ਨੀਂ ਮੈਂ 2 ਪੈੱਗ ਲਾ ਕੇ ਸੌਂ ਜਾਵਾਂ ਨਿੱਤ ਮੋਟਰ ਤੇ,
ਨੀਂ ਤੂੰ Disc 'ਚ ਅੱਲੜੇ ਲੈਂਦੀ ਫਿਰੇਂ ਨਜ਼ਾਰੇ
ਤੇਰੇ ਮੋਡੇ ਟੰਗਿਆ ਬੈਗ ਜਚੇ ED Hardy ਦਾ,(2)
ਮੇਰੇ ਮੋਢੇ ਟੰਗੇ ਰੇਅ ਦੇ ਗੱਟੇ ਭਾਰੇ
ਨੀਂ ਮੈਨੂੰ ਅੰਬ ਦੇ ਆਚਾਰ ਨਾਲ ਰੋਟੀ ਚੰਗੀ ਲੱਗਦੀ ਆ,(2)
ਤੂੰ ਫੜਦੀ ਮੀਲ Drive Through Mac D ਮੁਟਿਆਰੇ,
ਓ ਤੇਰਾ ਲਹੇ ਥਕੇਵਾਂ ਦੋ ਘੁੱਟ ਭਰਕੇ ਰੈੱਡ ਬੁੱਲ ਦੇ,(2)
ਓ ਮੈਨੂੰ ਲੱਸੀ ਦਾ ਜੱਗ ਪੀਣਾ ਪਵੇ ਦੁਬਾਰੇ
ਓ ਤੇਰੀ ਗੱਡੀ ਲਗਜ਼ਰੀ ਸ਼ਾਨ ਚੌੜੀਆਂ ਸੜਕਾਂ ਦੀ,
ਸੜਕਾਂ ਦੀ, ਸੜਕਾਂ ਦੀ, ਸੜਕਾਂ ਦੀ...
ਓ ਤੇਰੀ ਗੱਡੀ ਲਗਜ਼ਰੀ ਸ਼ਾਨ ਚੌੜੀਆਂ ਸੜਕਾਂ ਦੀ,
ਸਾਡਾ ਕੱਚੇ ਪਹੇ ਵਿੱਚ ਮਾਰੇ Ford ਫੁਕਾਰੇ,
ਓ ਤੇਰੇ Dr. D ਦੇ ਹੈੱਡ ਫੋਨ ਨੇਂ ਕੰਨਾਂ ਤੇ,(2)
ਨੀਂ ਸਾਡੀ ਟੇਪ 'ਚ ਵੱਜਦੇ ਰਹਿਣ ਰਕਾਟ ਕਰਾਰੇ
ਓ ਤੇਰੇ ਟਾਊਨ 'ਚ ਡੀ.ਜੇ 10.00 ਵਜੇ ਬੰਦ ਹੋ ਜ਼ਾਂਦਾ,
ਤੇਰੇ ਟਾਊਨ 'ਚ ਡੀ.ਜੇ 10.00 ਵਜੇ ਬੰਦ ਹੋ ਜ਼ਾਂਦਾ,
ਪਿੱਡ ਧਨੇਠੇ ਵੱਜ਼ਦੇ ਸਾਰੀ ਰਾਤ ਲਲਕਾਰੇ,
ਓ ਜਿਹੜੇ ਬੰਟੀ ਨੂੰ ਤੂੰ ਦੇਸੀ ਦੇਸੀ ਕਹਿਣੀ ਏਂ,(2)
ਉਹਨੂੰ ਬੈਂਸ ਬੈਂਸ ਨੇਂ ਕਹਿੰਦੇ ਅੱਜ ਕੱਲ ਸਾਰੇ,
ਨੀਂ ਉਹਨੂੰ ਬੈਂਸ ਬੈਂਸ ਨੇਂ ਕਹਿੰਦੇ ਅੱਜ ਕੱਲ ਸਾਰੇ
ਨੀਂ ਉਹਨੂੰ ਬੈਂਸ ਬੈਂਸ ਨੇਂ ਕਹਿੰਦੇ ਅੱਜ ਕੱਲ ਸਾਰੇ
Status sent by: Mickie Punjabi Songs Lyrics
ਰੱਬ ਦੀਆ ਰਹਿਮਤਾ ਦਾ ਭਾਣਾ ਪੂਰਾ ਮੰਨਦਾ
ਗੱਬਰੂ ਦਾ ਮੁੱਖ ਜਿਵੇ ਟੁਕੜਾ ਆ ਚੰਨਦਾ
ਪੂਰਾ ਰੋਬ ਨਾਲੇ ਕੇਮ ਸਰਦਾਰੀ
ਗੱਬਰੂ ਜੇ ਮੁੱਲ ਵਿਕਦੇ ਬੋਲੀ ਸਾਡੀ ਹਰ ਵਾਰੀ.....
Status sent by: Parbhjot Singh Dhanjal Punjabi Songs Lyrics
ਕਾਹਤੋਂ ਛੱਡ ਦਿੱਤਾ ਸੀ....?
ਦਿਲ਼ੋਂ ਕੱਢ ਦਿੱਤਾ ਸੀ....?
ਬੂਟਾ ਸਾਡੇ ਪਿਆਰ ਵਾਲਾ, ਜ਼ੜੋਂ ਵੱਡ ਦਿੱਤਾ ਸੀ....?
