Page - 78

Stop Watching Songs Channel

ਮਾਂ : ਤੂੰ Songs Channel ਵੇਖਣਾ ਬੰਦ ਕਰ ਦੇ . . .
ਧੀ : ਕਿਉਂ ਮਾਂ 🤔 ? ?

ਮਾਂ : ਤੇਰੇ #ਵਿਆਹ ਨੂੰ ਕੁੱਝ ਹੀ ਦਿਨ ਬਚੇ ਆ ,
ਸਹੁਰੇ ਘਰ ਵਾਲਿਆਂ ਨਾਲ ਨਿਪਟਣ ਦੇ ਲਈ
ਸੱਸ – ਨੂੰਹ ਵਾਲੇ ਸੀਰੀਅਲ ਵੇਖਣੇ ਸ਼ੁਰੂ ਕਰਦੇ . . 😂😜😂

San Santali Wala

ਸਨ ਸੰਤਲੀ ਵਾਲਾ ਲੋਕੋ ਦੁੱਖ ਬਹੁਤ ਸੀ ਭਾਰਾ ਬਈ !
ਵਾਹਗੇ ਦੀ ਲੀਕ ਵਾਹ ਗਿਆ ਫਰੰਗੀ ਵਾਲਾ ਕਾਰਾ ਬਈ !
ਕਿਥੇ ਸ਼ੋਂਕ ਰਹਿ ਗਿਆ ਪੌਣੇ ਗਜਰੇ ਗੁੱਤਾਂ ਗੁੰਦਣ ਦਾ
ਲੱਭਿਆ ਵੀ ਨਹੀਂ ਲੱਭਦਾ ਚੂੜੀਆਂ ਵੇਚਦਾ ਕੋਈ ਵਣਜਾਰਾ ਬਈ !

ਪਰਦੇ ਵਾਲੀ ਗੱਲ ਨੂੰ ਤਾਂ ਢਕੀ ਰੱਖਣਾ ਹੀ ਚੰਗਾ ਹੈ
ਮੂਹੋ ਨਿਕਲੀ ਗੱਲ ਮੂੰਹ ਵਿੱਚ ਨਾ ਪਵੇ ਦੁਬਾਰਾ ਬਈ !
ਹਾੜੀ ਸੋਣੀ ਅੱਧੇ ਜੱਟਾਂ ਦੀ ਕੋਰਟ ਕਚਹਿਰੀ ਲੱਗ ਜਾਵੇ
ਗ਼ਲਤੀ ਨਾਲ ਵਡਿਆ ਜਾਵੇ ਜੇ ਕਿਸੇ ਦਾ ਬੰਨਾ ਕਿਆਰਾ ਬਈ !

ਮੰਨਿਆ ਕੇ ਮੀਂਹ ਪੈਣ ਤੇ ਚੋਂਦੀਆਂ ਸਾਡੇ ਘਰ ਦੀਆਂ ਛੱਤਾਂ
ਉਨ੍ਹਾਂ ਵੱਲ ਵੀ ਵੇਖੋ ਜੋ ਕਰਦੇ ਸੜਕਾਂ ਤੇ ਰਹਿ ਕੇ ਗੁਜਾਰਾ ਬਈ !
ਟੀ ਵੀ ਚੈਨਲ ਵਾਲੇ ਸਾਥੋਂ ਸਾਡਾ ਵਿਰਸਾ ਖੋਈ ਜਾਂਦੇ ਨੇ
ਖੇਤੀਬਾੜੀ ਲੋਕ ਗੀਤ ਭੁੱਲੂ ਔਂਦਾ ਕਦੋ ਸੀ ਲਿਸ਼ਕਾਰਾ ਬਈ !

ਗਲਾ ਵਿੱਚ ਹਾਰ ਪਵਾਏ ਬੱਚਿਆਂ ਦੇ ਦਰਦੀ ਓਹਨਾ ਮਾਵਾਂ ਨੇ
ਜਿਨ੍ਹਾਂ ਨੂੰ ਸੀ ਆਪਣੇ ਨਾਲੋਂ ਵੱਧ ਕੇ ਸਿੱਖੀ ਸਿਦਕ ਪਿਆਰਾ ਬਈ !



