Page - 203

Rabba Tainu bhull jaane aa

ਰੱਬਾ ਮਾਫ ਕਰੀਂ.....
ਹਰ ਚਮਕਨ ਵਾਲੀ ਚੀਜ਼ ਤੇ ਡੁੱਲ ਜਾਨੇ ਆਂ....
ਪੈਰ ਪੈਰ ਤੇ ਤੈਨੁੰ ਭੁੱਲ ਜਾਨੇ ਆਂ,
ਖੁਸ਼ੀ ਮਿਲੇ ਤਾ ਯਾਰਾ ਨਾਲ Party ਕਰਣੀ ਨੀ ਭੁੱਲਦੇ...
ਪਰ ਤੇਰਾ ਸ਼ੁਕਰਾਨਾ ਕਰਨਾ ਅਕਸਰ ਭੁੱਲ ਜਾਨੇ ਆਂ,
ਆਵੇ ਔਖੀ ਘੜੀ ਤਾ ਤੈਨੰ ਉਸੇ ਵੇਲੇ ਯਾਦ ਕਰਦੇ ਆਂ....
ਪਰ ਓਹ ਘੜੀ ਚੋ ਨਿਕਲਦੇ ਹੀ ਤੈਨੁੰ ਭੁੱਲ ਜਾਨੇ ਆਂ....

Kinna kardi aa pyar bol ke dassi

ਕਿੰਨਾ ਕਰਦੀ ਆਂ ਪਿਆਰ ਜਰਾ ਬੋਲ ਕੇ ਦੱਸੀਂ,
ਸਾਡੇ ਲਈ ਕਿੰਨੀ ਕੁ ਨਫਰਤ ਆ ਤੇਰੇ ਦਿਲ ਵਿਚ,
ਸਾਰੇ ਭੇਦ ਦਿਲ ਦੇ ਖੋਲ ਕੇ ਦੱਸੀਂ,
ਮੈਂ ਨੀ ਤੇਰੇ ਉਤੇ ਕੋਈ ਏਵੇਂ ਹੱਕ ਜਤਾਉਂਦਾ,
ਕਿਵੇ ਗਈ ਆਂ ਜਿਗਰੇ ਨਾਲ ਬਲਦੇ ਸੁਪਨੇ ਤੋੜ੍ਹ ਕੇ
ਇੱਕ ਬਾਰ ਬੋਲ ਕੇ ਦੱਸੀਂ ......

Main jiven haan khush haan

ਮੈਂ ਵੀ ਇੱਕ ਕਿਰਦਾਰ ਹਾਂ
ਆਪਣੀ ਖੁਦ ਦੀ ਕਹਾਣੀ ਦਾ
ਬਚਪਨ ਬੁਢਾਪਾ ਜਵਾਨੀ ਦਾ
ਮੈਂ ਆਸ਼ਕ ਆਪਣੀ ਜਿੰਦਗਾਨੀ ਦਾ
ਮੈਂ ਇੱਕ ਖਿਡਾਰੀ ਹਾਂ
ਸਦਕਾ ਉਸਦੀ ਮਿਹਰਬਾਨੀ ਦਾ
ਜਿਵੇਂ ਵੀ ਹਾਂ ਮੈਂ ਖੁਸ਼ ਹਾਂ
ਹੱਥ ਰਹੇ ਸਦਾ ਸਰਬੰਸਦਾਨੀ ਦਾ ।

Munda launda fire scheme

ਖਾ ਕੇ ਗੋਲ਼ੀ ਫੀਮ ਦੀ
ਮੁੰਡਾ ਲਾਉਦਾ ਫਿਰੇ ਸਕੀਮ,
ਕਹਿੰਦਾ ਢੀਠ ਨੱਡੀ ਪੱਟਣੀ
ਜਿਹੜੀ ਹੋਵੇ ਸਿਰੇ ਦੀ ਸ਼ੌਕੀਨ...!

Mainu Facebook jape sathh vargi

ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ ।।
ਮਾਰੀ ਮਿਤਰਾਂ ‘ਨਾਲ ਖੁੰਢਾਂ ਉੱਤੇ ਗੱਪ ਵਰਗੀ ।।
ਲੋਕੀਂ ਲੱਭ ਕੇ ਕਲਿਪਾਂ ਦਿਲ ਛੂੰਹਦੀਆਂ ਦਿਖਾਉਂਦੇ ।
ਕਈ ਸ਼ੇਅਰਾਂ ਤੇ ਕੁਮੈਂਟਾਂ ਨਾਲ ਮਾਣ ਨੇ ਵਧਾਉਂਦੇ ।
ਸਾਰੀ ਗੱਲ ਹੈ ਕਲਾਤਮਕ ਹੱਥ ਵਰਗੀ ।।
ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ ।।
ਕਈ ਗੱਲ ਕਰਦੇ ਨੇ ਬੜੀ ਹੀ ਵੀਚਾਰ ਕੇ ।
ਕਈ ਗਾਲਾਂ ਦੀ ਟਿਪਣੀ ਲਿੱਖ ਜਾਂਦੇ ਦੂਜੇ ਦੇ ਸ਼ੇਅਰ ਤੇ ।
ਹੁੰਦੀ ਸੂਝ ਹੈ ਮਹੌਲ ਵਾਲੀ ਮੱਤ ਵਰਗੀ ।।
ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ ।।
ਜੇ ਕੋਈ ਕਰਦਾ ਗਲਤ ਗੱਲ ਉਹਨੂੰ ਬਦ ਕਰ ਜਾਂਦੇ ।
ਕਈ ਝੂਠੀ ਆਈਡੀ ਨਾਲ ਚਿੱਟੇ ਨੂੰ ਬਲੈਕ ਕਰ ਜਾਂਦੇ ।
ਨਵੀਂ ਤਕਨੀਕ,,,,, ਔਖੀ ਪੈਂਦੀ ਨੱਥ ਵਰਗੀ ।।
ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ ।।
ਪਹਿਲਾਂ ਅੱਖਾਂ ਮੀਚ ਸਾਰਿਆਂ ਨੂੰ ਦੋਸਤ ਬਣਾਉਂਦੇ ।
ਪਿੱਛੋਂ ਕਰ ਕੇ ਡਲੀਟ ਨੇ ਬਲਾਕ ਕਰਵਾਉਂਦੇ ।
ਜੱਭ ਮੁੱਕਦੀ ਵਿਰੋਧ ਤੇ ਕੁਪੱਤ ਵਰਗੀ ।।
ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ ।।
ਆਓ Facebook ਉੱਤੇ ਚੰਗੇ ਦੋਸਤ ਬਣਾਈਏ ।
ਕੁਝ ਸਿੱਖੀਏ ਨਵਾਂ ਤੇ ਕੁਝ ਹੋਰਾਂ ਨੂੰ ਸਿਖਾਈਏ ।
ਬੋਲੀ ਮਿੱਠੀ ਰੱਖੋ ਸੱਜਣਾ ਦੇ ਖਤ ਵਰਗੀ ।।
ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ.........