ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਕੇਰੈ,
ਏਸੇ ਪਿੰਡ ਦੇ ਮੁੰਡੇ ਸੁਣੀਦੇ ਹੱਦੋਂ ਵਧ ਨੇ ਭੈੜੇ,
ਹਾਂ ਕਰਵਾ ਕੇ ਹਟਦੇ ਮੇਲਣੇ ਪੈ ਜਾਂਦੇ ਜੇ ਖਹਿੜੇ,
ਕਿਹੜੇ ਪਿੰਡ ਦੀ, ਘਰ ਲਭ ਲਾਂਗੇ ਮਾਰ ਮਾਰ ਕੇ ਗੇੜੇ,
ਬਚ ਕੇ ਰਹਿ ਬੀਬਾ ਬੜੇ ਜਮਾਨੇ ਭੈੜੇ....
ਕੈਰੇ ਪਿੰਡ ਦੇ ਮੁੰਡੇ ਸੁਣੀਦੇ ਪਾਉਣ ਬਰੈਂਡਡ #ਜੀਨਾਂ..
ਇਕ ਪਾਸੇ ਪਿੰਡ ਰਾਏਸਰ ਲਗਦਾ ਦੂਜੇ ਪਾਸੇ #ਚੀਮਾ..
ਸਿੱਧੂ ਜੱਟ ਦੀ ਫੈਨ ਹੋ ਗਈ ਬਾਲੀਵੁਡ #ਕਰੀਨਾ..
ਬੱਗੀਏ ਕਬੂਤਰੀਏ ਪੱਟ ਤਾ ਕਬੂਤਰ #ਚੀਨਾ__
Status sent by: Narinder Sidhu Punjabi Boliyan
ਕੋਠੇ ਪਿਆ ਕਿੱਲ ਮਾਹੀਆ
ਕੋਠੇ ਪਿਆ ਕਿੱਲ ਮਾਹੀਆ
ਦਿਨਾਂ 'ਚ ਹੀ ਤੂੰ ਵਿਗੜ ਗਿਓੰ
ਦੇ ਦਿੱਤੀ ਕੀ ਮੈ ਥੋੜੀ ਢਿੱਲ ਮਾਹੀਆ ;-) :-P
Status sent by: Pinder Kular (df) Punjabi Boliyan
Kahda rakhea medical din raat kitaaban padh di
kaka vi kehnde pura serious beeba vi hai mardi
oh kehndi pyar ta kardi aan par gharo milan to dardi
bullet di barrak utte bhajj ke paudian charhdi....
Status sent by: Satvir Singh Khangura (ghangasia) Punjabi Boliyan
ਚਿੱਟਾ ਚਾਦਰਾ, ਪੱਗ ਗੁਲਾਬੀ, ਖੂਹ ਤੇ ਕੱਪੜੇ ਧੋਵੇ,
ਸਾਬਣ ਥੋੜਾ, ਮੈਲ ਬਥੇਰੀ, ਉੱਚੀ ਉੱਚੀ ਰੋਵੇ,
ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ,
ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ
Chitta Chadra, Pagg Gulabi, Khooh Te Kapde Dhove,
Saban Thoda Meil Batheri, Uchi Uchi Rove,
Chade Vachare De, Kaun Chadra Dhove,
Chade Vachare De, Kaun Chadra Dhove
Status sent by: Vehlad Punjabi Boliyan
ਆਰੀ, ਆਰੀ, ਆਰੀ... ਲੱਕ ਪਤਲਾ, ਬਦਨ ਦੀ ਭਾਰੀ,
ਮੁੰਡੇ ਖੁੰਡੇ ਰਹਿਣ ਘੂਰਦੇ, ਵੇ ਮੈਂ ਇਸ਼ਕ ਤੇਰੇ ਦੀ ਮਾਰੀ,
ਲੈ ਗਿਆ ਮੇਰਾ ਦਿਲ ਕੱਢ ਕੇ, ਬੋਲੀ ਪਾਉਂਦੇ ਨੇ ਟਿਕਾ ਕੇ ਅੱਖ ਮਾਰੀ,
ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ,
ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ...
Status sent by: Sweety Punjabi Boliyan