 

Baba Nanak di bani

ਸੂਰਜ ਨੂੰ ਛੱਡ, ਸੁੱਕੇ ਖੇਤਾਂ ਨੂੰ ਪਾਣੀ ਦੇ ਕੇ,
ਜੋ ਭਰਮ ਸੀ ਮੁਕਾ ਗਿਆ..
ਸਮਝ ਨਹੀਂ ਲੱਗੀ,
ਬਾਬੇ ਨਾਨਕ ਦੀ ਤਸਵੀਰ ਅੱਗੇ
ਜੋਤ ਕੌਣ ਜਗਾ ਗਿਆ?
ਦਸਾਂ ਨੋਹਾਂ ਦੀ ਕਿਰਤ ਕਰਨ ਦੇ
ਰਾਹ ਸੀ ਉਹਨੇ ਪਾਇਆ,
ਮੈਨੂੰ ਸਮਝ ਨਹੀਂ ਆਉਂਦੀ,
ਬਾਬੇ ਨਾਨਕ ਦੇ ਹੱਥ
ਮਾਲਾ ਕੌਣ ਫੜਾ ਗਿਆ?
ਪੁੱਠੇ ਸਿੱਧੇ ਚੱਕਰਾਂ ਵਿੱਚੋਂ ਕੱਢਿਆ ਸੀ ਬਾਬੇ ਨੇ,
ਪਤਾ ਨਹੀ ਲੱਗਾ,
ਬਾਬੇ ਨਾਨਕ ਦੀ ਤਸਵੀਰ ਪਿੱਛੇ,
ਚੱਕਰ ਕੌਣ ਘੁਮਾ ਗਿਆ?
ਬਨਾਰਸ ਕੇ ਠੱਗਾਂ ਨੂੰ ਤਾੜਿਆ ਸੀ ਬਾਬੇ ਨੇ,
ਪਰ ਬਾਬੇ ਨਾਨਕ ਦੇ ਹੀ
ਹੱਥ ਵਿੱਚ ਲੋਟਾ ਕੌਣ ਫੜਾ ਗਿਆ?

Mohabbat Karni Chadd Ditti

ਸਮੇਂ ਦੀਆਂ ਮਾਰਾਂ ਨੇ
ਸਾਨੂੰ ਕੁਝ ਇਸ ਤਰਾਂ
ਬਦਲ ਦਿੱਤਾ ਵੇ ਸੱਜਣਾ…..
.
ਕਿ
.
.
ਵਫ਼ਾ ਤੇ ਤਾਂ ਅਸੀਂ ਅੱਜ ਵੀ ਕਾਇਮ ਹਾਂ..
ਪਰ #ਮੁਹੱਬਤ ਕਰਨੀ ਛੱਡ ਦਿੱਤੀ !!!

Avein Videos Payi Jande

ਐਵੇ ਨੱਚ ਨੱਚ ਗਾਣਿਆਂ ਉੱਤੇ ਵੀਡਿਓਜ਼ ਬਣਾਈ ਜਾਂਦੇ ਆ,
ਕੀ ਵਿਖਾਉਣ ਲਈ ਲੋਕੀਂ ਫੇਸਬੁੱਕ ਤੇ ਪਾਈ ਜਾਂਦੇ ਆ,
ਸਰਦਾਰਾਂ ਦੀਆਂ ਕੁੜੀਆਂ ਨੂੰ ਹੋਇਆ ਕੀ ਭੂਤ ਸਵਾਰ ਨੀ
ਕਈ ਨੱਚ ਦੀ ਆ ਖੁਦ ਸਗੇ ਵੀਰੇ ਨਾਲ ਨੀ ,
ਕੱਪੜਿਆਂ ਦੀ ਤਾਂ ਸ਼ਰਮ ਹੀ ਲਾਹੀ ਇਹਨਾਂ ਨੇ,
ਲੋਕਾਂ ਸਾਹਮਣੇ ਇੱਜਤ ਗਵਾਈ ਇਹਨਾਂ ਨੇ ।।