Page - 22

Main jinna tenu vekhi javan oni sohni laggi javen

Surkh Gulaabi Bulliyan Tainu Vekhne Lai Jad Khulliyan
Pata Ni Ki Jaadu Karta Hosha Jag Diya Bhulliyan
Mithe Mithe Bola Naal Oh Dil Mera Thaggi Jaave
Main Jinna Tainu Vekhi Javan Tu Oni Sohni Laggi Jaave.. :) <3

Lagda Labh Leya Nva koi

Ohi Number Ohi Message Par Sanu Na Kardi
Lagda Labh Leya E Message Padhne Nu Nava Koi
Main Kiha Ji Hun Time Sade Layi Kyu Naa Kadh De Oo
Ya Fer Mil Giya Time Pass Karne Nu Nama Koi...

Tu c Shok’kin Giftn Di , Asi Teeje Din C Liyaon De
Kaun Tere Hun Chalda Nakhre , Kehnu Raas Ne Aunde
Ohi Gutt Te , Ohi Hath Sadde Te Yattond’Dih Nah
Lagda Labh Liya Eh Akkar Jarne Nu Nama Koi
Main Kiha Ji Hun Time Sade Layi Kyu Naa Kad’De OO
Ya Fer Mil Giya Time Pass Karne Nu Nama Koi...

Tu Sacho Sach Dass Tainu Kis Gal Di E Magroori
Ohi Pyar te Ohi Yaar Jihto Kujh Na Lakond’di c
Ya Fir Mil gaya modha sir dharne nu nama koi
Main Kiha Ji Hun Time Sade Layi Kyu Naa Kad’De OO
Ya Fer Mil Giya Time Pass Karne Nu Nama Koi...

ਰਾਤ-ਰਾਤ ਭਰ ਫੋਨ ਤੇ ਗੱਲਾਂ ਦਿਨ ਭਰ CHAT ਤੇ ਲੱਗੇ ਰਹਿਣਾ
ਰੁੱਸ ਕੇ ਬਹਿ ਜਾਂਦੀ ਸੀ ਜਿਸ ਦਿਨ ਜਲਦੀ BYE ਕਹਿਣਾ
ਉਹੀ ਨੰਬਰ ਓਹੀ MESSAGE ਪਰ ਸਾਨੂੰ ਨਾ ਕਰਦੀ
ਲਗਦਾ ਲੱਭ ਲਿਆ ਏ MASSAGE ਪੜਨੇ ਨੂੰ ਨਮਾਂ ਕੋਈ
ਮੈਂ ਕਿਹਾ ਜੀ ਹੁਣ TIME ਸਾਡੇ ਲਈ ਕਿਉਂ ਨਾ ਕਢਦੇ ਓ
ਜਾਂ ਫਿਰ ਮਿਲ ਗਿਆ TIME ਪਾਸ ਕਰਨੇ ਨੂੰ ਨਵਾਂ ਕੋਈ

 

Jattan de Tractor Hi Jahaaj ne

ਜੱਟ ਦਾ #Hummer ਸੋਨਾਲੀਕਾ ਨੀਲੇ ਰੰਗ ਦਾ
5911 ਕੋਲ ਦੀ #Safari ਵਾਂਗੂ ਲੰਘ ਦਾ
ਜੋਰ ਜਾਰ ਲਾਉਣੋ ਕਦੇ ਆਈਸ਼ਰ ਨਹੀ ਸੰਗ ਦਾ
ਮਾੜੀ ਮੋਟੀ ਖੇਤੀ 'ਚ ਸਕੌਟ ਵੀ ਨਹੀ ਹੰਭ ਦਾ
Ford ਨੁੰ ਬਣਾ ਤਾ ਹੀਰੋ ਯਾਰੋ ਉਹਦੀ ਭਾਜ ਨੇ
ਜੱਟਾਂ ਦੇ ਟਰੈਕਟਰ ਹੀ ਜੱਟਾਂ ਦੇ ਜਹਾਜ ਨੇ ...

ਇੰਟਰ ਵੀ ਡੀ.ਆਈ ਤੇਲ ਘੱਟ ਖਾਂਦਾ ਏ
ਸੂਪਰ ਤਾ ਜਿੰਨਾ ਖਾਂਦਾ ਓਨਾ ਜੋਰ ਲਾਉਦਾਂ ਏ
ਹਾਓਲੈਂਡ ਹਲਾਂ ਦੀ ਲਵਾਕੇ ਮੰਜੀ ਵਾਹੁੰਦਾ ਏ
ਏਕਮ ਚ ਮਾਨ ਨੇ ਸਟੈਡਰਡ ਲਿਆਦਾ ਏ
ਬੱਲੇ - ਬੱਲੇ ਕਰਵਾਲੀ ਬੜੀ ਸਵਰਾਜ ਨੇ
ਜੱਟਾਂ ਦੇ ਟਰੈਕਟਰ ਹੀ ਜੱਟਾਂ ਦੇ ਜਹਾਜ ਨੇ ...

