ਜਦੋਂ ਤੇਰਾ ਚੇਤਾ ਆ ਜਾਂਦਾ, ਮੇਰੀ ਅੱਖ ਅਥਰੂ ਨਹੀਂ ਝੱਲਦੀ,
ਸਦੀਆਂ ਬੀਤ ਗਈਆਂ ਵਿਛੜੀ ਨੂੰ, ਗੱਲ ਲੱਗਦੀ ਏ ਕੱਲ ਦੀ..
ਜਦੋਂ ਤੇਰਾ ਚੇਤਾ ਆ ਜਾਂਦਾ, ਨੀ ਮੇਰੀ ਅੱਖ ਅਥਰੂ ਨਹੀਂ ਝੱਲਦੀ…..੨
ਚੇਤੇਆਂ ਦੇ ਵਿਚ ਘੁੰਮਦੇ ਨੇ ਉਹ, ਬੋਹੜ ਠੰਡੜੀਆਂ ਛਾਂਵਾਂ,
ਮੇਰੇ ਗੱਲ ਦਾ ਹਾਰ ਹੋਈਆਂ ਸੀ, ਜਿੱਥੇ ਤੇਰੀਆਂ ਬਾਵਾਂ……੨
ਹਿੱਕ ਮੇਰੀ ਤੇ ਚੜ ਕੇ ਨੱਚੀ ਸੀ, ਜੁੱਤੀ ਪਾ ਕੇ ਖੱਲ ਦੀ……
ਜਦੋਂ ਤੇਰਾ ਚੇਤਾ ਆ ਜਾਂਦਾ, ਨੀ ਮੇਰੀ ਅੱਖ ਅਥਰੂ ਨਹੀਂ ਝੱਲਦੀ…..੨
ਭੁੱਲਦਾ ਨਹੀਂ ਉਹ ਰੱਬ ਦਾ ਘਰ, ਜਿੱਥੇ ਬਹਿ ਕੇ ਕਸਮਾਂ ਪਾਈਆਂ,
ਸੌ ਸੌ ਤਰਲੇ ਕੀਤੇ ਰੱਬ ਨੂੰ, ਪਾ ਨਾ ਦੇਈਂ ਜੁਦਾਈਆਂ……੨
ਅੱਜਤਕ ਕੰਨਾਂ ਦੇ ਵਿਚ ਗੂੰਜੇ, ਗੂੰਜ ਮੰਦਰ ਦੇ ਟੱਲ ਦੀ
ਜਦੋਂ ਤੇਰਾ ਚੇਤਾ ਆ ਜਾਂਦਾ, ਨੀ ਮੇਰੀ ਅੱਖ ਅਥਰੂ ਨਹੀਂ ਝੱਲਦੀ…..੨
“ਬੋਪਾਰਾਏ” ਕਲਾਂ ਪਿੰਡ ਦੇ ਬਾਹਰ,ਨੀ ਟਿੱਬਿਆਂ ਓਹਲੇ,
“ਬਲਵੀਰ” ਤੇਰਾ ਨਿੱਤ ਰੋਈਆਂ ਦੇ, ਰੁੱਖਾਂ ਨਾਲ ਦੁੱਖੜੇ ਫੋਲੇ…..੨
ਜੇ ਮੁੜ ਨਹੀਂ ਆਉਣਾ ਸੀ, ਹੱਥ ਹਵਾ ਸੁਨੇਹੇ ਘੱਲਦੀ…..
ਜਦੋਂ ਤੇਰਾ ਚੇਤਾ ਆ ਜਾਂਦਾ, ਨੀ ਮੇਰੀ ਅੱਖ ਅਥਰੂ ਨਹੀਂ ਝੱਲਦੀ…..੨