Page - 199

Har saah naal tera shukar kraan

ਤੇਰੀ ਰਜ਼ਾ ’ਚ ਰਹਿਣਾ ਆ ਜਾਵੇ ,
ਬੱਸ ਐਨਾ ਸਾਨੁੰ ਸਬੱਬ ਦੇ ਦੇ l
ਜਿਸਨੂੰ ਮਿਲਕੇ ਮਿਲੇ ਸਕੂਨ ਜਿਹਾ ,
ਬੱਸ ਐਸੈ ਸੱਜਣਾਂ ਦਾ ਸੰਗ ਦੇ ਦੇ l
ਅੰਗ - ਰੰਗ ਦੇਖ ਦਿਲ ਭਟਕੇ ਨਾ ,
ਬੱਸ ਐਸਾ ਵਾਹਿਗੁਰੂ ਰੱਜ ਦੇ ਦੇ l
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ ,
ਹਰ ਸਾਹ ਨੂੰ ਐਸਾ ਚੱਜ ਦੇ ਦੇ l

Pyar karna tan sacha karo yaro

ਆਉਂਦੇ ਜਾਂਦੇ ਹੱਥ ਮਿਲਾਉਣ
ਨਾਲ ਕੋਈ ਯਾਰ ਨਹੀਂ ਬਣ ਜਾਂਦਾ,

ਦੋ ਗੱਲਾਂ ਹੱਸ ਕੇ ਕਰਣ ਨਾਲ
ਕੋਈ ਦਿਲਦਾਰ ਨਹੀਂ ਬਣ ਜਾਂਦਾ,

ਪਿਆਰ ਕਰਨਾ ਹੈ ਤਾਂ ਸੱਚਾ ਕਰੋ ਯਾਰੋ,
ਧੋਖਾ ਕਰਨ ਨਾਲ ਕੋਈ ਹੁਸ਼ਿਆਰ ਨਹੀਂ ਬਣ ਜਾਂਦਾ ॥

Sabna de dil di janda mera baba nanak

ਹਰ ਬੰਦੇ ਦੀ ਆਵਾਜ਼ ਵਿੱਚ ਉਹ ਆਪ ਬੋਲਦਾ,
ਹਰ ਪੰਛੀ ਦੀ ਪ੍ਰਵਾਸ ਵਿੱਚ ਉਹ ਆਪ ਬੋਲਦਾ
ਹਰ ਰੂਹ ਵਿੱਚ ਮੌਜਾਂ ਮਾਣਦਾ ਮੇਰਾ ਬਾਬਾ ਨਾਨਕ,
ਸਭਨਾਂ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ

Eh Sabh hunda jaroor hai

ਮੁੰਡਾ ਨਿਕਲੇ ਗੁੰਡਾ ਪਰ ਹਰ ਇੱਕ ਨੂੰ ਚਾਹੀਦਾ ਜਰੂਰ ਹੈ,
ਕੁੜੀ ਭਾਵੇਂ ਬਣੇ ਘਰ ਦਾ ਸ਼ਿੰਗਾਰ ਤਾਨੇ ਸੁਣਦੀ ਜਰੂਰ ਹੈ,
ਅੱਲੜੇ ਉਮਰੇ ਪਾਇਆ ਪਿਆਰ ਧੋਖਾ ਦਿੰਦਾ ਜਰੂਰ ਹੈ,
ਦੋ ਭਾਈਆਂ ਚ' ਜ਼ਮੀਨੀ ਝਗੜਾ ਫੁੱਟ ਪਾਉਂਦਾ ਜਰੂਰ ਹੈ,
ਸੱਚੇ ਯਾਰ ਤੇ ਹਥਿਆਰ ਮੁਸੀਬਤ ਚ' ਨਾਲ ਖੱੜਦੇ ਜਰੂਰ ਹੈ,
ਚੰਗੇ ਲਿਖਾਰੀ ਦੀ ਕਲਮ ਕਮਾਲ ਕਰਦੀ ਜਰੂਰ ਹੈ,
ਉਸ ਰੱਬ ਨਾਲ ਪਾਈ ਯਾਰੀ ਕੁਝ ਦਿੰਦੀ ਜਰੂਰ ਹੈ..
ਬਹੁਤੀ ਹੁਸ਼ਿਆਰੀ ਲੱਖਾਂ ਤੋਂ ਕੱਖ ਕਰਦੀ ਜਰੂਰ ਹੈ.....

Rabb milda nahi hankaar naal

ਯਾਰੀ ♥ ਦੋਸਤੀ ♥ ਪਿਆਰ ♥ ਮੁਹੱਬਤ ♥
ਨਿਭਦੇ ਨਹੀਂ ਵਪਾਰਾਂ ਨਾਲ ♥
ਨੀਵਾਂ ਹੋ ਕੇ ਰਹਿਣ ‘ਚ ਫਾਇਦਾ ਹੈ
♥ ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ ♥