ਜ਼ਿੰਦਗੀ ਵਿਚ ਸੁਪਨੇ ਤਾਂ ਲੱਖਾਂ ਹੁੰਦੇ ਨੇ,
ਇਹ ਇੱਕ ਮੋੜ ਤੇ ਜਾ ਕੇ ਟੁੱਟ ਜਾਦੇ ਨੇ।
ਹਾਲਾਤ ਅਜਿਹੇ ਵੀ ਹੋ ਜਾਦੇ ਨੇ,
ਉਸ ਸਮੇਂ ਦੋਸਤ ਵੀ ਦੂਰ-ਦੂਰ ਹੋ ਜਾਂਦੇ ਨੇ
ਹਰ ਪਲ ਉਹਨਾਂ ਦੀਆਂ ਯਾਦਾਂ ਸਤਾਉੁਦੀਆਂ ਨੇ,
ਫਿਰ ਉੁਨਾਂ ਨੂੰ ਯਾਦ ਕਰਨ ਲਈ ਦਿਲ ਮਜਬੂਰ ਹੋ ਜਾਦਾਂ ਹੈ
ਯਾਦਾਂ ਤੇ ਆਸਾਂ ਦੇ ਸਹਾਰੇ ਜ਼ਿੰਦਗੀ ਨਹੀਂ ਕੱਟਦੀ,
ਜ਼ਿੰਦਗੀ ਤਾਂ ਕੱਟਦੀ ਹੈ,
ਆਪਣੇ ਕਦਮ ਅੱਗੇ ਵਧਾਉਣ ਨਾਲ,
ਆਪਣੀ ਇੱਕ ਅਿਜਹੀ ਮੰਜਿਲ ਪਾਉਣ ਨਾਲ।
ਹਰ ਤਰਾਂ ਦੇ ਡਰ ਨੂੰ ਦਿਲ ਵਿਚੋਂ ਕੱਢਣ ਨਾਲ,
ਤੇ ਆਪਣਾ ਆਤਮ ਵਿਸ਼ਵਾਸ ਵਧਾਉਣ ਨਾਲ।
ਦਿਲ ਵਿਚ ਪ੍ਮਾਤਮਾ ਨੂੰ ਵਸਾ ਕੇ,
ਆਪਣੀ ਮੰਜਿਲ ਪਾਉਣ ਨਾਲ...

Leave a Comment