Zindagi Hass Khed Ke
ਜ਼ਿੰਦਗੀ ਨੂੰ ਹੱਸ ਖੇਡ ਕੇ
ਜੀ ਲਵੋ ਦੋਸਤੋ
ਕਿਉਂਕਿ ਇੱਕ ਦਿਨ
ਇਹੋ ਜਿਹਾ ਆਊਗਾ
ਜਦੋਂ ਪ੍ਰੋਗਰਾਮ ਤੁਹਾਡਾ ਹੋਵੇਗਾ
ਪਰ ਉਸ 'ਚ ਤੁਸੀਂ
ਸ਼ਾਮਿਲ ਨਹੀਂ ਹੋਵੋਗੇ !!!
ਜ਼ਿੰਦਗੀ ਨੂੰ ਹੱਸ ਖੇਡ ਕੇ
ਜੀ ਲਵੋ ਦੋਸਤੋ
ਕਿਉਂਕਿ ਇੱਕ ਦਿਨ
ਇਹੋ ਜਿਹਾ ਆਊਗਾ
ਜਦੋਂ ਪ੍ਰੋਗਰਾਮ ਤੁਹਾਡਾ ਹੋਵੇਗਾ
ਪਰ ਉਸ 'ਚ ਤੁਸੀਂ
ਸ਼ਾਮਿਲ ਨਹੀਂ ਹੋਵੋਗੇ !!!
Bada Kuj Badleya Rangle Punjab Wich !
Dino Din Dubi Jandi Dunia Sharab Wich !
Sir Te Na Chunni Muteyaar Hon Rakhdi
Kahe Aundi Aa Sharam Ghund De Nakaab Wich !
Gaun Wale Ithe Lakhan Wich Ghum De Cara
Par Koi Koi Gaunda Sur De Hisaab Wich !
Hal Ate Charkhe Na Vekhan Nu Labhde
Bass Vekhde Ha Photo Kise Kavi Di Kitaab Wich !
Lagg Gayian Ne Dawaian Change Bhale Insana Nu
Shund Kutt Ke Si Khande Pehla Sehat Kharab Wich !
Pehla Wale Rishte Na Wich Pariwaara De
Jehde Kade Kade Soch De Ha Hon Asi Khaab Wich !
Tere Jahe Likhde Kai 'Dilraj Singh Dardi'
Koi Nikle Na Matlab Jive Mehak Na Gulaab Wich !
ਦੂਜਿਆਂ ਸਿਰ ਤੇ ਆਪਣੀ ਗੁੱਡੀ ਜੋ ਝੜਾਈ ਜਾਂਦੇ ਆ
ਆਪਸ ਦੇ ਵਿਚ ਹੀ ਲੋਕਾਂ ਨੂੰ ਓਹੋ ਲੜਾਈ ਜਾਂਦੇ ਆ
ਜਿਨ੍ਹਾਂ ਦੀ ਮਾਂ ਬੋਲੀ ਨੇ ਨਿੱਤ ਸ਼ਹਾਦਤਾਂ ਪਾਈਆਂ ਨੇ
ਓਹਨਾ ਨੂੰ ਹੁਣ ਊਟ ਪਟਾਂਗ ਸਕੂਲ ਪੜਾਈ ਜਾਂਦੇ ਆ
ਰਾਮ,ਮੁਹੰਮਦ,ਜਿਸੂ, ਤੇ ਨਾਨਕ ਜਹੇ ਪੈਗੰਬਰਾਂ ਦੀ
ਜਾਤ ਨੌਲ ਕੇ ਆਪਣੀ ਕੰਜਰ ਕਰੀ ਝੜਾਈ ਜਾਂਦੇ ਆ
ਫੂਕ ਮਾਰ ਕੇ ਝਾੜਾ ਕਰਦੇ ਜੋ ਲੋਕਾਂ ਰੱਬ ਬਣਾਤੇ
ਦਾਗ ਚੁੰਨੀ ਲਾਕੇ ਦਰ ਮੱਥਾ ਰਗੜਵਾਈ ਜਾਂਦੇ ਆ
ਵੈਸੇ ਤਾਂ ਲੋਕ ਲਿੱਖ ਰਹੇ ਨੇ ਆਪਣੀ ਸ਼ਾਨ ਦੀ ਖਾਤਿਰ
ਜਦ ਗੱਲ ਮਜਹਬ ਦੀ ਚੱਲੇ ਦੂਜੇ ਨੂੰ ਅੜਾਈ ਜਾਂਦੇ ਆ
ਇਸ ਪਵਿੱਤਰ ਧਰਤੀ ਉੱਤੇ ਜ਼ੁਲਮ ਕਦੇ ਨਹੀਂ ਮੁਕਣਾ
ਕੁਰਸੀ ਤੇ ਬੈਠੇ ਹਾਕਮ ਸਿਰ ਜਨਤਾ ਦੇ ਪੜਾਈ ਜਾਂਦੇ ਆ
ਕਿਵੇਂ ਸਿਖਾਈਏ ਬੱਚਿਆਂ ਨੂੰ ਆਪਣੀ ਮਾਨ ਮਰਿਆਦਾ
ਸਾਨੂੰ ਸਿਖਾਉਣ ਵਾਲੇ ਜਦ ਦੂਜੇ ਕਿੱਤੇ ਨਾਲ ਜੁੜਾਈ ਜਾਂਦੇ ਆ
ਭੈਣ ਪੰਜ ਦਰਿਆਵਾਂ ਦੀ ਅੱਜ ਓਹਨਾ ਤੋਂ ਉਲਾਮੇ ਲੈਂਦੀ ਏ
ਆਪੇ ਦੇ ਕੇ ਨਸ਼ੇ ਦਰਦੀ ਤੇ ਆਪੇ ਗੱਭਰੂ ਫੜਾਈ ਜਾਂਦੇ ਆ
ਕੱਚੇ ਹੋਣ ਚਾਹੇ ਪੱਕੇ ਹੋਣ
ਆਖਿਰ ਸਭ ਨੇ ਖੁਰ ਜਾਣਾ
ਅਸੀਂ ਨੀਵੇਂ ਹੀ ਠੀਕ ਆਂ
ਉੱਚਿਆਂ ਵੀ ਤਾਂ ਤੁਰ ਜਾਣਾ