਅਗੋ ਸਗੋਂ ਵਿਖਾਵਣ ਨਿੱਤ ਹੀ ਪੰਜ਼ੇ
ਛੱਡ ਆਇਆ ਦਰਦੀ ਓਹੋ ਮੋਈ ਧਰਤੀ
ਭਾਵੇਂ ਘੁੰਮਣ ਨਿਆਣੇ ਮੇਰੇ ਪੈਰੋ ਨੰਗੇ