Page - 27

Koi kami mere wich hovegi lyrics

ਜੇ ਯਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ,
ਜਿਨ੍ਹਾਂ ਉੱਤੇ ਚਿਰ ਦਾ ਸੀ ਇਤਬਾਰ ਮੇਰੇ ਨਾਲ ਗੁੱਸੇ ਨੇ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਰੁਕਣਾ ਸੀ ਜਿਥੇ ਰੁਕਿਆ ਨਹੀਂ, ਝੁਕਣਾ ਸੀ ਜਿੱਥੇ ਝੁਕਿਆ ਨਹੀਂ ,
ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ , ਜੋ ਬਣਨਾਂ ਸੀ ਬਣ ਸਕਿਆ ਨਹੀਂ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਕਿਸੇ ਦਿਲ 'ਚ ਫੇਰਾ ਪਾਇਆ ਨਹੀਂ , ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ ,
ਮੂੰਹ ਸੋਹਣੇ ਕਿਨ੍ਹੇ ਹੋਂਠ ਸੋਹਣੇ , ਨਾਂ ਕਿਸੇ ਤੇ ਮੇਰਾ ਆਇਆ ਨਹੀ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਹੋਰਾਂ ਦੇ ਰੂਪ ਨੂੰ ਸੇਕਦੀਆਂ, ਹੋਰਾਂ ਨੂੰ ਮੱਥਾ ਟੇਕਦੀਆਂ ,
ਜੋ ਅੱਖਾਂ ਬਹੁਤ ਪਸੰਦ ਮੈਨੂੰ ਜੇ ਮੇਰੇ ਵੱਲ ਨਈਂ ਵੇਖਦੀਆਂ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਇਕ ਤਗਮਾਂ ਜੋ ਮਸ਼ਹੂਰੀ ਦਾ , ਯਾਰਾਂ ਦੀ ਹਿੱਕ ਤੇ ਪੱਕਾ ਏ ,
ਇੱਕ ਇਸ਼ਤਿਹਾਰ ਜੋ ਨਿੰਦਿਆਂ ਦਾ , ਮੇਰੀ ਪਿੱਠ ਤੋਂ ਜੇ ਨਹੀਂ ਲੱਥਾ ਏ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲਹਿ ਗਿਆ ਮੈਂ ,
ਮੇਰੇ ਨਾਲ ਦੇ ਅੱਗੇ ਲੰਘ ਗਏ , ਜੇ ਕੱਲਾ ਹੀ ਪਿੱਛੇ ਰਹਿ ਗਿਆ ਮੈਂ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਜੇ ਖੱਤ ਵੀ ਅੱਜ ਕੱਲ੍ਹ ਘੱਟ ਪਾਉਂਦੇ ਜੇ ਮਿਲਣ ਵੀ ਲੋਕੀਂ ਘੱਟ ਆਉਂਦੇ ,
ਜੀਭਾਂ ਨਾਲ *ਦੇਬੀ* ਡੰਗਦੇ ਨੇ , ਦਿਨ ਔਖੇ ਜੇਕਰ ਲੰਘਦੇ ਨੇ ,
ਕੋਈ ਕਮੀ ਮੇਰੇ ਵਿੱਚ ਹੋਵੇਗੀ......

Ravinder Grewal - Main Hunda Tota tu Maina

ਫਰਜਾਂ ਦਾ ਸ਼ੀਸ਼ਾ ਕਰ ਸਕਿਆ ਨਾਂ ਚੂਰ ਨੀਂ,
ਹੋਇਆ ਮਜਬੂਰ ਤੇਰਾ ਮੰਗਲ ਹਠੂਰ ਨੀਂ,
ਲੇਖਾਂ ਵਿੱਚ ਹੋਇਆ ਤਾਂ ਜਰੂਰ ਮਿਲਾਂਗੇ,
ਨੀ ਇਹੀ ਜਾਂਦੀ ਵਾਰੀ ਕਹਿਣਾ ਸੀ,
ਜੇ ਮੈ ਹੁੰਦਾ ਤੋਤਾ ਤੇ ਤੂੰ ਮੈਨਾ ਸੋਹਣੀਏ
ਨੀ ਆਪਾਂ ਬੜੇ ਖੁਸ਼ ਰਹਿਣਾ ਸੀ.....

Kuldeep Manak - Maa Hundi Ae Maa

ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ..
ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ
ਮਾਂ ਬਿਨਾਂ ਕੋਈ ਨ ਲਾਡ ਲਡਾਉਂਦਾ, ਰੋਂਦਿਆ ਨੂੰ ਨਾ ਚੁਪ ਕਰਾਉਂਦਾ
ਖੋ ਲੈਂਦੇ ਟੁੱਕ ਕਾਂ, ਓ ਦੁਨੀਆਂ ਵਾਲਿਓ
ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ
ਸਾਨੂਂ ਪਾਉਂਦੀ ਸੁੱਕੀ ਥਾਂ, ਓ ਦੁਨੀਆਂ ਵਾਲਿਓ
ਮਾਂ ਬਿਨਾਂ ਜਗ ਧੁਪ ਹਨੇਰਾ, ਸੁੱਝਾ ਦਿਸਦਾ ਚਾਰ ਚੁਫੇਰਾ
ਕੋਈ ਨ ਫੜਦਾ ਬਾਂਹ, ਓ ਦੁਨੀਆਂ ਵਾਲਿਓ
ਮਾਂ ਦੀ ਪੂਜਾ ਰੱਬ ਦੀ ਪੂਜਾ,ਮਾਂ ਤਾਂ ਰੱਬ ਦਾ ਰੂਪ ਹੈ ਦੂਜਾ
ਮਾਂ ਹੈ ਰੱਬ ਦਾ ਨਾਮ, ਓ ਦੁਨੀਆਂ ਵਾਲਿਓ
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ....
ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ....
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ....!

Kulwinder Billa - Oh Addiyaan Chukk Chukk

ਓਹ ਭੱਜ ਕੇ ਕੋਠੇ ਚੜ੍ਹ ਜਾਂਦੀ,
ਜਦ "Talliyan" ਯਾਰ ਵਜਾਉਂਦੇ ਸੀ,
ਓਹ ਭੈਣ ਸੀ ਪੰਜ ਭਰਾਵਾਂ ਦੀ,
ਅਸੀ ਕੱਲੇ ਕੇਰੇ ਅੰਗ ਦੇ ਸੀ,
ਓਹ ਅੱਡੀਆ ਚੁੱਕ ਚੁੱਕ ਵੇਹਦੀ ਸੀ,
ਜਦ ਯਾਰ ਗਲੀ ਚੋ ਲੰਘਦੇ ਸੀ

Garry Sandhu - Ik Tera Sahara Lyrics

ਕਿਵੇ ਕਰਾਂ ਸ਼ੁਕਰਾਨਾ ਦਾਤਾ_ਮੈਂ ਤੇਰੇ ਉਪਕਾਰਾਂ ਦਾ,
ਔਖੇ ਵੇਲੇ ਸਾਥ ਨਿਭਾਵੇਂ_ਰੂਪ ਬਣਾ ਕੇ ਯਾਰਾਂ ਦਾ,
ਸੁੱਖਾਂ ਵੇਲੇ ਸਾਰੀ ਦੁਨੀਆਂ.....ਦੁੱਖਾਂ ਵਿੱਚ ਕੌਈ ਬਾਂਹ ਨਈਂ ਫੜਦਾ,
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ,
ਦੁਨੀਆਂ ਦੀ ਪਰਵਾਹ ਨਈਂ ਕਰਦਾ....