ਕੀਤੇ ਕਈ ਫੈਂਸਲੇ ਜਿੰਦਗੀ ਵਿੱਚ
ਕੁੱਝ ਡੋਬ ਗਏ ਕੁੱਝ ਤਾਰ ਗਏ
ਅਜ਼ਮਾਇਆ ਕਈਆਂ ਨੂੰ ਵਕਤ ਵੇਲੇ
ਕੁੱਝ ਛੱਡ ਗਏ ਕੁੱਝ ਸਾਰ ਗਏ
ਜਦੋਂ ਔਕੜ ਵੇਲਾ ਕੱਢਣਾ ਸੀ
ਅਸੀਂ ਅੜਕ ਗਏ ਉਹ ਪਾਰ ਗਏ
ਸਾਥ ਨਿਭਾਉਣ ਦਾ ਸੀ ਜੋ ਵਾਦਾ
ਤੋੜ ਛੱਡ ਅੱਧ-ਵਿਚਕਾਰ ਗਏ
ਪਰ ਜਿੰਦਗੀ ਦੇ ਵਿੱਚ ਯਾਰੋ
ਅਸੀਂ ਜਿੱਤ ਗਏ ਉਹ ਹਾਰ ਗਏ
You May Also Like





