Page - 2

Na Samjhe Jazbaat

ਨਾ ਚੜ੍ਹਿਆ ਸਾਡਾ ਦਿਨ ਕੋਈ,
ਨਾ ਹੀ ਆਈ ਪੁੰਨਿਆ ਦੀ ਰਾਤ ਕੁੜ੍ਹੇ
ਨਾ ਸਮਝ ਸਕੀ ਤੂੰ ਮੇਰੀ ਬਾਤ ਕੋਈ,
ਨਾ ਹੀ ਸਮਝੀ ਮੇਰੇ ਜਜ਼ਬਾਤ ਕੁੜ੍ਹੇ
Na chadhya sada din koi,
Na hi aayi puneya di raat kure,
Na samjh saki tu meri baat koi,
Na hi samjhi mere jazbaat kure...

Haare Hoye Kismat Ton

ਅਸੀ ਹਾਰੇ ਹੋਏ ਆ ਕਿਸਮਤ ਤੋ,
ਹੱਥ ਦੀਆਂ ਲਕੀਰਾਂ ਦਿਸਦੀਆਂ ਨਾ...
ਜੋ ਨਾਲ ਚੱਲਾਂਗੇ ਕਹਿੰਦੇ ਸੀ,
ਪੈਸੇ ਪਿੱਛੇ ਯਾਰੀਆਂ ਵਿਕਦੀਆਂ ਨਾ
ਦਗੇਬਾਜ ਗਦਾਰੀ ਕੀਤੀ ਨਾ,
ਅਸੀ ਪਿਠੱ ਤੇ ਚੱਲੇ ਵਾਰ ਬੜੇ...
ਕੁਝ ਛੱਡ ਗਏ ਨੇ ਕੁਝ ਵੈਰੀ ਆ
ਕੁਝ ਹਾਲੇ ਵੀ ਨੇ ਨਾਲ ਖੜੇ...

Dukh is gall da

ਦੁੱਖ ਇਸ ਗੱਲ ਦਾ ਕੇ ਦਿਲ ਟੁੱਟਿਆ,
ਖ਼ੁਸ਼ੀ ਇਸ ਗੱਲ ਦੀ ਕੇ ਅੱਖ ਖੁੱਲ ਗਈ...
ਸੀਨੇ ਨਾਲ ਕਿੰਨੇ ਲੱਗੇ ਗਿਣੇ ਨਹੀਂ ਕਦੇ,
ਤੇ ਵਾਰ ਕਿੰਨੇ ਹੋਏ ਮੇਰੀ ਪਿੱਠ ਭੁੱਲ ਗਈ...

Dil Nu Rog Lag Jande

ਉਹ ਕਦੀ ਨਹੀਂ ਆਉਂਦੇ ਜਿਹੜੇ ਦਿਲਾਂ ਨੂੰ ਠੱਗ ਜਾਂਦੇ ਨੇ
ਉਹਨਾਂ ਰੋਗਾਂ ਦਾ ਕੋਈ ਇਲਾਜ ਨਹੀਂ ਹੁੰਦਾ
ਜਿਹੜੇ ਦਿਲਾਂ ਨੂੰ ਲੱਗ ਜਾਂਦੇ ਨੇ
ਜ਼ਖਮ ਤਾਂ ਲੱਖ ਠੀਕ ਹੋ ਜਾਂਦੇ
ਪਰ ਦਾਗ ਤਾਂ ਪਿੱਛੇ ਛੱਡ ਜਾਂਦੇ ਨੇ
ਫਿਕਰ ਕਰੀ ਨਾ ਇਹ ਤਾਂ ਗੱਲ ਹੀ ਨਿੱਕੀ ਏ
ਕਈ ਤਾਂ ਜਿਸਮਾਂ ਚੋ ਰੂਹ ਤੱਕ ਕੱਢ ਜਾਂਦੇ ਨੇ ☹

Vakh Hoyi Haani Ton

ਇੱਕ ਪੱਤਾ ਟੁੱਟਾ ਟਾਹਣੀ ਤੋ,
ਜਿਵੇ ਮੈਂ ਵੱਖ ਹੋਈ ਹਾਣੀ ਤੋਂ ☹
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…
ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ 😢