ਅਰਜਨ ਦੀ ਤਾ ਸੈਡ ਗੇਅਰਾਂ ਵਾਲੀ ਮੌਜ ਆ
ਜੌਨਡੀਅਰ ਦਾ ਵੀ ਯਾਰੋ ਵੱਖਰਾ ਹੀ ਰੌਹਬ ਆ
New ACE ਤੇ Preet ਨਵਾਂ ਆ ਗਿਆ
ਥੋਡ਼ੀ ਥਾ ਚ ਮੁਡ਼ੇ ਯਾਰੋ ਮੈਸੀ ਤਾਹੀਉ ਛਾ ਗਿਆ
ਲੋਕਾ 'ਚ ਬਣਾਲੀ ਟੌਹਰ 60 ਦੀ ਅਵਾਜ ਨੇ
ਜੱਟਾਂ ਦੇ ਟਰੈਕਟਰ ਹੀ ਜੱਟਾਂ ਦੇ ਜਹਾਜ ਨੇ ...

ਰੂਸ ਦੀ ਆ ਕਾਢ 22 ਲਾਰਸ ਕਮਾਲ ਦਾ
ਜੜ੍ਹਦਾ ਗੀਤਾ 'ਚ ਕੋਕੇ JEET Jalal ਦਾ
DT 14 ਆਪਣੀ ਜਗਾ ਤੇ ਪਹਿਲਵਾਨ ਸੀ
ਸੁਣਿਆ ਕਲਾਸਕਰ ਦੀ ਵੀ ਬੜੀ ਸ਼ਾਨ ਸੀ
ਆਸ਼ੇ ਦਾ ਮੁਕਾਬਲਾ ਸੀ ਕੀਤਾ ਸਤਰਾਜ ਨੇ
ਜੱਟਾਂ ਦੇ ਟਰੈਕਟਰ ਹੀ ਜੱਟਾਂ ਦੇ ਜਹਾਜ ਨੇ ...

Facebook Song in Punjabi

ਲਉ ਜੀ #Facebook ਗੀਤ ਪੇਸ਼ ਹੈ...

ਲੀਲਾ Facebook ਦੀ ਨਿਆਰੀ,
ਪਿੱਛੇ ਲੱਗੀ ਦੁਨੀਆਂ ਸਾਰੀ,
ਛੱਡ ਕਈ ਆਪਣੀ ਰਿਸ਼ਤੇਦਾਰੀ
ਦੂਰ Friend ਬਣਾਉਂਦੇ ਨੇ,
ਉੱਠਣ ਸਾਰ ਸਵੇਰੇ Facebook ਤੇ ਗੇੜਾ ਲਾਉਂਦੇ ਨੇ...

ਹੁੰਦੀ ਘਰੋਂ ਕੁਪੱਤ ਬਥੇਰੀ,
ਮਾਰੀ ਮੱਤ ਏਸ ਨੇ ਤੇਰੀ,
ਬਹਿ ਗਿਆ ਖ੍ਹੋਲਕੇ ਸੌਂਕਣ ਮੇਰੀ,
ਘਰ ਦੇ ਬਚਨ ਸੁਣਾਉਂਦੇ ਨੇ,
ਉੱਠਣ ਸਾਰ ਸਵੇਰੇ Facebook ਤੇ ਗੇੜਾ ਲਾਉਂਦੇ ਨੇ...

ਜਦ ਕੋਈ ਰੂਹ ਮਿਲ ਜਾਵੇ ਪਿਆਰੀ,
ਚੰਗੀ ਲੱਗਦੀ ਦੁਨੀਆ ਸਾਰੀ,
ਇੱਕੋ ਜਿਹੀ ਨਾ ਖ਼ਲਕਤ ਸਾਰੀ,
I.D. ਕਈ Fake ਬਣਾਉਂਦੇ ਨੇ,
ਉੱਠਣ ਸਾਰ ਸਵੇਰੇ Facebook ਤੇ ਗੇੜਾ ਲਾਉਂਦੇ ਨੇ...

