Page - 2

Rabb Ton Faryaad

ਰੱਬ ਤੋ ਫਰਿਆਦ ਕਰਾਂ ਤੇਰੀ ਖੁਸ਼ੀਆਂ ਲਈ,
ਹਰ ਪਲ ਯਾਦ ਕਰਾਂ ਬਿਨਾ ਸੁਪਨੇ ਵੇਖਿਆਂ ਨੀ...
ਪਤਾ ਨੀ ਕਮਲੀਏ ਤੂੰ ਕੀ ਚਾਹੁੰਦੀ ਆ
ਮੈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰਾਂ ਤੇਰੇ ਲਈ...

Sada Waqt Aa Jana

ਅੱਜ ਤੇਰੀ ਕੱਲ ਮੇਰੀ ਵਾਰੀ ਆ,,,
ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ...
ਜਿਹਦੇ ਕਰਮਾਂ 'ਚ ਜੋ ਲਿਖਿਆ ਅੰਤ ਉਹ ਪਾ ਜਾਣਾ,,,
ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ...

Kora Safa Dil Da

ਜ਼ੁਲਫ਼ਾਂ ਸਵਾਰਨ ਦਾ ਸੀ ਵੇਲਾ
ਓਦੋਂ ਵਖ਼ਤ ਸਵਾਰਦਾ ਰਿਹਾ,
ਸੌਚਿਆ ਕਦੇ ਜੀਵਾਂਗਾ ਆਪਦੇ ਲਈ,
ਆਪਣਿਆਂ ਲਈ ਆਪਾ ਮਾਰਦਾ ਰਿਹਾ,
ਨਾ ਜ਼ੁਲਫ਼ਾਂ ਸਵਾਰ ਸਕਿਆ,
ਨਾ ਵਖਤੋਂ ਜਾ ਪਾਰ ਸਕਿਆ,
ਨਾ ਆਪਣਿਆਂ ਲਈ ਜੀਅ ਸਕਿਆ,
ਨਾ ਆਪਣਾ ਆਪ ਮਾਰ ਸਕਿਆ„
ਨਾ ਮੇਰੀ ਕਿਸ਼ਤੀ ਡੁੱਬੀ„
ਨਾ ਲਾ ਪਾਰ ਸਕਿਆ„
ਕੌਰਾ ਰਿਹਾ ਸਫ਼ਾ ਦਿਲ ਦਾ„
ਨਾ ਕੁੱਝ ਲਿਖ ਸਕਿਆ„
ਨਾ ਮਿਟਾ ਸਕਿਆ...

Main Aam Jehi Haan

ਮੈਂ ਆਮ ਜਿਹੀ ਹਾਂ, ਆਮ ਜਿਹੇ ਜਜ਼ਬਾਤ ਮੇਰੇ,
ਮੈਂ ਸਦਕੇ ਜਾਵਾਂ ਉਹਨਾਂ ਦੇ, ਜਿੰਨਾਂ ਸਾਂਭੇ ਹਾਲਾਤ ਮੇਰੇ,
ਮੈਂ ਨਫ਼ਰਤ ਵਾਲੇ ਦਿਲਾਂ 'ਚੋਂ, ਮੁਹੱਬਤ ਲੱਭ ਲੈਂਦੀ ਹਾਂ,
ਕੋਈ ਦੇਵੇ ਹੰਕਾਰ ਮੈਨੂੰ, ਮੈਂ ਸੀਨੇ ਵਿੱਚ ਦੱਬ ਲੈਂਦੀ ਹਾਂ...

Oh Jad Chete Aa Janda

ਉਹ ਜਦ ਵੀ ਚੇਤੇ ਆ ਜਾਂਦਾ ਹੈ
ਆ ਦਿਲ ਦਾ ਬੋਜ ਵਧਾ ਜਾਂਦਾ ਹੈ
ਕਦੇ ਉਚੇ ਨੀਵੇ ਦਾ ਮੇਲ ਨੀ ਹੁੰਦਾ
ਮੈਨੂੰ ਆਣ ਜਿਵੇ ਸਮਝਾ ਜਾਂਦਾ ਹੈ
ਰੋਗ ਇਸ਼ਕ ਦਾ ਬਾਹਲਾ ਚੰਦਰਾ
ਜੋ ਕੇ ਬੁੱਲੇ ਵਾਂਗ ਨਚਾ ਜਾਂਦਾ ਹੈ
ਕਾਲੀਆ ਹੋ ਜਾਣ ਰੋ ਰੋ ਅੱਖੀਆਂ
ਜਦ ਹੱਸਦੀ ਹੋਈ ਰਵਾ ਜਾਂਦਾ ਹੈ
ਰੋਜ ਤਾਜੇ ਦਰਦ ਅਵੱਲੇ ਦੇ ਕਰ
ਇਕ ਗ਼ਮ ਦੀ ਪੀਂਘ ਝੜਾ ਜਾਂਦਾ ਹੈ
ਨਾ ਕਮਲਾ ਜਾਏ ਫ਼ੁੱਲ ਇਸ਼ਕ ਦਾ
ਪਿਆਰ ਦਾ ਪਾਣੀ ਵੀ ਪਾ ਜਾਂਦਾ ਹੈ
ਮੈਂ ਵੀ ਨਾ ਕਿਤੇ ਦੀਦ ਨੂੰ ਤਰਸਾ
ਆ ਦਰਦੀ ਮੁਖ ਵਿਖਾ ਜਾਂਦਾ ਹੈ...