ਔਖੇ ਸੋਖੇ ਰਾਹਾਂ ਉੱਤੇ ਪੈਂਦਾ ਚੱਲਣਾ
ਦੁੱਖਾਂ ਤਕਲੀਫਾਂ ਨੂੰ ਤਾਂ ਪੈਂਦਾ ਝੱਲਣਾ
ਸੀਨੇ ਲਾ ਕੇ ਪੈਂਦੀ ਬਦਨਾਮੀ ਰੱਖਣੀ
ਹੋਣਾ ਏਂ ਜੱਗ ਤੇ ਮਸ਼ਹੂਰ ਹਾਣੀਆਂ,
ਜਿੰਦਗੀ 'ਚ ਵਧਣ ਲਈ ਅੱਗੇ ਦੋਸਤੋ ਠੋਕਰਾਂ ਵੀ ਪੈੰਦੀਆਂ ਜ਼ਰੂਰ ਹਾਣੀਆਂ

ਕਦੇ ਵੀ ਨਾ ਭੱਜੋ ਅੰਨੇਵਾਹ ਦੋਸਤੋ
ਕੇ ਰਾਹ ਛੱਡ ਜਾਣ ਥੋਡੇ ਰਾਹ ਦੋਸਤੋ
ਇਕ ਦੂਜੇ ਕੋਲੋਂ ਤਾਂ ਲਕੋਈ ਜਾਂਨੇ ਆਂ
ਲੁਕਣੇ ਨੀ ਰੱਬ ਤੋਂ ਗੁਨਾਹ ਦੋਸਤੋ
ਮਾਪਿਆਂ ਦਾ ਕਰੋ ਸਤਿਕਾਰ ਰੱਜ ਕੇ
ਇਹਨਾਂ ਨੇ ਬੇੜੀਆਂ ਨੇ ਪਾਰ ਲਾਣੀਆਂ,
ਜਿੰਦਗੀ 'ਚ ਵਧਣ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ |

ਕਦੇ ਨੀ ਪਿਆਰ ਵਿੱਚ ਧੋਖਾ ਕਰੀਦਾ
ਕਦੇ ਵੀ ਨਾ ਸਾੜੋ ਅਰਮਾਨ ਕਿਸੇ ਦੇ
ਬੋਲੇ ਜੇ ਕੋਈ ਮਾੜਾ ਓਹਨੂੰ ਮਾਫ਼ ਕਰ ਦੋ
ਪਰ ਕਦੇ ਵੀ ਨਾ ਭੁੱਲੋ ਅਹਿਸਾਨ ਕਿਸੇ ਦੇ
ਸਮਿਆਂ ਦੇ ਨਾਲ ਜ਼ਰਾ ਸਿੱਖ ਢਲਣਾ
ਦਿਲ ਵਿਚੋ ਗੱਲਾਂ ਕੱਢ ਕੇ ਪੁਰਾਣੀਆਂ,
ਜਿੰਦਗੀ ਚ ਵਧਣ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ

'ਰਵੀ ਰਾਜ' ਜੀਣ ਦੇ ਤਰੀਕੇ ਬੜੇ ਨੇ
ਇੱਕੋ ਜ਼ਿਦ ਪਿੱਛੇ ਨਹੀਂਓ ਮਰ ਜਾਈਦਾ
ਕਦੇ ਨਾ ਬਣਾਈਏ ਕਮਜ਼ੋਰੀ ਕਿਸੇ ਨੂੰ
ਜੱਗ ਏਧਰ ਓਧਰ ਹੋਜੇ ਜਰ ਜਾਈਦਾ
ਦਿਲ ਵਿੱਚ ਇੱਕੋ ਗੱਲ ਰਹੇ ਗੂੰਜਦੀ
ਸੋਚੀਆਂ ਉਚਾਇਆਂ ਪਾਣੀਆਂ ਹੀ ਪਾਣੀਆਂ,
ਜਿੰਦਗੀ ਚ ਵਧਣ ਲਈ ਅੱਗੇ ਦੋਸਤੋ ਠੋਕਰਾਂ ਵੀ ਪੈੰਦੀਆਂ ਜ਼ਰੂਰ ਖਾਣੀਆਂ

Leave a Comment