ਸਾਡੇ ਰਾਹੀਂ ਕੰਢੇ, ਤੇਰੇ ਉੱਚੇ ਝੰਡੇ ਸਦਾ ਰਹਿਣ ਝੁੱਲਦੇ....!
"ਇੱਕ ਤੇਰਾ ਪਿੰਡ, ਇੱਕ ਤੇਰਾ ਨਾਂਮ ਦੋਨੋਂ ਨਈਂ ਭੁੱਲ਼ਦੇ"
Status sent by: Kirat Singh Punjabi Songs Lyrics
ਭੁਲਿਆ ਨਾ ਜਾਵੇ ਕਿੰਝ ਭੁੱਲਾਂ ਸਾਡੇ ਉਤੇ ਹੋਏ ਕਹਿਰ ਨੀ
ਨਾਜ਼ ਚੂਸ ਲੈ ਬੁੱਲਾਂ ਦੇ ਨਾਲ ਆਨ ਕੇ ਨੀ ਹੁਸਨਾਂ ਦੇ ਦੰਗੇ ਜ਼ਹਿਰ ਨੀ
ਓਹਦੇ ਹ਼ਕ ਵਿਚ ਸੁਣਨਾ ਦੇਵੀਂ ਫੈਸਲਾ,
ਹ਼ਕ ਵਿਚ ਸੁਣਨਾ ਦੇਵੀਂ ਫੈਸਲਾ, ਏਹ੍ਹ ਨੈਨ ਚੰਗਾ ਲੱਗੇ
ਫੇਰ ਵੀ ਇਹ ਚੰਦਰੇ ਜੇ ਦਿਲ ਨੂ ਤੇਰਾ ਨਾ ਚੰਗਾ ਲੱਗੇ
ਨੀ ਤੇਰਾ ਨਾ ਚੰਗਾ ਲੱਗੇ, ਤੇਰਾ ਨਾ ਚੰਗਾ ਲੱਗੇ
Status sent by: Vanish Kumar Garg Punjabi Songs Lyrics
ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਦੱਸਦਾ ਏ ਹਾਲ ਮੇਰੇ ਪਿੰਡ ਦੀ ਨੁਹਾਰ ਦਾ
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਇੱਕ ਬੁੱਲਾ ਆਇਆ ਏ ...
ਜਦੋਂ ਮੇਰੇ ਪਿੰਡ ਦੀਆਂ ਤੀਆਂ ਧੀਆਂ ਮਿਲ਼ੀਆਂ
ਰੋ ਰੋ ਇਸ ਬੁੱਲੇ ਦੀਆਂ ਅੱਖਾਂ ਹੋਈਆਂ ਗਿੱਲੀਆਂ
ਖਿੰਡ ਗਿਆ ਰੰਗ ਕਿਸੇ ਕੱਜਲ਼ੇ ਦੀ ਧਾਰ ਦਾ
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਇੱਕ ਬੁੱਲਾ ਆਇਆ ਏ ...
ਜਦੋਂ ਜਦੋਂ ਆਏ ਬੁੱਲੇ ਠੰਡੀਆਂ ਹਵਾਵਾਂ ਦੇ
ਚਿਰਾਂ ਬਾਅਦ ਮਿਲ਼ੇ ਹੋਣ ਜਿਵੇਂ ਪੁੱਤ ਮਾਵਾਂ ਦੇ
ਲੱਗਦਾ ਏ ਸੀਨੇ ਜਾਵੇ ਸੀਨਿਆਂ ਨੂੰ ਠਾਰ ਦਾ
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਇੱਕ ਬੁੱਲਾ ਆਇਆ ਏ ...
ਦਿੰਦਾ ਏ ਸੁਨੇਹਾ ਸੋਹਣੇ ਸੋਨੇ ਜਿਹੇ ਪੁੱਤਾਂ ਨੂੰ
ਧੀਆਂ ਨੂੰ ਨਾ ਮਾਰਿਓ ਤੇ ਵੱਢਿਓ ਨਾ ਰੁੱਖਾਂ ਨੂੰ
ਸੁੱਖਾਂ ਥੋਡੀਆਂ ਦੇ ਨਾਲ਼ ਸੁੱਖਾਂ ਮੈਂ ਗੁਜ਼ਾਰ ਦਾ
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਇੱਕ ਬੁੱਲਾ ਆਇਆ ਏ ...
ਇੱਕ ਮੇਰੇ ਸਿਰ ਬਾਪੂ ਬੋਹੜਾਂ ਵਾਲ਼ੀ ਛਾਂ ਏ
ਇੱਕ ਮੇਰੇ ਸਿਰ 'ਤੇ ਪੰਜਾਬੀ ਮੇਰੀ ਮਾਂ ਏ
ਦਵਿੰਦਰ ਨੂੰ ਆਸਰਾ ਏ ਦੋਹਾਂ ਦੇ ਪਿਆਰ ਦਾ
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਦੱਸਦਾ ਏ ਹਾਲ ਮੇਰੇ ਖੰਨੇ ਦੀ ਨੁਹਾਰ ਦਾ
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਇੱਕ ਬੁੱਲਾ ਆਇਆ ਏ ...
Status sent by: Mickie Punjabi Songs Lyrics