Page - 4

Ikk Phull Main Dekhia

ਇੱਕ ਫੁੱਲ ਮੈਂ ਦੇਖਿਆ... ਇੱਕ ਫੁੱਲ ਮੈਂ ਦੇਖਿਆ...
ਇੱਕ ਫੁੱਲ ਮੈਂ ਦੇਖਿਆ, ਫੁੱਲ ਦੇਖਿਆ ਗੁਲਾਬ ਦਾ
ਮਲੂਕ ਜਿਹੀਆਂ ਪੱਤੀਆਂ ਲੈ, ਲਾਲ-ਲਾਲ ਪੱਤੀਆਂ ਲੈ
ਕਈ ਵਿੱਛੜੇ ਮਿਲਾਂਵਦਾ, ਇੱਕ ਫੁੱਲ ਮੈਂ ਦੇਖਿਆ...

ਇੱਕ ਫੁੱਲ ਮੈਂ ਦੇਖਿਆ... ਇੱਕ ਫੁੱਲ ਮੈਂ ਦੇਖਿਆ...
ਇੱਕ ਫੁੱਲ ਮੈਂ ਦੇਖਿਆ,  ਫੁੱਲ ਦੇਖਿਆ ਸਿਆਲ਼ ਦਾ
ਨਿੱਕੀ-ਨਿੱਕੀ ਪੱਤੀਆਂ ਨੇ, ਪੀਲ਼ੀ-ਪੀਲ਼ੀ ਪੱਤੀਆਂ ਨੇ
ਹਰ ਖੇਤ ਨੂੰ ਸ਼ਿੰਗਾਰ ਦਾ, ਇੱਕ ਫੁੱਲ ਮੈਂ ਦੇਖਿਆ...

Ni dass tere ki lagde

ਧਾਵੇ ਧਾਵੇ ਧਾਵੇ, ਕੋਕਾ-ਕੋਲਾ ਪੀ ਜੱਟੀਏ,
ਨੀ ਤੇਰੇ ਚਾਹ ਨੇ ਕੀਤੇ ਬੁੱਲ ਕਾਲੇ,
ਨੀ ਤੇਰੇ ਸੰਗ ਪੜਨੇ ਨੂੰ,
ਛੱਡੇ ਬੀ.ਏ. ਦੇ ਪੇਪਰ ਵਿਚਾਲੇ,
ਨੀ ਰਾਤ ਨੂੰ ਤੂੰ ਕੰਧਾਂ ਟੱਪਦੀ,
ਦਿਨੇ ਡਰਦੀ ਟੱਪਣ ਤੋਂ ਨਾਰੇ,
ਨੀ ਦੱਸ ਤੇਰੇ ਕੀ ਲੱਗਦੇ !
#DesiStatus ਵਾਲੇ....
ਨੀ ਦੱਸ ਤੇਰੇ ਕੀ ਲੱਗਦੇ !!!

Tere kar gye nain Sharabi

ਚਾਬੀ ਚਾਬੀ ਚਾਬੀ
ਬਦਾਮੀ ਰੰਗੇ ਸੂਟ ਵਾਲੀਏ, ਤੇਰੀ #ਟੌਹਰ ਹੈ ਪੂਰੀ ਨਵਾਬੀ,
ਨਾਗ ਜਿਹੀ ਗੁੱਤ ਵਿੱਚ ਨੀਂ, ਗੁੰਨੀ ਸ਼ੌਕ ਦੀ ਪਰਾਂਦੀ ਗੁਲਾਬੀ,
ਸੋਫੀ ਸੋਫੀ ਗੱਬਰੂਆਂ ਨੂੰ.........ਗੱਬਰੂਆਂ ਨੂੰ
ਤੇਰੇ ਕਰ ਗਏ ਨੈਣ ਸ਼ਰਾਬੀ,
ਸੋਫੀ ਸੋਫੀ ਗੱਬਰੂਆਂ ਨੂੰ.........ਗੱਬਰੂਆਂ ਨੂੰ,
ਤੇਰੇ ਕਰ ਗਏ ਨੈਣ ਸ਼ਰਾਬੀ...

Raatin kehinda tainu kaante kara du

Raatin tan kehinda tainu kaante kara du..
Raatin tna kehinda tainu kaante kara du
uth ke savere kehnda daayi marr gi..
dol bhar haniya ve tihayi marr gi..
dol bhar haniya, mein tihayi marr gi..
dol bhar haniya ve tihayi marr giiiiiii !!

Roti kha ke jayi sadi daal mashoor ve

ਅੰਬੀਆਂ ਦਾ ਬੂਟਾ
ਅੰਬੀਆਂ ਦਾ ਬੂਟਾ, ਉੱਤੇ ਲੱਗਿਆ ਏ ਬੂਰ ਵੇ
ਵੇਹੜੇ ਵਿਚ ਤਪੇ
ਵੇਹੜੇ ਵਿਚ ਤਪੇ, ਸਾਡਾ ਤਪਦਾ ਤੰਦੂਰ ਵੇ
ਰੋਟੀ ਖਾ ਕੇ ਜਾਈਂ
ਹਾਏ ਰੋਟੀ ਖਾ ਕੇ ਜਾਈਂ, ਸਾਡੀ ਦਾਲ ਮਸ਼ਹੂਰ ਵੇ
ਰੋਟੀ ਖਾ ਕੇ ਜਾਈਂ, ਸਾਡਾ ਤਪਦਾ ਤੰਦੂਰ ਵੇ
ਰੋਟੀ ਖਾ ਕੇ ਜਾਈਂ, ਸਾਡੀ ਦਾਲ ਮਸ਼ਹੂਰ ਵੇ
ਰੋਟੀ ਖਾ ਕੇ ਜਾਈਂ...

Ambiyan da butta,
Ambiyan da butta, utte laggeya ae boor ve..
Vehde wich tape,
Vehde wich tape, sada tapda tandur ve..
Roti kha ke jayi,
Haye roti kha ke jayi, sadi daal mashoor ve..
Roti kha ke jayi, sada tapda tandur ve..
roti kha ke jayi, sadi daal mashoor ve..
roti kha ke jayi...