ਚੰਗੇ ਨੰਬਰ ਲੈ ਲਏ ਮੇਰੇ ਸਾਥੀ ਸਾਰਿਆ ਨੇ ,
ਮੈਨੂ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
ਨਾ ਕਾਲਜ ਨਾ ਟਿਉਸਨ ਤੇ ਦਿਲ ਲਗਦਾ ਮੇਰਾ ਨੀ ,
ਹਰ ਇਕ ਕਾਪੀ ਕਾਗਜ਼ ਤੇ ਨਾ ਲਿਖਿਆ ਤੇਰਾ ਨੀ !
ਸਭ ਕੁਝ ਦਿਲੋ ਭੁਲਾਤਾ ਅਸੀ ਤਾਂ ਤੇਰੇ ਮਾਰਿਆਂ ਨੇ ,
ਮੈਨੂੰ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
ਚੁਕਦਾ ਜਦੋ ਕਿਤਾਬਾਂ ਪੜ੍ਹਣ ਨੂੰ , ਤਾਂ ਨਜਰੀ ਆਉਂਦੀ ਤੂੰ ,
ਪਾਠ ਇਸ਼ਕ਼ ਦਾ ਬਣਕੇ ਮੈਨੂ ਆਪ ਪੜ੍ਹਾਉਂਦੀ ਤੂੰ !
ਪੁੱਠੇ ਰਾਹੇ ਪਾਤਾ ਤੇਰੇ ਇਹ ਸਹਾਰਿਆ ਨੇ ,
ਮੈਨੂੰ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
ਪੜ੍ਹਨ ਵਾਸਤੇ ਜਦੋ ਚੁਬਾਰੇ ਚੜ੍ਹ ਕੇ ਬਹਿੰਦਾ ਨੀ ,
ਰੱਖ ਕੇ ਪਰੇ ਕਿਤਾਬਾਂ ਤੇਰੇ ਵੱਲ ਤੱਕਦਾ ਰਹਿੰਦਾ ਨੀ ,
ਪਾਗਲ ਕਰਤਾ ਤੇਰੇ ਕੋਕੇ ਦੇ ਲਿਸ਼੍ਕਾਰਿਆਂ ਨੇ ,
ਮੈਨੂੰ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
ਖਰੋਡ ਮੈਨੂੰ ਬਾਰ ਬਾਰ ਸਮਝਾ ਕੇ ਹਾਰ ਗਿਆ ,
ਪਰ ਪਿਆਰ ਤੇਰੇ ਦਾ ਤੀਰ ਚੰਦਰੀਏ ਦਿਲ ਚੋ ਪਾਰ ਗਿਆ ,
ਮੈਨੂੰ ਪੱਟਤਾ ਨੈਨ ਤੇਰੇ ਦੋ ਠ੍ਹੁਗ ਵਣਜਾਰਿਆ ਨੇ ,
ਮੈਨੂੰ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
Status sent by: Harjeet Kharoud Punjabi Shayari Status
ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਉ
ਜਿਹੜੇ #ਮਿੱਤਰਾਂ ਹੱਥੋਂ ਤਬਾਹ ਹੋ ਗਏ,
ਪੀਂਘ ਝੂਟਦੇ ਰਹੇ ਅਸੀਂ ਲਾਰਿਆਂ ਦੀ,
ਸੱਜਣ ਗੈਰਾਂ ਦੇ ਨਾਲ# ਵਿਆਹ ਹੋ ਗਏ,
ਪੱਤਾ ਲਿਆ ਨਾ ਅੱਗ ਲਾਉਣ ਵਾਲਿਆਂ ਨੇ,
ਹਾਲੇ ਧੁਖਦੇ ਨੇ ਜਾਂ ਕਿ #ਸਵਾਹ ਹੋ ਗਏ,
#ਦੇਬੀ ਚੰਦਰਿਆ ਤੈਨੂੰ ਨਾ #ਖ਼ਬਰ ਹੋਈ ,
ਤੇਰੇ ਰਾਹਾਂ 'ਚ ਬੈਠੇ ਅਸੀਂ #ਰਾਹ ਹੋ ਗਏ...
Status sent by: Mickie Punjabi Shayari Status
♡ Tu kis nu dard sunaun laggi__,
♡ Koyi tainu vi yaad karda hai__,
♡ K aiven waqt gvaun laggi__,
♡ Ethe apneya te vi koyi maan nhi__,
♡ Tu kyon gairan te haq jataun laggi__,
♡ Teri hasti hai jameen te pathar vargi__,
♡ Avein kyun tu ambra de chann nu chahun laggi__
Status sent by: Amar Aulakh Punjabi Shayari Status
ਆਜਾ #ਸੋਹਣੀਏ ਪੁਰੇ ਦੀ ਹਵਾ ਬਣਕੇ,
ਗਮਾਂ ਵਾਲਾ ਸੇਕ ਸਾਡੀ ਜਿੰਦ ਸਾੜੀ ਜਾਵੇ,
ਰੋਹੀਆਂ ਵਾਲੀ ਰੇਤ ਤੱਤੀ ਉੱਡ ਉੱਡ ਆਵੇ,
ਛਾਜਾ ਸੋਹਣੀਏ #ਸਾਉਣ ਦੀ ਘਟਾ ਬਣਕੇ,
ਆਜਾ ਸੋਹਣੀਏ ਪੁਰੇ ਦੀ ਹਵਾ ਬਣਕੇ!
Status sent by: Gurmeet Dhindsa Punjabi Shayari Status
Tere shehron ajj thandian havawaa ayiyan ne...
oh #haseen dina diyan #yaadan sang jo leyayian ne...
pyar tere da sirnava ni ehde vich mehakda..
tu kharhi hain banere tahio badalian shaayian ne...
Status sent by: Ks Jagdev Punjabi Shayari Status