ਜਾਣ ਕੇ ਹੀ ਓਹ ਕਿਨਾਰਾ ਕਰ ਗਿਆ ਲਗਦੈ
ਸਾਡੇ ਤੋਂ ਓਹਦਾ ਜੀਅ ਹੀ ਭਰ ਗਿਆ ਲਗਦੈ
ਵਕਤ ਦੇ ਨਾਲ ਬਦਲਦਾ ਇਨਸਾਨ ਸੁਣਦੇ ਸਾਂ
ਸਾਨੂੰ ਤੇ ਓਹ ਇਨਸਾਨ ਹੀ ਮਰ ਗਿਆ ਲਗਦੈ
ਕਰ ਕੇ ਵਾਅਦਾ ਸਾਥ ਦਾ ਫਿਰ ਚੁੱਪ ਹੋ ਗਿਐ
ਗੱਲ ਮੂੰਹੋਂ ਕਢ ਕੇ ਓਹ ਡਰ ਗਿਆ ਲਗਦੈ
ਇਸ ਤਰਾਂ ਵੀ ਕੋਈ ਢੇਰੀ ਢਾਅ ਨਹੀਂ ਬਹਿੰਦਾ
ਜਿੰਦਗੀ ਹੀ ਜਿੰਦਗੀ ਤੋਂ ਹਰ ਗਿਆ ਲਗਦੈ :( :'(
You May Also Like





