ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿਨੇ ਆ
ਤੇਰਾ ਪਤਾ ਨਹੀਂ ਲਗਦਾ ਉਂਝ ਨਾਮ ਤਾਂ ਲੈਨੇ ਆ
ਚੁੱਭੀਆ ਵੀ ਲਾਈਆਂ ਨੇ... ਮਨ ਫੇਰ ਵੀ ਗੰਦਾ ਏ..
ਤੇਰੇ ਨਾਮ ਦੀ ਮਹਿਮਾ ਵੀ... ਰੁਜ਼ਗਾਰ ਦਾ ਧੰਦਾ ਏ
ਬੜਾ ਖੌਰੂ ਪਾਇਆ ਏ... ਉਹ ਕੁੱਟ ਤਬਲੇ ਹੱਥਾਂ ਨੇ
ਜਿੰਨ੍ਹਾਂ ਨੂੰ ਤੂੰ ਦਿਸਦਾ... ਉਹ ਕੋਈ ਹੋਰ ਈ ਅੱਖਾਂ ਨੇ