ਹੁੰਦੇ ਸਾਫ ਨੀਤ ਜੋ ਦਿਲ ਦੇ,
ਬਣਕੇ ਚੰਗੇ ਮਿੱਤਰ ਮਿਲਦੇ,
ਚਿਹਰੇ ਦੇਖ ਉਹਨਾਂ ਨੂੰ ਖਿਲਦੇ,
ਜਿਹੜੇ ਮਨ ਨੂੰ ਭਾਉਂਦੇ ਨੇ,
ਉੱਠਣ ਸਾਰ ਸਵੇਰੇ Facebook ਤੇ ਗੇੜਾ ਲਾਉਂਦੇ ਨੇ...

ਕਈਆਂ ਦਿਲ ਵਿੱਚ ਆਪਣੇ ਧਾਰੀ ,
ਕਰਨੀ ਲਿਸਟ ਆਪਣੀ ਭਾਰੀ,
ਖਿੱਚੀ ਰੱਖਣ ਸਦਾ ਤਿਆਰੀ,
ਬੇਨਤੀ ਝੱਟ ਪਹੁੰਚਾਉਂਦੇ ਨੇ,
ਉੱਠਣ ਸਾਰ ਸਵੇਰੇ Facebook ਤੇ ਗੇੜਾ ਲਾਉਂਦੇ ਨੇ...

ਮਿੱਤਰ ਬਣ ਕੇ ਭੁੱਲ ਗਏ ਬਾਹਲੇ,
ਜੋ ਸੀ ਨਾਲ ਜੁੜਨ ਨੂੰ ਕਾਹਲੇ,
'ਮੋਹੀ' ਕਿਉਂ ਉਹਨਾਂ ਨੂੰ ਭਾਲੇ,
ਜੋ ਮੁੜ ਨਾ ਸ਼ਕਲ ਦਿਖਾਉਂਦੇ ਨੇ,
ਉੱਠਣ ਸਾਰ ਸਵੇਰੇ Facebook ਤੇ ਗੇੜਾ ਲਾਉਂਦੇ ਨੇ...

Ravinder Grewal - Mera Baba Nanak Lyrics

ਹਰ ਬੰਦੇ ਦੀ ਅਵਾਜ਼ ਵਿਚ ਓਹ ਆਪ ਬੋਲਦਾ
ਹਰ ਪੰਛੀ ਦੀ ਪਰਵਾਜ ਵਿਚ ਓਹ ਆਪ ਬੋਲਦਾ

ਹਰ ਬੰਦੇ ਦੀ ਅਵਾਜ ਵਿਚ ਓਹ ਆਪ ਬੋਲਦਾ
ਹਰ ਪੰਛੀ ਦੀ ਪਰਵਾਜ ਵਿਚ ਓਹ ਆਪ ਬੋਲਦਾ
ਹਰ ਰੂਹ ਵਿਚ ਮੋਜਾਂ ਮਾਣਦਾ, ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ

ਕੀ ਰਾਜਾ ਕੀ ਭਿਖਾਰੀ, ਓਹਦੀ ਸਾਰਿਆ ਦੇ ਨਾਲ ਯਾਰੀ
ਓਹਨੁ ਮਿਲ ਜਾਂਦਾ ਆਪਣੇ 'ਚੋ, ਜਿਹਨੇ ਅੰਦਰ ਝਾਤੀ ਮਾਰੀ
ਸਾਡੀ ਸੋਚ ਤੇ ਰਮਜ ਪਛਾਣਦਾ, ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ

ਹਰ ਥਾਂ ਤੇ ਉਸਦਾ ਪਹਿਰਾ, ਉਹਦੇ ਸਾਗਰ ਨਦੀਆਂ ਨਹਿਰਾਂ
ਸਭ ਉਸਦੀਆਂ ਤੇਜ਼ ਹਵਾਵਾਂ, ਸਭ ਉਸਦੀਆ ਗਰਮ ਦੁਪਿਹਰਾਂ
ਹਰ ਪਤੇ ਹਰ ਟਾਹਣ ਦਾ, ਮੇਰਾ ਬਾਬਾ ਨਾਨਕ,
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ

ਗੱਲ ਇੱਥੇ ਆ ਕੇ ਮੁੱਕਦੀ, ਓਹਦੇ ਦਰ ਤੇ ਦੁਨੀਆ ਆ ਕੇ ਝੁਕਦੀ
"ਰਾਵਿਰਾਜ" ਕਰੀ ਲਖ ਪਰਦੇ ਓਹਦੇ ਤੋ ਨਹੀਂ ਕੋਈ ਲੁਕਦੀ
ਪਥਰਾਂ 'ਚੋ ਮੋਤੀ ਛਾਣਦਾ, ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