Gham Di Numaish Na Kar
ਆਪਣੇ ਗਮ ਦੀ ਨੁਮਾਇਸ਼ ਨਾ ਕਰ 😐
ਆਪਣੀ ਕਿਸਮਤ ਦੀ ਅਜ਼ਮਾਇਸ਼ ਨਾ ਕਰ,
ਜੋ ਤੇਰਾ ਹੈ ਬੰਦਿਆ ਉਹ ਤੇਰੇ ਕੋਲ ਖੁਦ ਚਲ ਕੇ ਆਏਗਾ
ਉਹਨੂੰ ਰੋਜ਼ ਰੋਜ਼ ਪਾਉਣ ਦੀ ਖੁਆਇਸ਼ ਨਾ ਕਰ !
ਆਪਣੇ ਗਮ ਦੀ ਨੁਮਾਇਸ਼ ਨਾ ਕਰ 😐
ਆਪਣੀ ਕਿਸਮਤ ਦੀ ਅਜ਼ਮਾਇਸ਼ ਨਾ ਕਰ,
ਜੋ ਤੇਰਾ ਹੈ ਬੰਦਿਆ ਉਹ ਤੇਰੇ ਕੋਲ ਖੁਦ ਚਲ ਕੇ ਆਏਗਾ
ਉਹਨੂੰ ਰੋਜ਼ ਰੋਜ਼ ਪਾਉਣ ਦੀ ਖੁਆਇਸ਼ ਨਾ ਕਰ !
ਨਾ ਛੇੜ ਗ਼ਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਂਦੇ ਨੇ...
ਹਰ #ਦਿਲ ਚ ਇੱਕ ਸਮੁੰਦਰ ਹੁੰਦਾ ਹੈ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ...
ਜਦੋਂ ਰੱਬ ਨੇ #ਇਸ਼ਕ ਬਣਾਇਆ ਹੋਣਾ,
ਉਹਨੇਂ ਵੀ ਤਾਂ ਅਜਮਾਇਆ ਹੋਣਾ,
ਫਿਰ ਸਾਡੀ ਤਾਂ ਔਕਾਤ ਹੀ ਕੀ ਹੈ,
ਇਸਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ...
ਅੱਖੀਆ ‘ਚ ਚੜ੍ਹਦੀ ਸਵੇਰ ਅੱਖੀਆ ‘ਚ ਸ਼ਾਮ ਢਲਦੀ ਏ
ਘਰੇ ਬੈਠੀ ਇੱਕਲੀ ਹਿਜਰਾਂ ਵਿੱਚ ਬਲਦੀ ਏ
ਫੱਟ #ਇਸ਼ਕ ਦੇ ਸੱਜਣਾ ਅੰਦਰੋਂ ਅੰਦਰ ਰਿਸਦੇ ਰਹਿੰਦੇ ਨੇ
ਮੈਂ ਸੁਣਿਆ ਲੋਕਾਂ ਤੋਂ #ਪਿਆਰ ਏਸੇ ਨੂੰ ਕਹਿੰਦੇ ਨੇ ❤
ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ,
ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ
ਨਿੱਤ ਹੰਝੂ ਬਣ ਕੇ ਡੁੱਲਦਾ ਹਾਂ,
ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ !!!